ਚੰਡੀਗੜ੍ਹ (ਲਲਨ) : ਹੋਮਲੈਂਡ ਚੰਡੀਗੜ੍ਹ ਹਾਰਸ ਸ਼ੋਅ ਐਤਵਾਰ ਡਰਬੀ-ਡੇਅ ਸਮਾਗਮ ਨਾਲ ਖ਼ਤਮ ਹੋ ਗਿਆ। ਇਸ ਦੇ ਨਾਲ ਹੀ ਪ੍ਰਬੰਧਕਾਂ ਵਲੋਂ ਘੋੜਿਆਂ ਦੀ ਨਿਲਾਮੀ ਵੀ ਰੱਦ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਇੰਦਰ ਨੇ ਦੱਸਿਆ ਕਿ ਨਿਲਾਮੀ ਲਈ ਸਰਕਾਰ ਤੋਂ ਮਨਜ਼ੂਰੀ ਨਹੀਂ ਲਈ ਜਾ ਸਕੀ, ਜਿਸ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ।
ਪਹਿਲੀ ਵਾਰ ਡਰਬੀ ਈਵੈਂਟ ਨੂੰ ਕੀਤਾ ਗਿਆ ਸ਼ਾਮਲ
ਭਾਰਤ ਵਿਚ ਪਹਿਲੀ ਵਾਰ ਡਰਬੀ ਈਵੈਂਟ ਦਾ ਕੰਸੈਪਟ ਚੰਡੀਗੜ੍ਹ ਵਿਚ ਹੋਏ ਹਾਰਸ ਸ਼ੋਅ ਵਿਚ ਪੇਸ਼ ਕੀਤਾ ਗਿਆ। ਇਹ ਇਕ ਯੂਰਪੀਅਨ ਕੰਸੈਪਟ ਹੈ, ਜਿਸ ਵਿਚ ਬਹੁਤ ਸਾਰੇ ਅੱਪ ਐਂਡ ਡਾਊਨ ਦੇ ਨਾਲ 1 ਕਿ. ਮੀ. ਦੇ ਟਰੈਕ ’ਤੇ ਘੋੜ ਜੰਪਿੰਗ ਹੁੰਦੀ ਹੈ। ਇਸ ਡਰਬੀ ਈਵੈਂਟ ਵਿਚ ਘੋੜੇ ਦੇ ਨਾਲ-ਨਾਲ ਉਸਦਾ ਸਟੈਮਿਨਾ ਵੀ ਪਰਖਿਆ ਜਾਂਦਾ ਹੈ। ਇਸ ਵਿਚ 50 ਫ਼ੀਸਦੀ ਜੰਪ ਕੁਦਰਤੀ ਹਨ ਅਤੇ 50 ਫ਼ੀਸਦੀ ਮਨੁੱਖ ਵਲੋਂ ਬਣਾਏ ਗਏ ਹਨ। ਡਰਬੀ ਈਵੈਂਟ ਵਿਚ ਪਹਿਲਾ ਸਥਾਨ ਕਾਂਸਟੇਬਲ ਅਜੇ ਮਰਾਠੇ, ਦੂਜਾ ਹੈੱਡ ਕਾਂਸਟੇਬਲ ਸੰਦੀਪ ਸਿੰਘ ਅਤੇ ਤੀਜਾ ਸਥਾਨ ਹੈੱਡ ਕਾਂਸਟੇਬਲ ਗੁਰਜੀਤ ਸਿੰਘ ਨੇ ਹਾਸਲ ਕੀਤਾ।
ਸਕਸੈਸਿਵ ਰਿਲੇਅ ’ਚ ਬੀਰ ਕੁੰਵਰ ਪਹਿਲੇ ਸਥਾਨ ’ਤੇ
ਘੋੜਿਆਂ ਦੀ ਵਿਸ਼ੇਸ਼ ਪਰੇਡ ਵੀ ਕਰਵਾਈ ਗਈ। ਇਸ ਵਿਚ ਮਿਨਿਏਚਰ ਘੋੜਿਆਂ ਨੇ ਹਿੱਸਾ ਲਿਆ। ਇਹ ਘੋੜੇ ਆਇਰਲੈਂਡ ਤੋਂ ਦਰਾਮਦ ਕੀਤੇ ਗਏ ਪ੍ਰੰਪਰਾਗਤ ਜਿਪਸੀ ਕੋਬ ਸਟਾਲੀਅਨ, ਸਕਾਟਲੈਂਡ ਤੋਂ ਦਰਾਮਦ ਕੀਤੇ ਗਏ ਮਿਨਿਏਚਰ ਸ਼ੈਟਲੈਂਡ ਅਤੇ ਫਰਾਂਸ ਤੋਂ ਦਰਾਮਦ ਕੀਤੇ ਗਏ ਸ਼ੁੱਧ ਅਰਬੀ ਨਸਲ ਦੇ ਘੋੜੇ ਸਨ। ਹਾਰਸ ਸ਼ੋਅ ਦੇ ਅਖ਼ੀਰ ਵਿਚ ਸ਼ਾਮ ਨੂੰ ਫੈਸ਼ਨ ਸ਼ੋਅ ਵੀ ਕਰਵਾਇਆ ਗਿਆ, ਜਿਸ ਵਿਚ ਮਾਡਲਾਂ ਦੇ ਨਾਲ-ਨਾਲ ਮਿਨੀਏਚਰ ਘੋੜਿਆਂ ਦੇ ਮੁਕਾਬਲੇ ਹੋਏ। ਰੈਂਪ ਵਾਕ ਵੀ ਕੀਤੀ ਗਈ। ਸਕਸੈਸਿਵ ਰਿਲੇਅ ਵਿਚ ਬੀਰ ਕੁੰਵਰ ਨੇ ਪਹਿਲਾ, ਫਤਿਹਜੀਤ ਸਿੰਘ ਨੇ ਦੂਜਾ ਅਤੇ ਆਜ਼ਾਦ ਨੂਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
SGPC ਚੋਣਾਂ ਨੂੰ ਲੈ ਕੇ ਬੀਬੀ ਜਗੀਰ ਕੌਰ ਦੇ ਸਟੈਂਡ 'ਤੇ ਜਥੇਦਾਰ ਦਾਦੂਵਾਲ ਦਾ ਵੱਡਾ ਬਿਆਨ
NEXT STORY