ਚੰਡੀਗੜ੍ਹ (ਗੰਭੀਰ): ਨਗਰ ਨਿਗਮ ਦੇ ਸੀਨੀਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਮੰਗਲਵਾਰ ਨੂੰ ਚੋਣਾਂ ਮੁਲਤਵੀ ਹੋ ਸਕਦੀਆਂ ਹਨ। ਦੋ ਕਾਂਗਰਸੀ ਕੌਂਸਲਰਾਂ ਨੇ ਚੋਣਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ ਸਵੇਰ ਦੀ ਸ਼ਿਫਟ ’ਚ ਹੋਵੇਗੀ।
ਕੌਂਸਲਰ ਗੁਰਪ੍ਰੀਤ ਸਿੰਘ ਤੇ ਨਿਰਮਲਾ ਦੇਵੀ ਵੱਲੋਂ ਦਾਇਰ ਪਟੀਸ਼ਨ ਵਿਚ ਕਿਹਾ ਹੈ ਕਿ ਡੀ.ਸੀ. ਵਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਚੋਣਾਂ 27 ਫਰਵਰੀ ਨੂੰ ਕਰਵਾਈਆਂ ਜਾਣਗੀਆਂ। ਇਸ ਨੂੰ ਪਟੀਸ਼ਨਰਾਂ ਨੇ ਗੈਰ ਕਾਨੂੰਨੀ ਕਰਾਰ ਦਿੱਤਾ ਹੈ। ਪਟੀਸ਼ਨ ’ਚ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਪੂਰੀ ਪ੍ਰਕਿਰਿਆ ਸ਼ੁਰੂ ਤੋਂ ਕੀਤੀ ਜਾਣੀ ਹੈ, ਪਰ ਨੋਟੀਫਿਕੇਸ਼ਨ ਉਸ ਮੁਤਾਬਕ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਡਰਾਈਵਰਾਂ ਦੇ ਸੰਘਰਸ਼ ਦੀ ਹੋਈ ਜਿੱਤ, ਨਹੀਂ ਲਾਗੂ ਹੋਵੇਗਾ 'ਹਿੱਟ ਐਂਡ ਰਨ' ਦਾ ਨਵਾਂ ਕਾਨੂੰਨ
ਮੇਅਰ ਨੇ ਸੀਨੀਅਰ ਤੇ ਡਿਪਟੀ ਮੇਅਰਾਂ ਦੀ ਚੋਣ ਕਰਵਾਉਣੀ ਹੁੰਦੀ ਹੈ ਪਰ ਕੁਲਦੀਪ ਕੁਮਾਰ ਨੇ ਸੋਮਵਾਰ ਨੂੰ ਅਹੁਦਾ ਸੰਭਾਲਿਆ ਨਹੀਂ। ਉਨ੍ਹਾਂ ਨੇ ਭੈਣ ਦੀ ਬੀਮਾਰੀ ਦਾ ਹਵਾਲਾ ਦਿੱਤਾ। ਇਸ ਸਮੇਂ ਭਾਜਪਾ ਕੋਲ 17 ਕੌਂਸਲਰ, ਸਾਂਸਦ ਕਿਰਨ ਖੇਰ ਤੇ ਅਕਾਲੀ ਦੀ ਵੋਟ ਨਾਲ ਕੁੱਲ੍ਹ 19 ਵੋਟਾਂ ਹਨ। ਜਦੋਂ ਕਿ ਆਮ ਆਦਮੀ ਪਾਰਟੀ 10 ਤੇ ਕਾਂਗਰਸ ਦੀਆਂ 7 ਵੋਟਾਂ ਹਨ। ਹੁਣ ਸੁਣਵਾਈ ਤੋਂ ਬਾਅਦ ਤੈਅ ਹੋਵੇਗਾ ਕਿ ਚੋਣਾਂ ਹੋਣਗੀਆਂ ਜਾਂ ਨਹੀਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਆਇਆ ਭੂਚਾਲ, ਇਨ੍ਹਾਂ ਜ਼ਿਲ੍ਹਿਆਂ 'ਚ ਮਹਿਸੂਸ ਕੀਤੇ ਗਏ ਝਟਕੇ
NEXT STORY