ਫਾਜ਼ਿਲਕਾ (ਨਾਗਪਾਲ) : ਸਥਾਨਕ ਸ਼ਹਿਰ ’ਚ ਇਕ ਏਅਰ ਕੰਡੀਸ਼ਨਰ ਮਕੈਨਿਕ ਦੀ ਕਿਸਮਤ ਨੇ ਅਜਿਹਾ ਪਲਟਾ ਮਾਰਿਆ ਕਿ ਉਸ ਦੀ ਲਾਟਰੀ ਲੱਗ ਗਈ। ਜਾਣਕਾਰੀ ਅਨੁਸਾਰ ਮਕੈਨਿਕ ਸੰਜੀਵ ਕੁਮਾਰ ਨੇ ਆਫ ਸੀਜ਼ਨ ਦੌਰਾਨ ਦੁਕਾਨ ਦੀ ਸਫ਼ਾਈ ਕਰਦਿਆਂ ਇਕੱਠਾ ਕੀਤਾ ਕਬਾੜ 700 ਰੁਪਏ 'ਚ ਵੇਚ ਦਿੱਤਾ। ਇਨ੍ਹਾਂ ਕਮਾਏ ਪੈਸਿਆਂ ਨਾਲ ਇੱਥੋਂ ਦੇ ਰੂਪ ਚੰਦ ਲਾਟਰੀ ਸੈਂਟਰ ਤੋਂ ਉਸ ਨੇ ਇਕ ਟਿਕਟ ਖ਼ਰੀਦੀ ਸੀ। ਉਸ ਦੀ 45 ਹਜ਼ਾਰ ਰੁਪਏ ਦੀ ਲਾਟਰੀ ਨਿਕਲੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਸ਼ਾਮ 7 ਤੋਂ ਰਾਤ 10 ਵਜੇ ਤੱਕ...
ਦੁਕਾਨਦਾਰ ਨੇ ਦੱਸਿਆ ਕਿ ਸੰਜੀਵ ਕੁਮਾਰ ਵੱਲੋਂ ਪਹਿਲਾਂ ਵੀ ਕਈ ਵਾਰ ਲਾਟਰੀ ਦੀ ਟਿਕਟ ਖ਼ਰੀਦੀ ਗਈ ਸੀ ਪਰ ਅੱਜ ਉਸ ਦੀ ਕਿਸਮਤ ਜਾਗ ਗਈ। ਸੰਜੀਵ ਕੁਮਾਰ ਨੇ ਦੱਸਿਆ ਕਿ ਪਿਛਲੇ 3-4 ਸਾਲਾਂ ਦੌਰਾਨ ਉਸ ਦੇ ਛੋਟੇ-ਮੋਟੇ ਇਨਾਮ ਜ਼ਰੂਰ ਨਿਕਲੇ ਹਨ ਪਰ 45 ਹਜ਼ਾਰ ਰੁਪਏ ਦੀ ਲਾਟਰੀ ਪਹਿਲੀ ਵਾਰ ਨਿਕਲੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਜ਼ਿਲ੍ਹੇ 'ਚ ਰਜਿਸਟਰੀਆਂ ਨੂੰ ਲੈ ਕੇ ਘਪਲਾ! ਤਹਿਸੀਲਦਾਰ 'ਤੇ ਲਿਆ ਗਿਆ ਵੱਡਾ Action
ਰੂਪ ਲਾਟਰੀ ਦੇ ਸੰਚਾਲਕ ਬੌਬੀ ਦਾ ਕਹਿਣਾ ਹੈ ਕਿ ਸੰਜੀਵ ਕੁਮਾਰ ਅਕਸਰ ਹੀ ਉਨ੍ਹਾਂ ਤੋਂ ਲਾਟਰੀ ਦਾ ਟਿਕਟ ਖ਼ਰੀਦਦਾ ਸੀ। ਬੌਬੀ ਨੇ ਕਿਹਾ ਕਿ ਨਵੇਂ ਸਾਲ 2025 ਦੇ ਪਹਿਲੇ ਜਨਵਰੀ ਮਹੀਨੇ 'ਚ ਹੀ ਕਰੀਬ 4 ਲੋਕਾਂ ਦੇ ਹਜ਼ਾਰਾਂ ਅਤੇ ਲੱਖਾਂ ਦੇ ਇਨਾਮ ਨਿਕਲ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਜਿੰਮ ਟ੍ਰੇਨਰ ਤੇ ਕਬੱਡੀ ਖਿਡਾਰੀ ਨੂੰ ਗੋਲੀਆਂ ਨਾਲ ਭੁੰਨ੍ਹਿਆ, ਮਗਰੋਂ ਤਲਵਾਰਾਂ ਨਾਲ ਕੀਤੇ ਵਾਰ
NEXT STORY