ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਗਿਣਤੀ 2024-25 'ਚ ਕਰੀਬ 40 ਹਜ਼ਾਰ ਤੱਕ ਪਹੁੰਚ ਗਈ ਹੈ। ਟਰੇਨਾਂ ਅਤੇ ਸਹੂਲਤਾਂ 'ਚ ਵਾਧਾ ਵੀ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2019 'ਚ ਚੰਡੀਗੜ੍ਹ ਤੋਂ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਪ੍ਰਤੀ ਦਿਨ 32 ਹਜ਼ਾਰ ਸੀ। ਕੋਵਿਡ-19 ਦੌਰਾਨ ਕਾਫ਼ੀ ਗਿਰਾਵਟ ਆਈ ਸੀ, ਪਰ 2023-24 'ਚ ਇਹ ਇੱਕ ਵਾਰ ਫਿਰ 30 ਹਜ਼ਾਰ ਤੱਕ ਪਹੁੰਚ ਗਈ। ਅਧਿਕਾਰੀਆਂ ਅਨੁਸਾਰ ਅਣਰਿਜ਼ਰਵਡ ਯਾਤਰੀਆਂ ਦੀ ਗਿਣਤੀ 'ਚ ਗਿਰਾਵਟ ਆਈ ਹੈ। ਰੇਲਵੇ ਦੇ ਅੰਕੜਿਆਂ ਅਨੁਸਾਰ, 2020-21 ਦੌਰਾਨ ਸਭ ਤੋਂ ਘੱਟ ਯਾਤਰੀਆਂ ਨੇ ਚੰਡੀਗੜ੍ਹ ਤੋਂ ਯਾਤਰਾ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਸ਼ਾਮ 7 ਤੋਂ ਰਾਤ 10 ਵਜੇ ਤੱਕ...
5 ਸਾਲ 'ਚ ਸਭ ਤੋਂ ਵੱਧ ਪਹੁੰਚੀ ਯਾਤਰੀਆਂ ਦੀ ਗਿਣਤੀ
ਰੇਲਵੇ ਦੇ ਅੰਕੜਿਆਂ ਅਨੁਸਾਰ 2019 'ਚ ਚੰਡੀਗੜ੍ਹ ਤੋਂ ਯਾਤਰੀਆਂ ਦੀ ਗਿਣਤੀ 32578 ਸੀ। ਇਸ ਤੋਂ ਬਾਅਦ ਅਪ੍ਰੈਲ ਅਤੇ ਮਈ, 2023 'ਚ ਇਹ ਅੰਕੜਾ ਘੱਟ ਕੇ 30 ਹਜ਼ਾਰ ਹੋ ਗਿਆ ਪਰ 2024 'ਚ ਇਹ ਫਿਰ ਵੱਧ ਕੇ ਕਰੀਬ 40 ਹਜ਼ਾਰ ਹੋ ਗਿਆ।
ਟਰੇਨਾਂ ਦੀ ਗਿਣਤੀ 'ਚ ਵੀ ਹੋਇਆ ਵਾਧਾ
ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਤੋਂ ਪ੍ਰਤੀਦਿਨ 44 ਟਰੇਨਾਂ ਦੇ ਪੇਅਰਜ਼ ਚੱਲਦੇ ਹਨ। ਅਜਿਹੀਆਂ ਬਹੁਤ ਸਾਰੀਆਂ ਟਰੇਨਾਂ ਹਨ, ਜੋ ਅੰਬਾਲਾ ਤੋਂ ਵਾਇਆ ਚੰਡੀਗੜ੍ਹ, ਅੰਮ੍ਰਿਤਸਰ ਅਤੇ ਜਲੰਧਰ ਜਾਂਦੀਆਂ ਹਨ। ਇਸ ਕਾਰਨ ਯਾਤਰੀਆਂ ਦੀ ਗਿਣਤੀ ਵੀ ਵਧੀ ਹੈ। ਇਸ ਦੇ ਨਾਲ ਹੀ ਰੇਲਵੇ ਵੱਲੋਂ ਸਮੇਂ-ਸਮੇਂ 'ਤੇ ਹੋਲੀ ਸਪੈਸ਼ਲ ਅਤੇ ਗਰਮੀਆਂ ਦੀਆਂ ਸਪੈਸ਼ਲ ਟਰੇਨਾਂ ਵੀ ਚਲਾਈਆਂ ਜਾਂਦੀਆਂ ਹਨ। ਅਜਿਹੀ ਸਥਿਤੀ 'ਚ ਅਣ-ਰਾਖਵੇਂ ਅਤੇ ਰਾਖਵੇਂ ਯਾਤਰੀਆਂ ਦੀ ਗਿਣਤੀ ਵੱਧ ਰਹੀ ਹੈ।
ਇਹ ਵੀ ਪੜ੍ਹੋ : AC ਮਕੈਨਿਕ ਦੀ ਨਿਕਲੀ ਲਾਟਰੀ, ਕਬਾੜ ਨੇ ਕਰ 'ਤਾ ਮਾਲੋ-ਮਾਲ, ਨਹੀਂ ਹੋ ਰਿਹਾ ਯਕੀਨ
ਰਿਜ਼ਰਵਡ ਟਰੇਨਾਂ 'ਚ ਸਫ਼ਰ ਕਰਨਾ ਪਸੰਦ ਕਰਦੇ ਹਨ ਯਾਤਰੀ
ਪਹਿਲਾਂ ਅਣਰਿਜ਼ਰਵਡ ਕੋਚਾਂ 'ਚ ਯਾਤਰੀਆਂ ਦੀ ਭੀੜ ਜ਼ਿਆਦਾ ਹੁੰਦੀ ਸੀ। ਇਸ ਦੇ ਨਾਲ ਹੀ ਹੁਣ ਯਾਤਰੀਆਂ ਦੀ ਦਿਲਚਸਪੀ 'ਚ ਬਦਲਾਅ ਦਿਖਾਈ ਦੇ ਰਿਹਾ ਹੈ। ਅੰਕੜਿਆਂ ਅਨੁਸਾਰ 2024-25 'ਚ ਸਿਰਫ਼ 9011 ਯਾਤਰੀਆਂ ਨੇ ਗੈਰ-ਰਿਜ਼ਰਵਡ ਕੋਚਾਂ 'ਚ ਸਫ਼ਰ ਕੀਤਾ। 12985 ਯਾਤਰੀਆਂ ਨੇ ਰਾਖਵੇਂ ਕੋਚਾਂ 'ਚ ਸਫ਼ਰ ਕੀਤਾ। ਅਜਿਹੀ ਸਥਿਤੀ 'ਚ ਲੋਕ ਰਿਜ਼ਰਵਡ ਸੀਟਾਂ 'ਤੇ ਸਫ਼ਰ ਕਰਨ ਨੂੰ ਪਸੰਦ ਕਰ ਰਹੇ ਹਨ। ਰੇਲਵੇ ਨੇ ਚੰਡੀਗੜ੍ਹ ਤੋਂ 2 ਵੰਦੇ ਭਾਰਤ ਰੇਲਗੱਡੀਆਂ ਚਲਾਈਆਂ ਹਨ, ਜਿਨ੍ਹਾਂ 'ਚ ਸਿਰਫ਼ ਰਿਜ਼ਰਵਡ ਕੋਚ ਹਨ। ਅਜਿਹੀ ਸਥਿਤੀ 'ਚ ਚੰਡੀਗੜ੍ਹ ਤੋਂ ਆਉਣ-ਜਾਣ ਵਾਲੇ ਰਿਜ਼ਰਵਡ ਯਾਤਰੀਆਂ ਦੀ ਗਿਣਤੀ ਵੀ ਵੱਧ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਅੱਜ ਤੋਂ ਬਾਰਿਸ਼ ਦੇ ਆਸਾਰ, ਅਗਲੇ 3 ਦਿਨ ਵਰ੍ਹੇਗਾ ਮੀਂਹ!
NEXT STORY