ਚੰਡੀਗੜ੍ਹ : ਨਗਰ ਨਿਗਮ ਮੇਅਰ ਚੋਣ 'ਚ ਧਾਂਦਲੀ ਦਾ ਦੋਸ਼ ਲਾਉਂਦੇ ਹੋਏ ਯੂਥ ਕਾਂਗਰਸੀ ਆਗੂਆਂ ਅਤੇ ਐੱਨ. ਐੱਸ. ਯੂ. ਆਈ. ਵਰਕਰਾਂ ਨੇ ਅੱਜ ਸੈਕਟਰ-35 ਕਾਂਗਰਸ ਭਵਨ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ।
ਪੁਲਸ ਨੇ ਕਾਂਗਰਸੀਆਂ ਨੂੰ ਰੋਕਣ ਲਈ ਪਹਿਲਾਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਅਤੇ ਫਿਰ ਲਾਠੀਚਾਰਜ ਕੀਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਧਰਨੇ 'ਤੇ ਬੈਠ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੇ ਲਾਠੀਚਾਰਜ ਦੌਰਾਨ ਐੱਨ. ਐੱਸ. ਯੂ. ਆਈ. ਦੇ 4 ਵਰਕਰ ਅਤੇ ਕੌਂਸਲਰ ਸਚਿਨ ਗਾਲਵ ਜ਼ਖਮੀ ਹੋ ਗਏ ਹਨ।
ਉਨ੍ਹਾਂ ਦੀ ਪੁਲਸ ਨਾਲ ਜੰਮ ਕੇ ਧੱਕਾ-ਮੁੱਕੀ ਹੋਈ। ਕਾਂਗਰਸੀ ਆਗੂਆਂ ਵਲੋਂ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਫਿਲਹਾਲ ਪੁਲਸ ਨੇ ਆਸ-ਪਾਸ ਬੈਰੀਕੇਡਿੰਗ ਲਾ ਰੱਖੀ ਹੈ ਅਤੇ ਕਾਂਗਰਸੀ ਆਗੂਆਂ ਦਾ ਪ੍ਰਦਰਸ਼ਨ ਜਾਰੀ ਹੈ।
ਗੜ੍ਹਸ਼ੰਕਰ 'ਚ ਸੈਕਸ ਰੈਕੇਟ ਦਾ ਪਰਦਾਫ਼ਾਸ਼, 6 ਔਰਤਾਂ ਸਣੇ 11 ਵਿਅਕਤੀ ਇਤਰਾਜ਼ਯੋਗ ਹਾਲਾਤ 'ਚ ਗ੍ਰਿਫ਼ਤਾਰ
NEXT STORY