ਚੰਡੀਗੜ੍ਹ (ਹਾਂਡਾ) : ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ. ਜੀ. ਆਈ.) ਚੰਡੀਗੜ੍ਹ ਦਾ ਨਾਂ ਹੁਣ ਵਿਸ਼ਵ ਦੇ ਨਕਸ਼ੇ ’ਤੇ ਆ ਗਿਆ ਹੈ, ਜਿਸ ਨੂੰ ਵਿਸ਼ਵ ਦਾ ਨੰਬਰ ਇਕ ਸਪੈਸ਼ਲਿਸਟ ਹਸਪਤਾਲ ਐਲਾਨਿਆ ਗਿਆ ਹੈ। ਪੀ. ਜੀ. ਆਈ. 2023 ਦੀ ਇਹ ਦਰਜਾਬੰਦੀ ਨਿਊਜ਼ਵੀਕ ਮੈਗਜ਼ੀਨ ਦੇ ਪ੍ਰਿੰਟਿਡ ਐਡੀਸ਼ਨ 'ਚ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਫ਼ਰਾਰ ਗੈਂਗਸਟਰ ਦੀਪਕ ਟੀਨੂੰ ਖ਼ਿਲਾਫ਼ ਲੁੱਕ ਆਊਟ ਨੋਟਿਸ, CM ਮਾਨ ਬੋਲੇ-ਜਲਦ ਹੋਵੇਗਾ ਸਲਾਖ਼ਾਂ ਪਿੱਛੇ
ਇਸ ਸਬੰਧੀ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੂੰ ਨਿਊਜ਼ਵੀਕ ਦੀ ਮੁੱਖ ਸੰਪਾਦਕ ਨੈਨਸੀ ਕੂਪਰ ਅਤੇ ਸਟੈਟਿਸਟਾ ਦੇ ਸੀ. ਈ. ਓ. ਡਾ. ਫਰੈਡਰਿਕ ਦੇ ਦਸਤਖ਼ਤ ਵਾਲਾ ਪੱਤਰ ਵੀ ਮਿਲ ਗਿਆ ਹੈ। ਪੀ. ਜੀ. ਆਈ. ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਕਿਹਾ ਹੈ ਕਿ ਸੰਸਥਾ ਨਾਲ ਜੁੜੇ ਹਰ ਵਿਅਕਤੀ ਨੇ ਇਸ ਸਨਮਾਨ ਲਈ ਯੋਗਦਾਨ ਪਾਇਆ ਹੈ, ਜਿਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਸੁਖ਼ਨਾ ਝੀਲ 'ਤੇ ਹੋਣ ਵਾਲੇ 'ਏਅਰਸ਼ੋਅ' ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ, ਇਨ੍ਹਾਂ ਚੀਜ਼ਾਂ ਨੂੰ ਨਾਲ ਲਿਜਾਣ 'ਤੇ ਰਹੇਗੀ ਪ
ਉਨ੍ਹਾਂ ਕਿਹਾ ਕਿ ਮਰੀਜ਼ਾਂ ਵਲੋਂ ਮਿਲਣ ਵਾਲਾ ਇਹ ਅਕਾਦਮਿਕ ਮਾਹੌਲ ਅਤੇ ਨੌਜਵਾਨ ਖੋਜਾਰਥੀਆਂ ਦੀ ਸਖ਼ਤ ਮਿਹਨਤ ਅਤੇ ਫੈਕਲਟੀ ਦੇ ਮਾਰਗ ਦਰਸ਼ਨ ਦਾ ਨਤੀਜਾ ਹੈ, ਜਿਸ ਕਾਰਨ ਸੰਸਥਾ ਨੂੰ ਉਕਤ ਸਨਮਾਨ ਲਈ ਚੁਣਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਸਰ ਕੋਰਟ ਕੰਪਲੈਕਸ ਦੇ ਬਾਹਰ ਚੱਲੀਆਂ ਤਲਵਾਰਾਂ, ਸਹੁਰੇ ਨੇ ਨੂੰਹ ’ਤੇ ਕੀਤਾ ਜਾਨਲੇਵਾ ਹਮਲਾ
NEXT STORY