ਲੁਧਿਆਣਾ (ਹਿਤੇਸ਼) : ਪ੍ਰਵਾਸੀ ਮਜ਼ਦੂਰਾਂ ਨੂੰ ਘਰ ਵਾਪਸ ਭੇਜਣ ਦੀ ਪ੍ਰਕਿਰਿਆ ਦੌਰਾਨ ਕੋਰੋਨਾ ਫੈਲਣ ਦੇ ਡਰ ਕਾਰਨ ਪੁਲਸ ਪ੍ਰਸ਼ਾਸਨ ਵਲੋਂ ਭੀੜ ਵਾਲੀ ਲੋਕੇਸ਼ਨ ਬਦਲਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮਾਮਲੇ ਵਿਚ 'ਜਗ ਬਾਣੀ' ਵਲੋਂ ਖੁਲਾਸਾ ਕੀਤਾ ਗਿਆ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਟਰੇਨ ਜ਼ਰੀਏ ਉਨ੍ਹਾਂ ਦੇ ਸੂਬਿਆਂ ਵਿਚ ਵਾਪਸ ਭੇਜਣ ਦੀ ਯੋਜਨਾ ਅਧੀਨ ਪਹਿਲਾਂ ਬੱਸ ਵਿਚ ਬਿਠਾਉਣ ਲਈ ਫਿਕਸ ਕੀਤੇ ਗਏ ਪੁਆਇੰਟਸ ਤੋਂ ਲੈ ਕੇ ਗੁਰੂ ਨਾਨਕ ਸਟੇਡੀਅਮ ਵਿਚ ਭਾਰੀ ਭੀੜ ਹੋਣ ਦੀ ਵਜ੍ਹਾ ਨਾਲ ਸੋਸ਼ਲ ਡਿਸਟੈਂਸ ਰੱਖਣ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਜ਼ਿਆਦਾਤਰ ਲੋਕਾਂ ਵਲੋਂ ਮਾਸਕ ਅਤੇ ਸੈਨੀਟਾਈਜ਼ਰ ਦਾ ਪ੍ਰਯੋਗ ਨਾ ਕਰਨ ਦੀ ਵਜ੍ਹਾ ਨਾਲ ਕੋਰੋਨਾ ਦਾ ਫੈਲਣ ਦਾ ਖਤਰਾ ਹੈ। ਇਸ ਤੋਂ ਬਾਅਦ ਨੀਂਦ 'ਚੋਂ ਜਾਗੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਕਈ ਪੁਆਇੰਟਸ 'ਤੇ ਕੰਮ ਕੀਤਾ ਗਿਆ। ਜਿਨ੍ਹਾਂ ਉਥੇ ਮੌਜੂਦਾ ਖਾਮੀਆਂ ਨੂੰ ਦੂਰ ਕਰਨ ਤੋਂ ਇਲਾਵਾ ਕੁਝ ਭੀੜ ਵਾਲੇ ਪੁਆਇੰਟਸ ਸ਼ਿਫਟ ਕਰਨ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਪੁਆਇੰਟਸ 'ਚ ਕੀਤਾ ਗਿਆ ਹੈ ਬਦਲਾਅ
► ਬਸਤੀ ਜੋਧੇਵਾਲ ਚੌਕ ਤੋਂ ਦਾਣਾ ਮੰਡੀ ਜਲੰਧਰ ਬਾਈਪਾਸ
► ਸਲੇਮ ਟਾਬਰੀ ਪੁਲਸ ਸਟੇਸ਼ਨ ਤੋਂ ਗ੍ਰੀਨਲੈਂਡ ਸਕੂਲ ਦੇ ਕੋਲ
► ਗਿੱਲ ਚੌਕ ਤੋਂ ਸਾਈਕਲ ਮਾਰਕੀਟ
ਰਜਿਸਟ੍ਰੇਸ਼ਨ ਦੇ ਬਿਨਾਂ ਵੀ ਸ਼ੈਲਟਰ ਹੋਮ ਤੋਂ ਸ਼ਿਫਟ ਕੀਤੇ ਜਾ ਰਹੇ ਲੋਕ
ਆਮ ਤੌਰ 'ਤੇ ਪ੍ਰਵਾਸੀ ਮਜ਼ਦੂਰਾਂ ਵਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਆਨਲਾਈਨ ਅਰਜ਼ੀ ਕਰਨ ਦੇ ਬਾਅਦ ਮੈਸੇਜ ਭੇਜ ਕੇ ਪੁਆਇੰਟਸ 'ਤੇ ਬੁਲਾਉਣ ਅਤੇ ਗੁਰੂ ਨਾਨਕ ਸਟੇਡੀਅਮ ਭੇਜਣ ਤੋਂ ਬਾਅਦ ਉਨ੍ਹਾਂ ਨੂੰ ਕੈਪੇਸਿਟੀ ਫੁਲ ਹੋਣ ਜਾਂ ਟਰੇਨ ਰੱਦ ਹੋਣ ਦੀ ਗੱਲ ਕਹਿ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ ਪਰ ਕੁਝ ਮਾਮਲੇ ਇਸ ਤਰ੍ਹਾਂ ਦੇ ਵੀ ਸਾਹਮਣੇ ਆ ਰਹੇ ਹਨ। ਜਿਨ੍ਹਾਂ ਵਿਚ ਲੋਕਾਂ ਦੀ ਰਜਿਸਟ੍ਰੇਸ਼ਨ ਨਾ ਹੋਣ ਦੇ ਬਾਵਜੂਦ ਉਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ। ਇਹ ਲੋਕ ਕਾਫੀ ਦਿਨਾਂ ਤੋਂ ਸ਼ੈਲਟਰ ਹੋਮ ਵਿਚ ਰੁਕੇ ਹੋਏ ਹਨ ਅਤੇ ਸਬੰਧਤ ਏਰੀਆ ਦੀ ਪੁਲਸ ਵਲੋਂ ਟਰੇਨ ਜਾਣ ਦੀ ਸੂਚਨਾ ਦੇ ਕੇ ਉਨ੍ਹਾਂ ਨੂੰ ਜਾਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਉਹ ਵੀ ਉਨ੍ਹਾਂ ਨੂੰ ਗੁਰੂ ਨਾਨਕ ਸਟੇਡੀਅਮ ਦੇ ਅੰਦਰ ਦਾਖਲ ਕਰਵਾ ਰਹੇ ਹਨ।
ਸਭ ਤੋਂ ਵੱਡੇ ਵਿੱਤੀ ਸੰਕਟ 'ਚੋਂ ਲੰਘਣ ਤੋਂ ਬਾਅਦ ਮੁੜ ਅਸਮਾਨੀ ਚੜ੍ਹੇ ਮੀਟ ਦੇ ਰੇਟ
NEXT STORY