ਲੁਧਿਆਣਾ (ਰਿਸ਼ੀ) : ਸੋਮਵਾਰ ਨੂੰ ਸ਼ਾਪਿੰਗ ਕਰਨ ਤੋਂ ਬਾਅਦ ਹੋਟਲ ’ਚ ਦੋਸਤਾਂ ਨਾਲ ਕੁਝ ਸਮਾਂ ਬਿਤਾਉਣ ਵਾਲੇ ਬਿੰਦਾ ਲਲਤੋਂ (42) ਨੂੰ ਇਹ ਨਹੀਂ ਪਤਾ ਸੀ ਕਿ ਇਹ ਉਸ ਦੀ ਆਪਣੇ ਦੋਸਤਾਂ ਨਾਲ ਆਖਰੀ ਮੁਲਾਕਾਤ ਹੈ। ਮਾਡਲ ਟਾਊਨ ਦੇ ਰਹਿਣ ਵਾਲੇ ਦੋਸਤ ਸਰਬਜੀਤ ਸਿੰਘ ਨੇ ਦੱਸਿਆ ਕਿ ਸ਼ਾਮ 7 ਵਜੇ ਬਿੰਦਾ ਉਸ ਕੋਲ ਆ ਗਿਆ ਸੀ, ਜਿਸ ਤੋਂ ਬਾਅਦ ਦੋਵੇਂ ਸ਼ਾਪਿੰਗ ਕਰਨ ਚਲੇ ਗਏ ਅਤੇ ਰਾਤ ਨੂੰ ਸਮਰਾਲਾ ਚੌਕ ਕੋਲ ਇਕ ਹੋਟਲ ’ਚ ਬੈਠੇ ਸਨ। ਬਿੰਦਾ ਸ਼ਰਾਬ ਨਹੀਂ ਪੀਂਦਾ ਸੀ। ਰਾਤ ਉਹ ਆਪਣੀ ਕਾਰ ਵਿਚ ਉਸ ਨੂੰ ਫਾਰਮ ਹਾਊਸ ’ਤੇ ਛੱਡ ਕੇ ਘਰ ਚਲਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ ਦੇ ਡੀ. ਸੀ. ਵਲੋਂ ਹੜ੍ਹ ਦਾ ਅਲਰਟ, ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ
ਮੌਕੇ ’ਤੇ ਮੌਜੂਦ ਦੋਸਤਾਂ ਨੇ ਦੱਸਿਆ ਕਿ ਬਿੰਦਾ ਨੇ ਇਕ ਸਤਜੋਤ ਨਗਰ ਇਲਾਕੇ ’ਚ ਪ੍ਰਾਪਰਟੀ 2 ਸਾਲ ਪਹਿਲਾਂ ਲਈ ਸੀ, ਜਿਸ ਨੂੰ ਕਿਰਾਏ ’ਤੇ ਦੇ ਰੱਖਿਆ ਸੀ ਪਰ ਕਿਰਾਏਦਾਰ ਪ੍ਰਾਪਰਟੀ ਖਾਲ੍ਹੀ ਨਹੀਂ ਕਰ ਰਹੇ ਸਨ। ਇਸੇ ਤਹਿਤ ਉਹ ਭਾਰਤ ਆਇਆ ਸੀ। ਕਿਰਾਏਦਾਰਾਂ ਨਾਲ ਝਗੜਾ ਹੋਣ ਤੋਂ ਬਾਅਦ ਉਸ ’ਤੇ ਕੇਸ ਵੀ ਦਰਜ ਹੋਇਆ। ਐੱਫ. ਆਈ. ਆਰ. ਹੋਣ ਤੋਂ 3 ਦਿਨਾਂ ਬਾਅਦ ਉਸ ਨੂੰ ਇਕ ਫੋਨ ਆਇਆ। ਫੋਨ ਕਰਨ ਵਾਲੇ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ ਸੀ ਕਿ ਉਹ ਜੇਲ੍ਹ ਤੋਂ ਬੋਲ ਰਿਹਾ ਹੈ ਅਤੇ ਇਸ ਮਾਮਲੇ ’ਚ ਸਮਝੌਤਾ ਕਰਵਾਉਣ ਲਈ 10 ਲੱਖ ਰੁਪਏ ਦੀ ਮੰਗ ਕੀਤੀ ਪਰ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਸ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ’ਚ ਜੁਟੀ ਹੋਈ ਹੈ। ਨਾਲ ਹੀ ਬਿੰਦਾ ਦੇ ਮੋਬਾਇਲ ਦੀ ਡਿਟੇਲ ਕਢਵਾਈ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਸ-ਕਿਸ ਨਾਲ ਫੋਨ ’ਤੇ ਕੁਝ ਦਿਨਾਂ ਤੋਂ ਗੱਲ ਹੋ ਰਹੀ ਸੀ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਕੇਸ ’ਚ 24 ਸਾਲਾਂ ਤੋਂ ਭਗੌੜਾ ਯੂਪੀ ਤੋਂ ਗ੍ਰਿਫ਼ਤਾਰ, ਹਿੰਦੂ ਤੋਂ ਸਿੱਖ ਬਣ ਕੇ ਬਣਿਆ ਸੀ ਪਾਠੀ
ਐੱਫ. ਆਈ. ਆਰ. ਹੋਣ ਤੋਂ ਬਾਅਦ ਵੀ ਨਹੀਂ ਕੋਲ ਰੱਖਦਾ ਸੀ ਲਾਇਸੈਂਸੀ ਰਿਵਾਲਵਰ
ਦੋਸਤਾਂ ਮੁਤਾਬਕ ਬਿੰਦਾ ਕੋਲ ਲਾਇਸੈਂਸੀ ਹਥਿਆਰ ਸੀ ਪਰ ਜਦੋਂ ਉਸ ’ਤੇ ਕੇਸ ਦਰਜ ਹੋਇਆ ਤਾਂ ਲਾਇਸੈਂਸੀ ਰਿਵਾਲਵਰ ਆਪਣੇ ਕੋਲ ਰੱਖਣੀ ਬੰਦ ਕਰ ਦਿੱਤੀ ਤਾਂ ਕਿ ਉਸ ’ਤੇ ਕੋਈ ਹੋਰ ਕੇਸ ਨਾ ਦਰਜ ਹੋ ਜਾਵੇ। ਪੁਲਸ ਨੇ ਘਰੋਂ ਲਾਇਸੈਂਸੀ ਰਿਵਾਲਵਰ ਰਿਕਵਰ ਕਰ ਲਈ ਹੈ।
ਫਾਰਮ ਹਾਊਸ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਨਹੀਂ ਕਰਦੇ ਕੰਮ
ਜਾਂਚ ਕਰਨ ਪੁੱਜੀ ਪੁਲਸ ਨੇ ਜਦੋਂ ਫਾਰਮ ਹਾਊਸ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕਰਨਾ ਚਾਹਿਆ ਤਾਂ ਪਤਾ ਲੱਗਾ ਕਿ ਇਹ ਕੰਮ ਨਹੀਂ ਕਰਦੇ ਅਤੇ ਡੀ. ਵੀ. ਆਰ. ਨਾ ਹੋਣ ਕਾਰਨ ਰਿਕਾਰਡਿੰਗ ਵੀ ਨਹੀਂ ਹੁੰਦੀ।
ਇਹ ਵੀ ਪੜ੍ਹੋ : ਮਾਨਸਾ ’ਚ ਹੋਰ ਵਧਿਆ ਖ਼ਤਰਾ, ਘੱਗਰ ਦਰਿਆ ਵਿਚ ਪਿਆ ਚੌਥਾ ਪਾੜ
ਪਹਿਲਾਂ ਤੋਂ ਕਰ ਰਹੇ ਸਨ ਰੇਕੀ, ਵਾਰਦਾਤ ਕਰ ਕੇ ਪਿੱਛੇ ਵੱਲ ਭੱਜੇ
ਜਦੋਂ ਬਿੰਦਾ ਫਾਰਮ ਹਾਊਸ ਤੋਂ ਨਿਕਲਿਆ ਤਾਂ ਕੁਝ ਦੂਰ ਹੀ ਉਸ ਨੂੰ ਰੋਕ ਲਿਆ ਗਿਆ। ਪਿੱਛੋਂ ਆਏ ਬਦਮਾਸ਼ਾਂ ਨੇ ਸਿਰ ’ਤੇ ਵਾਰ ਕੀਤੇ, ਜੋ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਉਸ ਨੂੰ ਮਾਰਨ ਹੀ ਆਏ ਸਨ, ਜਦੋਂਕਿ ਕਤਲ ਕਰ ਕੇ ਅੱਗੇ ਜਾਣ ਦੀ ਬਜਾਏ ਪਿੱਛੇ ਵੱਲ ਹੀ ਮੁੜ ਗਏ, ਜਿਨ੍ਹਾਂ ਨੂੰ ਫਾਰਮ ਹਾਊਸ ਦਾ ਗੇਟ ਬੰਦ ਕਰਨ ਆਏ ਨਾਰਦ ਨੇ ਦੇਖ ਲਿਆ। ਕਾਤਲਾਂ ਨੂੰ ਪਤਾ ਸੀ ਕਿ ਇਸ ਰਸਤੇ ’ਤੇ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ, ਜੇਕਰ ਮੇਨ ਰੋਡ ਤੋਂ ਜਾਂਦੇ ਤਾਂ ਪੁਲਸ ਦੇ ਹੱਥ ਫੁਟੇਜ ਲੱਗ ਸਕਦੀ ਸੀ।
ਫਾਰਮ ਹਾਊਸ ਵੀ ਕਰਵਾਇਆ ਸੀ ਖਾਲ੍ਹੀ
ਬਿੰਦਾ ਨੇ ਆਪਣਾ ਫਾਰਮ ਹਾਊਸ ਕਿਰਾਏ ’ਤੇ ਦਿੱਤਾ ਸੀ ਪਰ ਕਿਰਾਏਦਾਰਾਂ ਵਲੋਂ ਗਲਤ ਕੰਮ ਕੀਤੇ ਜਾਣ ਦਾ ਪਤਾ ਲੱਗਦੇ ਹੀ ਉਸ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਸੀ, ਉਦੋਂ ਕਿਰਾਏਦਾਰ ਆਪਣੇ ਕੰਪਿਊਟਰ ਵੀ ਛੱਡ ਕੇ ਚਲੇ ਗਏ ਸਨ। ਪੁਲਸ ਉਨ੍ਹਾਂ ਦੀ ਡਿਟੇਲ ਵੀ ਜੁਟਾ ਰਹੀ ਹੈ।
ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਾਰੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਈਬਰ ਠੱਗਾਂ ਨੇ ਅਪਣਾਇਆ ਨਵਾਂ ਪੈਂਤੜਾ, ਵਕੀਲ ਬਣ ਕੇ ਵਿਦੇਸ਼ਾਂ ਤੋਂ ਇੰਝ ਕਰ ਰਹੇ ਨੇ ਘਿਨੌਣੇ ਕਾਰੇ
NEXT STORY