ਲੁਧਿਆਣਾ (ਵਿੱਕੀ) : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ’ਚ ਵੱਡਾ ਬਦਲਾਅ ਕੀਤਾ ਗਿਆ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਸਕੂਲਾਂ ’ਚ ਦਿੱਤੇ ਜਾਣ ਵਾਲੇ ਹਫਤਾਵਾਰੀ ਭੋਜਨ ਮੈਨਿਊ ਨੂੰ ਬਦਲਣ ਦੇ ਨਿਰਦੇਸ਼ ਦਿੱਤੇ ਹਨ। ਇਹ ਨਿਰਦੇਸ਼ 1 ਤੋਂ 31 ਜੁਲਾਈ ਤੱਕ ਜਾਰੀ ਕੀਤੇ ਗਏ ਹਨ। ਇਸ ਨਿਰਦੇਸ਼ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਸਾਰੇ ਸਕੂਲਾਂ ’ਚ ਵਿਦਿਆਰਥੀਆਂ ਨੂੰ ਕਤਾਰ ’ਚ ਬਿਠਾਉਣ ਤੋਂ ਬਾਅਦ ਹੀ ਮਿਡ-ਡੇਅ ਮੀਲ ਦਿੱਤਾ ਜਾਵੇਗਾ ਅਤੇ ਮਿਡ-ਡੇਅ ਮੀਲ ਇੰਚਾਰਜ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।
ਇਹ ਵੀ ਪੜ੍ਹੋ : ਅੱਜ ਸਹੁੰ ਚੁੱਕਣਗੇ ਸੰਜੀਵ ਅਰੋੜਾ, ਕੈਬਨਿਟ 'ਚ ਐਂਟਰੀ ਦੀ ਤਿਆਰੀ
ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਸੂਬੇ ਦੇ ਸਾਰੇ ਸਕੂਲਾਂ ’ਚ ਮੈਨਿਊ ਅਨੁਸਾਰ ਭੋਜਨ ਪਕਾਉਣਾ ਪਵੇਗਾ, ਜਿਸ ਵੀ ਸਕੂਲ ’ਚ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਪਾਈ ਜਾਂਦੀ ਹੈ, ਉਥੇ ਸਬੰਧਤ ਸਕੂਲ ਮੁਖੀ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਨਵਾਂ ਮੈਨਿਊ ਜਾਰੀ
ਇਸ ਮੈਨਿਊ ਅਨੁਸਾਰ, ਦਾਲ ਅਤੇ ਰੋਟੀ ਸੋਮਵਾਰ ਨੂੰ ਉਪਲੱਬਧ ਹੋਵੇਗੀ। ਰਾਜਮਾਂਹ-ਚਾਵਲ ਅਤੇ ਖੀਰ ਮੰਗਲਵਾਰ ਨੂੰ ਪਰੋਸੇ ਜਾਣਗੇ, ਕਾਲੇ ਛੋਲੇ/ਚਿੱਟੇ ਛੋਲੇ (ਆਲੂਆਂ ਨਾਲ) ਅਤੇ ਪੂੜੀ/ਰੋਟੀ ਬੁੱਧਵਾਰ ਨੂੰ ਪਰੋਸੇ ਜਾਣਗੇ। ਇਸੇ ਤਰ੍ਹਾਂ ਵੀਰਵਾਰ ਨੂੰ ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਨਾਲ) ਅਤੇ ਚੌਲ ਪਰੋਸੇ ਜਾਣਗੇ। ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਨਾਲ ਰੋਟੀ ਅਤੇ ਸ਼ਨੀਵਾਰ ਨੂੰ ਸਾਬਤ ਮੂੰਗੀ ਦੀ ਦਾਲ ਅਤੇ ਮੌਸਮੀ ਫਲ ਅਤੇ ਚੌਲ ਪਰੋਸੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਸਹੁੰ ਚੁੱਕਣਗੇ ਸੰਜੀਵ ਅਰੋੜਾ, ਕੈਬਨਿਟ 'ਚ ਐਂਟਰੀ ਦੀ ਤਿਆਰੀ
NEXT STORY