ਚੰਡੀਗੜ੍ਹ (ਸੁਸ਼ੀਲ)- ਚੰਡੀਗੜ੍ਹ ਦੇ ਸੈਕਟਰ-17 ਵਿਚ ਮੱਧ ਮਾਰਗ ਨੇੜੇ ਇਕ ਸ਼ਰਾਬ ਦੇ ਠੇਕੇ ਬਾਹਰ ਖੜ੍ਹੀ ਕਾਰ ਵਿਚ ਬੈਠੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੇ ਸਿਰ ਵਿਚ ਸ਼ੱਕੀ ਹਾਲਾਤ ਵਿਚ ਗੋਲ਼ੀ ਲੱਗ ਗਈ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਦੋਸਤ ਕਾਰ ਵੱਲ ਭੱਜਿਆ ਅਤੇ ਬਹੁਤ ਜ਼ਿਆਦਾ ਖ਼ੂਨ ਵਹਿੰਦਾ ਵੇਖ ਕੇ ਉਸ ਨੂੰ ਸੈਕਟਰ-16 ਜਨਰਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਅਜੇ ਗਿੱਲ ਵਜੋਂ ਹੋਈ। ਜਾਂਚ ਤੋਂ ਪਤਾ ਲੱਗਿਆ ਕਿ ਅਜੇ ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਫੋਰੈਂਸਿਕ ਮੋਬਾਇਲ ਟੀਮ ਮੌਕੇ ’ਤੇ ਪਹੁੰਚੀ ਅਤੇ ਕਾਰ ਵਿਚੋਂ ਖ਼ੂਨ ਦੇ ਨਮੂਨੇ ਜ਼ਬਤ ਕੀਤੇ। ਪੁਲਸ ਨੂੰ ਗੱਡੀ ਦੇ ਅੰਦਰੋਂ ਇਕ ਪਿਸਤੌਲ ਮਿਲਿਆ। ਸੈਕਟਰ-17 ਪੁਲਸ ਨੇ ਲਾਸ਼ ਨੂੰ ਮੁਰਦਾਘਰ ਵਿਚ ਰੱਖਵਾ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਜਲੰਧਰ-ਨਕੋਦਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ! ਦੋ ਨੌਜਵਾਨਾਂ ਦੀ ਦਰਦਨਾਕ ਮੌਤ
ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਲੁਧਿਆਣਾ ਦਾ ਰਹਿਣ ਵਾਲਾ ਅਜੇ ਗਿੱਲ ਸ਼ਨੀਵਾਰ ਰਾਤ ਨੂੰ ਆਪਣੇ ਦੋਸਤ ਜੇਵੀ ਅਤੇ ਹੋਰ ਦੋਸਤਾਂ ਨਾਲ ਸੈਕਟਰ-26 ਦੇ ਕਲੱਬ 'ਚ ਪਾਰਟੀ ਕਰਨ ਜਾ ਰਿਹਾ ਸੀ। ਜਦੋਂ ਉਹ ਮੱਧ ਮਾਰਗ 'ਤੇ ਸੈਕਟਰ-17 ਦੇ ਸ਼ਰਾਬ ਠੇਕੇ ’ਤੇ ਪਹੁੰਚਿਆ ਤਾਂ ਸ਼ਰਾਬ ਖ਼ਰੀਦਣ ਲਈ ਕਾਰ ਰੋਕੀ। ਦੋਸਤ ਜੇਵੀ ਦੁਕਾਨ ਦੇ ਅੰਦਰ ਬੋਤਲ ਲੈਣ ਗਿਆ। ਅਜੇ ਕਾਰ ਵਿਚ ਬੈਠਾ ਉਸ ਦੇ ਵਾਪਸ ਆਉਣ ਦੀ ਉਡੀਕ ਕਰ ਰਿਹਾ ਸੀ। ਕਾਰ ਵਿਚੋਂ ਗੋਲ਼ੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜੇਵੀ ਅਤੇ ਹੋਰ ਦੋਸਤ ਕਾਰ ਵੱਲ ਭੱਜੇ ਅਤੇ ਅਜੇ ਨੂੰ ਖ਼ੂਨ ਨਾਲ ਲਥਪਥ ਪਿਆ ਵੇਖਿਆ। ਉਸ ਦੇ ਸਿਰ ਵਿਚ ਗੋਲ਼ੀ ਲੱਗੀ ਹੋਈ ਸੀ। ਦੋਸਤਾਂ ਨੇ ਕਾਰ ਚਲਾਈ ਅਤੇ ਸੈਕਟਰ-16 ਜਨਰਲ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਟੀਮ ਹਸਪਤਾਲ ਪਹੁੰਚੀ ਅਤੇ ਹਸਪਤਾਲ ਵਿਚ ਖੜ੍ਹੀ ਕਾਰ ਨੂੰ ਜ਼ਬਤ ਕਰ ਲਿਆ। ਗੋਲ਼ੀਬਾਰੀ ਦੌਰਾਨ ਕਾਰ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਅਜੇ ਖਰੜ ਵਿਚ ਰਹਿੰਦਾ ਸੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿਚ ਪੜ੍ਹਦਾ ਸੀ।
ਇਹ ਵੀ ਪੜ੍ਹੋ: ਜਲੰਧਰ: ਕਾਰੋਬਾਰੀ ਨਾਲ ਹੋਈ ਲੁੱਟ ਦੇ ਮਾਮਲੇ 'ਚ CP ਦਾ ਵੱਡਾ ਖ਼ੁਲਾਸਾ! 72 ਲੱਖ ਬਰਾਮਦ, 6 ਮੁਲਜ਼ਮ ਗ੍ਰਿਫ਼ਤਾਰ
ਪੁਲਸ ਖ਼ੁਦਕੁਸ਼ੀ ਅਤੇ ਕਤਲ ਦੋਵਾਂ ਪੱਖਾਂ ਦੀ ਜਾਂਚ ਕਰ ਰਹੀ
ਮੁੱਢਲੀ ਜਾਂਚ ਵਿਚ ਪੁਲਸ ਅਜੇ ਦੇ ਸਿਰ ਵਿਚ ਗੋਲ਼ੀ ਲਗਣ ਦੀ ਘਟਨਾ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ। ਪੁਲਸ ਕਤਲ ਦੇ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਜਦੋਂ ਅਜੇ ਨੂੰ ਗੋਲ਼ੀ ਲੱਗੀ ਤਾਂ ਉਹ ਕਾਰ ਵਿਚ ਇਕੱਲਾ ਸੀ। ਗੋਲ਼ੀ ਅਜੇ ਦੇ ਸਿਰ ਦੇ ਖੱਬੇ ਪਾਸੇ ਲੱਗੀ, ਜਿਸ ਤੋਂ ਸਪੱਸ਼ਟ ਹੈ ਕਿ ਅਜੇ ਨੇ ਖੱਬੇ ਹੱਥ 'ਚ ਪਿਸਤੌਲ ਫੜੀ ਹੋਈ ਆਪਣੇ ਸਿਰ ਵਿਚ ਗੋਲ਼ੀ ਮਾਰੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਅਨਾਜ ਮੰਡੀ 'ਚ ਦਿਨ-ਦਿਹਾੜੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਇਕ ਦੀ ਮੌਤ
ਕਾਰ ਵਿਚ ਕਿਸ ਦੀ ਪਿਸਤੌਲ ਸੀ?
ਪੁਲਸ ਜਾਂਚ ਕਰ ਰਹੀ ਹੈ ਕਿ ਜਿਸ ਪਿਸਤੌਲ ਨਾਲ ਅਜੇ ਦੇ ਸਿਰ ਵਿਚ ਗੋਲ਼ੀ ਲੱਗੀ ਉਹ ਪਿਸਤੌਲ ਕਿਸ ਦੀ ਸੀ। ਪੁਲਸ ਇਸ ਸਮੇਂ ਮਾਮਲੇ ਵਿਚ ਮੌਜੂਦ ਦੋਸਤਾਂ ਦੇ ਬਿਆਨ ਦਰਜ ਕਰ ਰਹੀ ਹੈ। ਦੋਸਤਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਪਾਰਟੀ ਕਰਨ ਲਈ ਸੈਕਟਰ-26 ਕਲੱਬ ਜਾ ਰਹੇ ਸਨ ਅਤੇ ਸ਼ਰਾਬ ਖ਼ਰੀਦਣ ਲਈ ਸ਼ਰਾਬ ਦੇ ਠੇਕੇ ਦੇ ਬਾਹਰ ਰੁਕੇ ਸਨ। ਉਹ ਹੈਰਾਨ ਹਨ ਕਿ ਅਜੇ ਨੇ ਗੋਲ਼ੀ ਕਿਉਂ ਮਾਰੀ। ਪੁਲਸ ਨੇ ਸ਼ਰਾਬ ਦੇ ਠੇਕੇ ਦੇ ਬਾਹਰ ਤੋਂ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਜ਼ਬਤ ਕਰ ਲਈ ਹੈ। ਇਸ ਤੋਂ ਇਲਾਵਾ ਪੁਲਸ ਨੇ ਮ੍ਰਿਤਕ ਦਾ ਫੋਨ ਵੀ ਜ਼ਬਤ ਕਰ ਲਿਆ ਹੈ ਤਾਂ ਜੋ ਗੋਲ਼ੀ ਮਾਰਣ ਦੇ ਬਾਰੇ ਵਿਚ ਪਤਾ ਲੱਗ ਸਕੇ।
ਪੋਸਟਮਾਰਟਮ ਰਿਪੋਰਟ ਵਿਚ ਹੋਵੇਗਾ ਖ਼ੁਲਾਸਾ
ਚੰਡੀਗੜ੍ਹ ਪੁਲਸ ਨੇ ਦੱਸਿਆ ਕਿ ਵਿਦਿਆਰਥੀ ਅਜੇ ਗਿੱਲ ਦੀ ਮੌਤ ਗੋਲ਼ੀ ਲੱਗਣ ਨਾਲ ਹੋਈ ਹੈ। ਅਜੇ ਨੇ ਖ਼ੁਦ ਨੂੰ ਗੋਲ਼ੀ ਮਾਰੀ ਹੈ ਜਾਂ ਕਿਸੇ ਹੋਰ ਨੇ ਉਸ ਨੂੰ ਗੋਲ਼ੀ ਮਾਰੀ ਹੈ, ਇਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ। ਪੁਲਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ! ਰਾਤ ਵੇਲੇ ਲੋਕਾਂ ਦਾ ਬਾਹਰ ਨਿਕਲਣਾ ਹੋਇਆ ਔਖਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ
NEXT STORY