ਚੰਡੀਗੜ੍ਹ (ਰਾਜਿੰਦਰ) : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਦਿਹਾਂਤ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ 17 ਅਗਸਤ ਨੂੰ ਸ਼ਹਿਰ 'ਚ ਛੁੱਟੀ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਪ੍ਰਸ਼ਾਸਨ ਨੇ ਵਾਜਪਈ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਿਰਦੇਸ਼ ਜਾਰੀ ਕੀਤੇ ਕਿ ਉਨ੍ਹਾਂ ਦੇ ਦਿਹਾਂਤ ਕਾਰਨ ਸਨਮਾਨ 'ਚ ਸ਼ੁੱਕਰਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਆਉਂਦੇ ਸਾਰੇ ਦਫਤਰ, ਬੋਰਡ, ਕਾਰਪੋਰੇਸ਼ਨ ਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਵਾਜਪਈ ਨੇ ਦਿੱਲੀ ਦੇ ਏਮਜ਼ 'ਚ ਵੀਰਵਾਰ ਨੂੰ ਆਖਰੀ ਸਾਹ ਲਏ ਸਨ।
ਆਰ. ਐੱਲ. ਏ. ਦਫਤਰ ਰਹੇਗਾ ਬੰਦ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਜੀ ਦੇ ਦਿਹਾਂਤ ਕਾਰਨ 17 ਅਗਸਤ, 2018 ਨੂੰ ਪ੍ਰਸ਼ਾਸਨ ਦੇ ਰਜਿਸਟ੍ਰੇਸ਼ਨ ਤੇ ਲਾਈਸੈਂਸਿੰਗ ਅਥਾਰਟੀ (ਆਰ. ਐੱਲ. ਏ.) ਦਫਤਰ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਹੈ। ਜਿਨ੍ਹਾਂ ਵੀ ਲੋਕਾਂ ਨੇ ਰਜਿਸਟ੍ਰੇਸ਼ਨ ਆਫ ਵਾਹਨ ਤੇ ਡਰਾਈਵਿੰਗ ਲਾਈਸੈਂਸ ਨੂੰ ਲੈ ਕੇ 17 ਅਗਸਤ ਦੀ ਅਪੁਆਇੰਟਮੈਂਟ ਲਈ ਹੈ, ਉਹ ਬਿਨਾਂ ਅੱਗੇ ਅਪੁਆਇੰਟਮੈਂਟ ਲਏਆਉਣ ਵਾਲੇ ਸੋਮਵਾਰ ਤੇ ਮੰਗਲਵਾਰ ਨੂੰ ਆਰ. ਐੱਲ. ਏ. ਦਫਤਰ 'ਚ ਆਪਣੀ ਫਾਈਲ ਜਮ੍ਹਾਂ ਕਰਵਾ ਸਕਣਗੇ।
ਸਿੱਧੂ ਨੇ ਕੀਤੀ 'ਈ-ਨਕਸ਼ਾ' ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ ਦੀ ਸ਼ੁਰੂਆਤ
NEXT STORY