ਲੁਧਿਆਣਾ : ਪੰਜਾਬ ਪੁਲਸ ਦੇ ਮੁਲਾਜ਼ਮ ਵੱਲੋਂ 'ਕੋਰੋਨਾ' ਦੀ ਦਵਾਈ ਵੰਡਣ ਦੀ ਵੀਡੀਓ ਵਾਇਰਲ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਦੁਹਾਈ ਮਚ ਗਈ ਪਰ ਵੀਡੀਓ ਵਾਇਰਲ ਕਰਨ ਵਾਲਾ ਉਕਤ ਵਿਅਕਤੀ ਨਕਲੀ ਪੁਲਸ ਮੁਲਾਜ਼ਮ ਨਿਕਲਿਆ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ। ਉਕਤ ਵਿਅਕਤੀ ਦਾ ਨਾਂ ਕੁਲਵੰਤ ਸਿੰਘ ਹੈ, ਜੋ ਕਿ ਸੈਕਟਰ-32 ਦੇ ਐੱਮ. ਆਈ. ਜੀ. ਫਲੈਟ 'ਚ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਚਾਇਤ 'ਚ ਜ਼ਲੀਲ ਕਰਨ ਮਗਰੋਂ ਸਰਪੰਚਣੀ ਨੇ ਪੈਰਾਂ 'ਚ ਰੋਲ੍ਹੀ ਪੱਗ, ਵਿਅਕਤੀ ਦੇ ਕਾਰੇ ਨੇ ਹੈਰਾਨ ਕੀਤਾ ਪਿੰਡ
ਕੁਲਵੰਤ ਸਿੰਘ ਨੂੰ ਐਕਟਿੰਗ ਦਾ ਸ਼ੌਂਕ ਹੈ। ਛੋਟੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਕੁਲਵੰਤ ਸਿੰਘ ਨੇ 2 ਦਿਨ ਪਹਿਲਾਂ ਇੰਸਪੈਕਟਰ ਦੀ ਵਰਦੀ ਪਾ ਕੇ ਆਪਣੀ ਵੀਡੀਓ ਬਣਾ ਲਈ। ਉਸ ਦਾ ਖੁਰਾਫ਼ਾਤੀ ਦਿਮਾਗ ਚੱਲਿਆ ਤਾਂ ਉਸ ਨੇ ਸ਼ਰਾਬ ਨੂੰ 'ਕੋਰੋਨਾ' ਦੀ ਦਵਾਈ ਦੱਸਦੇ ਹੋਏ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰ ਦਿੱਤੀ।
ਇਹ ਵੀ ਪੜ੍ਹੋ : ਜਿੰਮ ਮਾਲਕ ’ਤੇ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਲੰਡਾ ਹਰੀਕੇ ਨੇ ਸੋਸ਼ਲ ਮੀਡੀਆ 'ਤੇ ਲਈ ਜ਼ਿੰਮੇਵਾਰੀ
ਇਸ ਤੋਂ ਬਾਅਦ ਡਵੀਜ਼ਨ ਨੰਬਰ-7 ਦੀ ਪੁਲਸ ਨੇ ਕੁਲਵੰਤ ਖਿਲਾਫ਼ ਪੁਲਸ ਦਾ ਅਕਸ ਖਰਾਬ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਬਾਅਦ 'ਚ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਇਸ ਦੌਰਾਨ ਕੁਲਵੰਤ ਸਿੰਘ ਪੁਲਸ ਕੋਲੋਂ ਮੁਆਫ਼ੀਆਂ ਮੰਗਦਾ ਨਜ਼ਰ ਆਇਆ।
ਇਹ ਵੀ ਪੜ੍ਹੋ : ਫਾਈਨਾਂਸਰ ਕਤਲਕਾਂਡ ਦੇ ਗਵਾਹ ਨੂੰ ਮਾਰਨਾ ਚਾਹੁੰਦੈ ਜੇਲ੍ਹ 'ਚ ਬੈਠਾ 'ਗੈਂਗਸਟਰ', ਆਡੀਓ ਕਲਿੱਪ ਨੇ ਉਡਾਏ ਪੁਲਸ ਦੇ ਹੋਸ਼
ਇਸ ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਅਜਿਹੀ ਵੀਡੀਓ ਲੋਕਾਂ ਤੱਕ ਪਹੁੰਚਦੀ ਹੈ ਤਾਂ ਉਸ ਦੀ ਜਾਂਚ ਜ਼ਰੂਰੀ ਕੀਤੀ ਜਾਵੇ ਕਿਉਂਕਿ ਜ਼ਿਆਦਾਤਰ ਵੀਡੀਉਜ਼ ਨਕਲੀ ਹੁੰਦੀਆਂ ਹਨ ਤੇ ਪੁਲਸ ਦਾ ਅਕਸ ਖਰਾਬ ਕਰਨ ਲਈ ਪਾਈਆਂ ਜਾਂਦੀਆਂ ਹਨ।
ਅੱਧੀ ਰਾਤੀਂ ਵਾਪਰੀ ਵੱਡੀ ਵਾਰਦਾਤ, ਵੱਡੇ ਭਰਾ ਵੱਲੋਂ ਭਾਬੀ ਦਾ ਬੇਰਹਿਮੀ ਨਾਲ ਕਤਲ
NEXT STORY