ਬੁਢਲਾਡਾ (ਬਾਂਸਲ) : ਚਾਂਦਪੁਰਾ (ਹਰਿਆਣਾ) ਤੋਂ ਲੈ ਕੇ ਪੰਜਾਬ ਦੇ ਸਰਦੂਲਗੜ੍ਹ ਤੱਕ ਘੱਗਰ ਦਰਿਆ ਦੇ 60—70 ਕਿਲੋਮੀਟਰ ਦੇ ਫਾਸਲੇ ’ਚ ਇਕ ਦਰਜਨ ਤੋਂ ਵੱਧ ਪਾੜ ਪੈਣ ਕਾਰਨ ਇਹ ਖੇਤਰ ਸਮੁੰਦਰ ਦਾ ਰੂਪ ਧਾਰਨ ਕਰ ਗਿਆ ਹੈ। ਵਿਧਾਨ ਸਭਾ ਹਲਕਾ ਬੁਢਲਾਡਾ, ਸਰਦੂਲਗੜ੍ਹ ਅਤੇ ਰਤੀਆਂ (ਹਰਿਆਣਾ) ਦੇ ਦਰਜਨਾਂ ਪਿੰਡਾਂ ਨੇ ਟਾਪੂਆਂ ਦਾ ਰੂਪ ਧਾਰਨ ਕਰ ਲਿਆ ਹੈ। ਟਾਪੂ ਬਣੇ ਇਨ੍ਹਾਂ ਪਿੰਡਾਂ ਦੇ ਆਲੇ ਦੁਆਲੇ ਨਾਲੋਂ ਸਾਰੇ ਸੜਕੀ ਸੰਪਰਕ ਰਸਤੇ ਟੁੱਟੇ ਹੋਏ ਹਨ। ਹੜ੍ਹਾਂ ਤੋਂ ਪ੍ਰਭਾਵਿਤ ਇਨ੍ਹਾਂ ਪਿੰਡਾਂ ’ਚ ਕੇਵਲ ਕਿਸ਼ਤੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲਾ ਡੋਗਰਾ, ਰਿਉਂਦ ਕਲਾਂ, ਰਿਉਂਦ ਖੁਰਦ, ਕੁਲਰੀਆਂ, ਗੋਰਖਨਾਥ, ਮੰਡੇਰ ਅਤੇ ਹਰਿਆਣੇ ਦੇ ਪਿੰਡ ਬੱਬਣਪੁਰ, ਬਾਦਲਗੜ੍ਹ, ਚਾਂਦਪੁਰਾ, ਬਾਹਮਣਵਾਲਾ, ਲੁਠੇਰਾ, ਨੰਗਲ, ਸਰਦਾਰੇ ਵਾਲਾ ਅਤੇ ਰੋਜ਼ਾਵਾਲੀ ’ਚ ਖੇਤੀਬਾੜੀ ਦਾ 100 ਫੀਸਦੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਹੱਸਦੇ-ਖੇਡਦੇ ਪਰਿਵਾਰ ਦੀਆਂ ਉੱਜੜ ਗਈਆਂ ਖ਼ੁਸ਼ੀਆਂ, ਇੰਝ ਆਵੇਗੀ ਧੀ ਨੂੰ ਮੌਤ ਸੋਚਿਆ ਨਾ ਸੀ
ਬੀਰੇਵਾਲਾ, ਰਿਉਂਦ ਕਲਾਂ, ਰਿਉਂਦ ਖੁਰਦ, ਸਾਧੂਵਾਲਾ ਅਤੇ ਫੂਸਮੰਡੀ ਧਰਾਤਲ ਤੋਂ ਜ਼ਿਆਦਾ ਨੀਵਾਂ ਹੋਣ ਕਾਰਨ ਉਥੇ ਪਾਣੀ 6—6 ਫੁੱਟ ਜਮਾਂ ਹੋ ਗਿਆ ਅਤੇ ਉਨ੍ਹਾਂ ਦਾ ਬਾਕੀ ਪਿੰਡਾਂ ਨਾਲੋਂ ਸੜਕੀ ਸੰਪਰਕ 100 ਫੀਸਦੀ ਟੁੱਟਿਆ ਹੋਇਆ ਹੈ। ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ’ਚ ਪੀਣ ਵਾਲੇ ਪਾਣੀ, ਮੱਛਰ, ਸਿਹਤ ਸਹੂਲਤਾਂ ਅਤੇ ਪਸ਼ੂਆਂ ਲਈ ਹਰੇ ਚਾਰੇ ਵਰਗੀਆਂ ਤਤਕਾਲੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ’ਚ ਸਥਾਨਕ ਪ੍ਰਸ਼ਾਸਨ ਅਸਫਲ ਨਜ਼ਰ ਆ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸਥਾਨਕ ਪ੍ਰਸ਼ਾਸਨ ਉੱਤੇ ਭਾਰੀ ਰੋਸ ਹੈ, ਜਿਨ੍ਹਾਂ ਨੇ ਚਾਂਦਪੁਰਾ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਮੌਕੇ ’ਤੇ ਕੋਈ ਯਤਨ ਨਹੀਂ ਕੀਤਾ, ਜਿਸ ਕਰ ਕੇ ਅੱਜ ਹਜ਼ਾਰਾਂ ਲੋਕ ਬੇਘਰ ਹੋ ਗਏ ਅਤੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਏ ਐੱਨ. ਆਰ. ਆਈ. ਦੇ ਕਤਲ ਮਾਮਲੇ ’ਚ ਨਵਾਂ ਮੋੜ, ਹੋਇਆ ਵੱਡਾ ਖ਼ੁਲਾਸਾ
ਪ੍ਰਭਾਵਿਤ ਲੋਕਾਂ ਦਾ ਕਹਿਣਾ ਹੈ ਪ੍ਰਸ਼ਾਸਨ ਨੇ ਚਾਂਦਪੁਰਾ ਬੰਨ੍ਹ ’ਤੇ ਇਕ ਜੇ. ਸੀ. ਬੀ. ਮਸ਼ੀਨ ਅਤੇ ਬੰਨ੍ਹ ਪੂਰਨ ਲਈ ਖਾਲ੍ਹੀ ਗੱਟੇ ਤੱਕ ਮੁਹੱਈਆ ਨਹੀਂ ਕਰਵਾਏ, ਜਿਸ ਕਾਰਨ ਉਨ੍ਹਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ। ਲੋਕਾਂ ਨੇ ਆਪਣੇ ਪੱਧਰ ਉੱਤੇ ਚਾਂਦਪੁਰਾ ਬੰਨ੍ਹ ਨੂੰ ਰੋਕਣ ਲਈ ਯਤਨ ਕੀਤੇ, ਜੋ ਹਰਿਆਣਾ ਦੇ ਫਤਿਆਬਾਦ ਪ੍ਰਸ਼ਾਸਨ ਨੇ ਅਸਫਲ ਬਣਾ ਦਿੱਤੇ। ਪਿੰਡ ਰਿਉਦ ਕਲਾਂ ਦੇ ਨੰਬਰਦਾਰ ਜਸਵਿੰਦਰ ਸਿੰਘ ਨੇ ਦੱਸਿਆ ਜੇਕਰ ਘੱਗਰ ’ਚ ਪਏ ਪਾੜ ਤੁਰੰਤ ਨਾ ਭਰੇ ਗਏ ਤਾਂ ਘੱਗਰ ਦਰਿਆ ਆਪਣਾ ਰਸਤਾ ਬਦਲ ਲਵੇਗਾ ਜਿਸ ਦੀ ਮਾਰ ਹੇਠ ਬਹੁਤ ਸਾਰੇ ਪਿੰਡ ਅਤੇ ਵਾਹੀਯੋਗ ਜ਼ਮੀਨ ਆਵੇਗੀ। ਉਨ੍ਹਾਂ ਕਿਹਾ ਕਿ ਬਰਸਾਤ ਦਾ ਮੌਸਮ ਹੈ ਅਤੇ ਪਹਾੜਾਂ ’ਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਹੜ੍ਹ ਦਾ ਪਾਣੀ ਘੱਟ ਨਹੀਂ ਰਿਹਾ ਮਾਨਸਾ ਦੇ ਪ੍ਰਸ਼ਾਸਨ ਨੇ ਜੇਕਰ ਪਹਿਲਾਂ ਵਾਂਗ ਅਣਗਹਿਲੀ ਜਾਰੀ ਰੱਖੀ ਤਾਂ ਹੜ੍ਹਾਂ ਤੋਂ ਪ੍ਰਭਾਵਿਤ ਦਰਜਨਾਂ ਪਿੰਡ ਅਤੇ ਹਜ਼ਾਰਾਂ ਏਕੜ ਜ਼ਮੀਨ ਖਤਮ ਹੋ ਜਾਵੇਗੀ। ਉਨ੍ਹਾਂ ਦੱਸਿਆ ਹੜ੍ਹ ਦੀ ਮਾਰ ਕਾਰਨ ਪਿੰਡਾਂ ’ਚ ਦਲਿਤ ਵਰਗ ਦੀਆਂ ਬਸਤੀਆਂ ਅੰਦਰ ਗਰੀਬ ਲੋਕਾਂ ਦੇ ਘਰ ਢਹਿਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਘਰਾਂ ’ਚ ਰਹਿਣਾ ਜੀਵਨ ਨੂੰ ਖਤਰੇ ’ਚ ਪਾਉਣਾ ਹੈ।
ਇਹ ਵੀ ਪੜ੍ਹੋ : ਹਿਪਨੋਟਾਈਜ਼ ਕਰਕੇ ਅਗਵਾ ਕੀਤੇ 12 ਸਾਲਾ ਬੱਚਾ, ਜਦੋਂ ਹੋਸ਼ ਖੁੱਲ੍ਹੀ ਤਾਂ ਪਾ ਦਿੱਤਾ ਰੌਲਾ
ਪਿੰਡ ਬੀਰੇਵਾਲਾ ਅਤੇ ਰਿਉਂਦ ਕਲਾਂ ਵੱਧ ਨੀਵੇਂ ਹੋਣ ਕਰ ਕੇ ਇੱਥੇ 6 ਫੁੱਟ ਤੱਕ ਪਾਣੀ ਮੌਜੂਦ ਹੈ ਅਤੇ ਇਹ ਪਾਣੀ ਆਪਣੇ ਆਪ ਬਾਹਰ ਨਹੀਂ ਨਿਕਲ ਸਕਦਾ। ਇਸ ਪਾਣੀ ਨੂੰ ਵੱਡੇ ਬਰਮੇ ਲਾਕੇ ਹੀ ਬਾਹਰ ਕੱਢਿਆ ਜਾਵੇਗਾ ਜਿਸ ਲਈ ਸਰਕਾਰ ਨੂੰ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਹੈ। ਇਨ੍ਹਾਂ ਪਿੰਡਾਂ ’ਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਜੀਵਨ ’ਚ ਆਈ ਖੜੋਤ ਨੂੰ ਟੁੱਟਣ ਲਈ ਕਈ ਸਾਲ ਲੱਗ ਜਾਣਗੇ। ਹੜ੍ਹ ਪ੍ਰਭਾਵਿਤ ਪਿੰਡਾਂ ’ਚ ਜਿੱਥੇ ਸਰਕਾਰ ਵਿਖਾਈ ਨਹੀਂ ਦਿੰਦੀ ਉੱਥੇ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਪਹੁੰਚ ਰਹੀਆਂ ਹਨ। ਕਾਰ ਸੇਵਾ ਵਾਲੀਆਂ ਸੰਸਥਾਵਾਂ ਵੱਲੋਂ ਘੱਗਰ ਦੇ ਬੰਨ੍ਹਾਂ ਨੂੰ ਭਰਨ ਲਈ ਇਕ ਲੱਖ ਤੋਂ ਵੱਧ ਖਾਲ੍ਹਾ ਗੱਟੇ ਇਸ ਇਲਾਕੇ ’ਚ ਭੇਜੇ ਗਏ ਹਨ। ਜੋ ਪਿੰਡ ਹੜ੍ਹਾਂ ਤੋਂ ਦੂਰ ਹਨ ਉਨ੍ਹਾਂ ਪਿੰਡਾਂ ’ਚ ਇਹ ਖਾਲ੍ਹੀ ਗੱਟੇ ਮਿੱਟੀ ਨਾਲ ਭਰਕੇ ਟਰੈਕਟਰ ਟਰਾਲੀਆਂ ਰਾਹੀਂ ਘੱਗਰ ਦਰਿਆ ਉੱਤੇ ਪਹੁੰਚਾਏ ਜਾਣ ਲੱਗੇ ਹਨ।
ਇਹ ਵੀ ਪੜ੍ਹੋ : ਪਟਿਆਲਾ ਵਿਚ ਪਰਿਵਾਰ ’ਤੇ ਕਹਿਰ ਬਣ ਕੇ ਡਿੱਗੀ ਘਰ ਦੀ ਛੱਤ, ਦੋ ਸਕੇ ਭਰਾਵਾਂ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਤੋਂ 72 ਪ੍ਰਿੰਸੀਪਲਾਂ ਦੀ ਟੀਮ ਸਿੰਗਾਪੁਰ ਲਈ ਰਵਾਨਾ, CM ਮਾਨ ਨੇ ਦਿਖਾਈ ਹਰੀ ਝੰਡੀ (ਵੀਡੀਓ)
NEXT STORY