ਅਹਿਮਦਾਬਾਦ– ਚੰਡੀਗੜ੍ਹ ਦੇ ਅੰਗਦ ਚੀਮਾ ਨੇ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਇੰਡੀਆ ਓਪਨ ਗੋਲਫ ਟੂਰਨਾਮੈਂਟ ਜਿੱਤ ਲਿਆ ਹੈ ਜਿਹੜਾ ਉਸਦਾ ਲਗਾਤਾਰ ਦੂਜਾ ਖਿਤਾਬ ਹੈ। ਅੰਗਦ ਨੇ ਚੌਥੇ ਦੌਰ ਵਿਚ ਦੋ ਅੰਡਰ 70 ਦਾ ਸਕੋਰ ਕੀਤਾ ਤੇ ਉਸਦਾ ਕੁੱਲ ਸਕੋਰ 13 ਅੰਡਰ 275 ਰਿਹਾ। ਚੀਮਾ ਦੀ ਪੀ. ਜੀ. ਟੀ. ਆਈ. ’ਤੇ ਇਹ ਚੌਥੀ ਤੇ ਇਸ ਸੈਸ਼ਨ ਦੀ ਦੂਜੀ ਜਿੱਤ ਹੈ।
ਉਸ ਨੇ 15 ਲੱਖ ਰੁਪਏ ਦੇ ਨਕਦ ਇਨਾਮ ਤੇ ਪੀ. ਜੀ. ਟੀ. ਆਈ. ਆਰਡਰ ਆਫ ਮੈਰਿਟ ਵਿਚ 10ਵੇਂ ਤੋਂ ਦੂਜਾ ਸਥਾਨ ਹਾਸਲ ਕੀਤਾ। ਨੋਇਡਾ ਦਾ ਅਮਰਦੀਪ ਮਲਿਕ ਦੂਜੇ ਸਥਾਨ ’ਤੇ ਰਿਹਾ ਜਦਕਿ ਦਿੱਲੀ ਦਾ ਸ਼ੌਰਯ ਭੱਟਾਚਾਰੀਆ ਤੇ ਉਦੈਮਾਨ ਮਾਨੇ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ ।
ਏਸ਼ੀਆ ਕੱਪ ਲਈ ਸਲਾਮੀ ਬੱਲੇਬਾਜ਼ਾਂ ਦੀ ਚੋਣ ਭਾਰਤ ਲਈ ਬਣੀ ਸਿਰਦਰਦੀ
NEXT STORY