ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਨੇ ਸੁਖਨਾ ਝੀਲ ’ਤੇ ਆਪਣੀਆਂ ਜ਼ਿਆਦਾਤਰ ਸੇਵਾਵਾਂ ਲਈ ਕੈਸ਼ਲੈੱਸ ਪੇਮੈਂਟ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਬੋਟਿੰਗ, ਫੂਡ ਕੋਰਟ ਅਤੇ ਸ਼ੈੱਫ਼ ਲੇਕ ਵਿਊ ਰੈਸਟੋਰੈਂਟ ’ਤੇ ਇਹ ਸਹੂਲਤ ਸ਼ੁਰੂ ਕੀਤੀ ਹੈ, ਜਿਸ ਨਾਲ ਇੱਥੇ ਹੁਣ ਕਾਰਡ ਨਾਲ ਪੇਮੈਂਟ ਹੋਵੇਗੀ। ਕੋਰੋਨਾ ਕਾਰਨ ਵੀ ਇਹ ਅਹਿਮ ਹੈ ਕਿਉਂਕਿ ਵਿਭਾਗ ਕਾਫ਼ੀ ਸਮੇਂ ਤੋਂ ਕੈਸ਼ਲੈੱਸ ਪੇਮੈਂਟ ਦੀ ਸਹੂਲਤ ਸ਼ੁਰੂ ਕਰਨ ਲਈ ਕੋਸ਼ਿਸ਼ ਕਰ ਰਿਹਾ ਸੀ। ਜਿਵੇਂ ਫੂਡ ਕੋਰਟ ’ਚ ਜਾਣ ’ਤੇ ਤੁਹਾਡਾ ਰੀਚਾਰਜ ਕਾਰਡ ਬਣ ਜਾਂਦਾ ਹੈ, ਉਂਝ ਹੀ ਸੁਖਨਾ ਝੀਲ ’ਤੇ ਬੋਟਿੰਗ, ਫੂਡ ਕੋਰਟ ਅਤੇ ਰੈਸਟੋਰੈਂਟ ’ਚ ਮੁਸਾਫ਼ਰਾਂ ਦਾ ਕਾਰਡ ਬਣੇਗਾ।
ਇਹ ਵੀ ਪੜ੍ਹੋ : ਸ਼ਾਹਕੋਟ ਤੋਂ ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਖ਼ਿਲਾਫ਼ ਹਾਈਕੋਰਟ ’ਚ ਪਟੀਸ਼ਨ ਦਾਖ਼ਲ
ਇਸ ਕਾਰਡ ਨੂੰ ਸਹੂਲਤ ਅਨੁਸਾਰ ਰੀਚਾਰਜ ਕਰਵਾ ਕੇ ਲੋਕ ਇੱਥੇ ਸੇਵਾਵਾਂ ਦਾ ਲਾਭ ਲੈ ਸਕਣਗੇ। ਇਸ ਸਬੰਧੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਖਨਾ ਝੀਲ ’ਤੇ ਸਿਟਕੋ ਨੇ ਜ਼ਿਆਦਾਤਰ ਸੇਵਾਵਾਂ ਲਈ ਕੈਸ਼ਲੈੱਸ ਪੇਮੈਂਟ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਹੁਣ ਬੋਟਿੰਗ ਲਈ ਲੋਕ ਕਾਰਡ ਨਾਲ ਹੀ ਪੇਮੈਂਟ ਕਰ ਸਕਣਗੇ। ਦੱਸਣਯੋਗ ਹੈ ਕਿ ਕਾਰਡ ਲਈ ਲੋਕਾਂ ਨੂੰ ਇਕ ਵਾਰ ਸਕਿਓਰਿਟੀ ਮਨੀ ਦੇ ਰੂਪ ’ਚ 30 ਰੁਪਏ ਦੇਣੇ ਪੈਣਗੇ, ਜਿਸ ਤੋਂ ਬਾਅਦ ਹੀ ਉਹ ਆਪਣੀ ਸਹੂਲਤ ਅਨੁਸਾਰ ਕਾਰਡ ਨੂੰ ਰੀਚਾਰਜ ਕਰਵਾ ਸਕਣਗੇ ਅਤੇ ਉਸ ਨਾਲ ਪੇਮੈਂਟ ਕਰ ਸਕਣਗੇ। ਹਾਲਾਂਕਿ ਕਾਰਡ ਵਾਪਸ ਕਰਨ ’ਤੇ ਇਹ 30 ਰੁਪਏ ਦੀ ਸਕਿਓਰਿਟੀ ਮਨੀ ਰਿਫੰਡ ਹੋ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਫਿੱਕੀ ਪਈ 'ਕੈਪਟਨ ਅਮਰਿੰਦਰ ਸਿੰਘ' ਦੀ ਚਮਕ
ਨਾਲ ਹੀ ਸਾਰੀਆਂ ਸੇਵਾਵਾਂ ਲਈ ਪਹਿਲਾਂ ਵਾਂਗ ਪੇਮੈਂਟ ਦਾ ਸਿਸਟਮ ਵੀ ਜਾਰੀ ਰਹੇਗਾ। ਦੱਸਣਯੋਗ ਹੈ ਕਿ ਕੋਰੋਨਾ ਦੇ ਕੇਸ ਘੱਟ ਹੋਣ ਤੋਂ ਬਾਅਦ ਹੀ ਸ਼ੁੱਕਰਵਾਰ ਤੋਂ ਸੁਖਨਾ ਝੀਲ ’ਤੇ ਦੁਬਾਰਾ ਸਾਰੀਆਂ ਗਤੀਵਿਧੀਆਂ ਸ਼ੁਰੂ ਹੋਈਆਂ ਹਨ, ਜਿਸ ਦੇ ਨਾਲ ਹੀ ਕੈਸ਼ਲੈੱਸ ਪੇਮੈਂਟ ਦੀ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਬੀਤੀ 3 ਜਨਵਰੀ ਨੂੰ ਪ੍ਰਸ਼ਾਸਨ ਨੇ ਕੋਰੋਨਾ ਦੀ ਤੀਜੀ ਲਹਿਰ ਆਉਣ ਤੋਂ ਬਾਅਦ ਬੋਟਿੰਗ ਅਤੇ ਹੋਰ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਆਯੂਸ਼ਮਾਨ ਯੋਜਨਾ' ਤਹਿਤ ਮੁਫ਼ਤ ਇਲਾਜ ਹੋਇਆ ਬੰਦ, ਜਾਣੋ ਕੀ ਹੈ ਕਾਰਨ
ਕੋਰੋਨਾ ਦਾ ਖ਼ਤਰਾ ਘੱਟ ਹੋਣ ਤੋਂ ਬਾਅਦ ਹੀ ਇਸ ਨੂੰ ਸ਼ੁਰੂ ਕੀਤਾ ਗਿਆ ਸੀ। ਸ਼ਨੀਵਾਰ ਨੂੰ ਝੀਲ ’ਤੇ 150 ਲੋਕਾਂ ਨੇ ਬੋਟਿੰਗ ਕੀਤੀ, ਜਦੋਂ ਕਿ ਸ਼ੁੱਕਰਵਾਰ 60 ਲੋਕਾਂ ਨੇ ਬੋਟਿੰਗ ਦਾ ਮਜ਼ਾ ਲਿਆ ਸੀ। ਹਾਲਾਂਕਿ ਵੀਕੈਂਡ ’ਚ ਪਹਿਲਾਂ ਦੇ ਮੁਕਾਬਲੇ ਇਹ ਗਿਣਤੀ ਬੇਹੱਦ ਘੱਟ ਹੈ। ਇਸ ਦੇ ਪਿੱਛੇ ਕਾਰਨ ਸਿਟਕੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਜ਼ਿਆਦਾਤਰ ਸੈਲਾਨੀਆਂ ਨੂੰ ਝੀਲ ’ਤੇ ਐਕਟੀਵਿਟੀ ਦੁਬਾਰਾ ਸ਼ੁਰੂ ਹੋਣ ਦੀ ਪੂਰੀ ਜਾਣਕਾਰੀ ਨਹੀਂ ਹੈ। ਇਸ ਲਈ ਅਜੇ ਫਿਲਹਾਲ ਘੱਟ ਗਿਣਤੀ ’ਚ ਲੋਕ ਬੋਟਿੰਗ ਲਈ ਪੁੱਜੇ ਹਨ। ਹੌਲੀ-ਹੌਲੀ ਇੱਥੇ ਲੋਕਾਂ ਦੀ ਗਿਣਤੀ ਵੱਧਣ ਲੱਗੇਗੀ।
ਝੀਲ ’ਤੇ ਸ਼ੁਰੂ ਕੀਤੀਆਂ ਜਾਣਗੀਆਂ ਹੋਰ ਗਤੀਵਿਧੀਆਂ
ਵਿਭਾਗ ਲੇਕ ’ਤੇ ਹੋਰ ਗਤੀਵਿਧੀਆਂ ਸ਼ੁਰੂ ਕਰਨ ’ਤੇ ਵੀ ਕੰਮ ਕਰ ਰਿਹਾ ਹੈ। ਝੀਲ ’ਤੇ ਪਾਰਟੀ ਬੋਟ ਚਲਾਉਣ ਲਈ ਪਹਿਲਾਂ ਹੀ ਵਿਭਾਗ ਨੇ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਪਰ ਕੰਪਨੀਆਂ ਦੇ ਦਿਲਚਸਪੀ ਨਾ ਦਿਖਾਉਣ ਕਾਰਨ ਇਸ ’ਚ ਥੋੜ੍ਹਾ ਸਮਾਂ ਲੱਗ ਰਿਹਾ ਹੈ, ਜਦੋਂ ਕਿ ਝੀਲ ’ਤੇ ਹੋਰ ਗਤੀਵਿਧੀਆਂ ਸ਼ੁਰੂ ਕਰਨ ਲਈ ਵਿਭਾਗ ਸਲਾਹ ਲੈ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੇਜਰੀਵਾਲ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ ਨਹੀਂ ਲੱਗੇਗੀ CM ਦੀ ਤਸਵੀਰ
NEXT STORY