ਚੰਡੀਗੜ੍ਹ (ਪਾਲ) : ਚੰਡੀਗੜ੍ਹ ਪੀ. ਜੀ. ਆਈ. ਹੁਣ ਭਾਰਤ ਦਾ ਪਹਿਲਾ ਮੈਡੀਕਲ ਸੰਸਥਾਨ ਬਣ ਗਿਆ ਹੈ, ਜਿੱਥੇ ਮਰੀਜ਼ ਦਾ ਹਾਰਟ ਵਾਲਵ ਬਿਨਾਂ ਸਰਜਰੀ ਦੇ ਟ੍ਰਾਂਸਕੈਥੇਟਰ ਪਲਮੋਨਰੀ ਵਾਲਵ ਰਿਪਲੇਸਮੈਂਟ (ਟੀ. ਪੀ. ਵੀ. ਆਰ.) ਤਕਨੀਕ ਨਾਲ ਬਦਲਿਆ ਗਿਆ ਹੈ। ਪੀ. ਜੀ. ਆਈ. ਐਡਵਾਂਸ ਕਾਰਡੀਅਕ ਸੈਂਟਰ ਦੇ ਡਾਕਟਰਾਂ ਨੇ 2 ਮਰੀਜ਼ਾਂ ਦੇ ਵਾਲਵ ਇਸ ਤਕਨੀਕ ਨਾਲ ਬਿਨਾਂ ਸਰਜਰੀ ਦੇ ਬਦਲੇ ਹਨ। ਦੋਵੇਂ ਮਰੀਜ਼ ਠੀਕ ਹਨ ਅਤੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਮਰੀਜ਼ਾਂ ਵਿਚ ਇਕ 25 ਸਾਲਾ ਨੌਜਵਾਨ ਅਤੇ ਦੂਜੀ 56 ਸਾਲਾ ਜਨਾਨੀ ਹੈ। ਦੋਵੇਂ ਕੇਸ ਕਾਰਡੀਓਲਾਜਿਸਟ ਡਾ. ਮਨੋਜ ਕੁਮਾਰ ਰੋਹਿਤ ਦੇ ਅੰਡਰ ਹੋਏ, ਜਦੋਂ ਕਿ ਸੁਪੋਰਟ ਟੀਮ ਵਿਚ ਕਾਰਡੀਅਕ ਐਨੇਸਥੀਸੀਆ ਸੁਪੋਰਟ ਡੀਨ ਐਕੇਡੈਮਿਕਸ ਡਾ. ਜੀ. ਡੀ. ਪੁਰੀ, ਕੰਸਲਟੈਂਟ ਐਨੇਸਥੀਸੀਆ ਡਾ. ਸੁੰਦਰ ਨੇਗੀ, ਕਾਰਡੀਓਥੋਰੈਸਿਕ ਸਰਜਰੀ ਦੇ ਹੈੱਡ ਡਾ. ਸ਼ਿਆਮ ਟੀ ਦਾ ਵੀ ਯੋਗਦਾਨ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਮਗਰੋਂ 'ਪਾਵਰਕਾਮ' ਦੀ ਵੱਡੀ ਅਪੀਲ, '3 ਦਿਨਾਂ ਤੱਕ ਬੰਦ ਰੱਖੋ AC'
ਸਰਜਰੀ ਨਾਲ ਹੋ ਸਕੇਗਾ ਦੂਜਾ ਆਪਰੇਸ਼ਨ
ਡਾ. ਰੋਹਿਤ ਨੇ ਦੱਸਿਆ ਕਿ ਦੋਵਾਂ ਮਰੀਜ਼ਾਂ ਨੂੰ ਫੈਲੋਟ ਦੀ ਟੈਟਰਾਲਜੀ (ਟੀ. ਓ. ਐੱਫ਼. ਭਾਵ ਜਨਮ ਤੋਂ ਹਾਰਟ ਦਾ ਵਾਲਵ ਖ਼ਰਾਬ ਹੋਣਾ) ਰੋਗ ਸੀ, ਜੋ ਕਿ ਆਮ ਤੌਰ ’ਤੇ ਜਨਮ ਤੋਂ ਹੁੰਦਾ ਹੈ। ਓਪਨ ਸਰਜਰੀ ਰਾਹੀਂ ਹੀ ਪਹਿਲੀ ਸਰਜਰੀ ਕਰ ਕੇ ਵਾਲਵ ਨੂੰ ਬਦਲਿਆ ਜਾਂਦਾ ਹੈ ਪਰ ਇਸ ਵਿਚ ਸਭ ਤੋਂ ਵੱਡੀ ਮੁਸ਼ਕਿਲ ਹੈ ਇਹ ਕਿ ਵਾਲਵ ਜ਼ਿਆਦਾ ਤੋਂ ਜ਼ਿਆਦਾ 12 ਸਾਲ ਤੱਕ ਹੀ ਠੀਕ ਕੰਮ ਕਰਦਾ ਹੈ, ਅਜਿਹੇ ਵਿਚ ਮਰੀਜ਼ ਨੂੰ ਦੁਬਾਰਾ ਸਰਜਰੀ ਦੀ ਲੋੜ ਪੈਂਦੀ ਹੈ। ਅਜਿਹੇ ਵਿਚ ਕਈ ਮਰੀਜ਼ ਦੁਬਾਰਾ ਵੀ ਸਰਜਰੀ ਕਰਵਾਉਂਦੇ ਹਨ ਪਰ ਉਹ ਬਹੁਤ ਮੁਸ਼ਕਿਲ ਹੁੰਦੀ ਹੈ। ਇਕ ਤੋਂ ਜ਼ਿਆਦਾ ਵਾਰ ਓਪਨ ਹਾਰਟ ਸਰਜਰੀ ਸੌਖੀ ਹੈ। ਕਦੇ ਮਰੀਜ਼ ਵੀ ਉਸ ਲਈ ਸਰੀਰਕ ਤੌਰ 'ਤੇ ਫਿੱਟ ਨਹੀਂ ਹੁੰਦਾ। ਅਜਿਹੇ ਵਿਚ ਟੀ. ਪੀ. ਵੀ. ਆਰ. ਤਕਨੀਕ ਉਨ੍ਹਾਂ ਨੂੰ ਸਰਜਰੀ ਤੋਂ ਬਚਾਉਣ ਦਾ ਕੰਮ ਕਰਦੀ ਹੈ। ਇਸ ਦੀ ਮਦਦ ਨਾਲ ਇਨ੍ਹਾਂ ਮਰੀਜ਼ਾਂ ਦੀ ਮੌਤ ਦਰ ਵੀ ਘੱਟ ਹੋਵੇਗੀ। ਐਂਜੀਓਗ੍ਰਾਫ਼ੀ ਵਾਂਗ ਅਸੀਂ ਇਸ ਵਿਚ ਲੱਤ ਰਾਹੀਂ ਟ੍ਰਾਂਸਕੈਥੇਟਰ ਪਾ ਕੇ ਮਰੀਜ਼ ਦਾ ਵਾਲਵ ਬਦਲ ਦਿੰਦੇ ਹਾਂ। ਰਿਕਵਰੀ ਵੀ ਅਤੇ ਹਸਪਤਾਲ ਸਟੇਅ ਵੀ ਮਰੀਜ਼ ਦਾ ਇਸ ਵਿਚ ਘੱਟ ਰਹਿੰਦਾ ਹੈ। ਹਾਲਾਂਕਿ ਅਜੇ ਤੱਕ ਇਸ ਤਕਨੀਕ ਨੂੰ ਪਹਿਲੀ ਵਾਰ ਵਾਲਵ ਬਦਲਣ ਵਿਚ ਇਸਤੇਮਾਲ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਿਜਲੀ ਸੰਕਟ' ਦਰਮਿਆਨ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ
ਤੀਜੀ ਸਰਜਰੀ ਸੀ ਮਰੀਜ਼ ਦੀ
ਪੰਜਾਬ ਦੇ ਰਹਿਣ ਵਾਲੇ ਜਿਹੜੇ 25 ਸਾਲਾ ਨੌਜਵਾਨ ਦਾ ਇਸ ਤਕਨੀਕ ਨਾਲ ਇਲਾਜ ਹੋਇਆ ਹੈ, ਉਸ ਦੀ ਪਹਿਲਾਂ ਦੋ ਵਾਰ ਓਪਨ ਸਰਜਰੀ ਹੋ ਚੁੱਕੀ ਹੈ। ਪਹਿਲੀ ਸਰਜਰੀ 11 ਮਹੀਨੇ ਦੀ ਉਮਰ ਵਿਚ, ਜਦੋਂ ਕਿ ਦੂਜੀ 2009 ਵਿਚ ਹੋਈ ਸੀ। ਦੋਵੇਂ ਆਪਰੇਸ਼ਨ ਦਿੱਲੀ ਏਮਜ਼ ਵਿਚ ਹੋਏ ਸਨ ਪਰ ਉਹ ਆਪਣਾ ਫਾਲੋਅਪ ਪੀ. ਜੀ. ਆਈ. ਤੋਂ ਕਰਵਾ ਰਿਹਾ ਸੀ। ਅਜਿਹੇ ਵਿਚ ਸਮੇਂ ਤੋਂ ਪਹਿਲਾਂ ਹੀ ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਵਾਲਵ ਬਦਲਣ ਦੀ ਲੋੜ ਹੈ, ਜਿੱਥੇ ਡਾਕਟਰਾਂ ਨੇ ਇਸ ਵਾਰ ਬਿਨਾਂ ਓਪਨ ਸਰਜਰੀ ਕਰ ਕੇ ਵਾਲਵ ਬਦਲ ਦਿੱਤਾ। ਉੱਥੇ ਹੀ 56 ਸਾਲਾ ਜਨਾਨੀ ਦੀ ਵੀ 35 ਸਾਲ ਦੀ ਉਮਰ ਵਿਚ ਇਕ ਹਾਰਟ ਸਰਜਰੀ ਹੋ ਚੁੱਕੀ ਹੈ। ਦੋਵੇਂ ਹੀ ਮਰੀਜ਼ ਟੀ. ਓ. ਐੱਫ਼. ਦੇ ਕੇਸ ਸਨ। ਦੋਵਾਂ ਨੂੰ ਭਾਰਤ ਵਿਚ ਬਣੇ ਵਾਲਵ ਮੈਰਿਲ ਮਾਈਵਾਲ ਟੀ. ਐੱਮ. ਦੇ ਨਾਲ ਲਾਏ ਗਏ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਲੈਕ ਆਊਟ', 9 ਸਾਲ ਬਾਅਦ ਲੱਗੇ ਅਣ-ਐਲਾਨੇ ਅਮਰਜੈਂਸੀ 'ਬਿਜਲੀ ਕੱਟ'
ਫੇਫੜਿਆਂ ਤੱਕ ਨਹੀਂ ਪਹੁੰਚਦਾ ਖੂਨ
ਇਹ ਇਕ ਪੈਦਾਇਸ਼ੀ ਬੀਮਾਰੀ ਹੁੰਦੀ ਹੈ, ਜੋ ਕਿ ਆਮ ਤੌਰ ’ਤੇ ਸੱਜੇ ਪਾਸੇ ਦੇ ਚੈਂਬਰ ਵਾਲੇ ਹਿੱਸੇ ਵਿਚ ਹੁੰਦੀ ਹੈ। ਇਸ ਵਿਚ ਬਲੱਡ ਚੰਗੀ ਤਰ੍ਹਾਂ ਫਲੋਅ ਨਹੀਂ ਹੁੰਦਾ, ਜਿਸ ਕਾਰਨ ਉਹ ਫੇਫੜਿਆਂ ਤੱਕ ਠੀਕ ਤਰ੍ਹਾਂ ਨਹੀਂ ਪਹੁੰਚਦਾ। ਇਨ੍ਹਾਂ ਮਾਮਲਿਆਂ ਵਿਚ ਆਪਰੇਸ਼ਨ ਕਰ ਕੇ ਉਨ੍ਹਾਂ ਦਾ ਵਾਲਵ ਲਾਇਆ ਗਿਆ ਪਰ ਇਸ ਵਿਚ ਮੁਸ਼ਕਿਲ ਇਹ ਹੈ ਕਿ ਕੁੱਝ ਸਾਲਾਂ ਬਾਅਦ ਇਸ ਵਾਲਵ ਨੂੰ ਦੁਬਾਰਾ ਬਦਲਣਾ ਪੈਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਹੁਣ ਅੰਮ੍ਰਿਤਸਰ ਤੋਂ ‘ਦਿੱਲੀ ਫਿਰ ਦੂਰ ਨਹੀਂ’: VVIP ਰੇਲਗੱਡੀ ਸ਼ਤਾਬਦੀ ਅੰਮ੍ਰਿਤਸਰ ਤੋਂ ਹੋਈ ਰਵਾਨਾ
NEXT STORY