ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੋਮਵਾਰ ਦੇਰ ਸ਼ਾਮ ਦਿੱਲੀ ਪਹੁੰਚੇ। ਕਾਂਗਰਸ ਦੇ ਵਾਰ ਰੂਮ ਪਹੁੰਚੇ ਚੰਨੀ-ਸਿੱਧੂ ਨਾਲ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਤਿੰਨੇ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ’ਤੇ ਮੰਥਨ ਕੀਤਾ ਗਿਆ। ਨਾਲ ਹੀ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਬਦਲੇ ਸਿਆਸੀ ਮਾਹੌਲ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਖੇਤੀ ਮਸਲੇ ’ਤੇ ਚਰਚਾ ਦੌਰਾਨ ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ, ਕੁਮਾਰੀ ਸ਼ੈਲਜਾ ਸਮੇਤ ਕਈ ਸੀਨਅਰ ਨੇਤਾ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੀ ਹਾਜ਼ਰੀ 'ਚ 'ਨਵਜੋਤ ਸਿੱਧੂ' ਨੇ ਦਿੱਤੀ ਧਮਾਕੇਦਾਰ ਸਪੀਚ, ਕਹੀਆਂ ਵੱਡੀਆਂ ਗੱਲਾਂ (ਤਸਵੀਰਾਂ)
ਉਧਰ, ਚੰਨੀ ਅਤੇ ਸਿੱਧੂ ਨਾਲ ਹੋਈ ਬੈਠਕ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਨੇ ਚੰਨੀ ਅਤੇ ਸਿੱਧੂ ਨੂੰ ਆਪਸੀ ਖਿੱਚੋਤਾਣ ਨੂੰ ਦੂਰ ਕਰ ਕੇ 2022 ਦੀਆਂ ਚੋਣਾਂ ਵਿਚ ਜਿੱਤ ਲਈ ਅੱਗੇ ਵਧਣ ਦੀ ਵੀ ਗੱਲ ਕਹੀ ਹੈ। ਹਾਈਕਮਾਨ ਨੇ ਨੇਤਾਵਾਂ ਨੂੰ ਸਾਫ਼ ਕੀਤਾ ਕਿ ਆਪਸੀ ਖਿੱਚੋਤਾਣ ਦਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਤੇ ਉਲਟ ਪ੍ਰਭਾਵ ਪੈ ਸਕਦਾ ਹੈ। ਪੰਜਾਬ ਵਿਚ ਜੋ ਚੋਣਾਵੀ ਸਰਵੇ ਕਰਵਾਏ ਗਏ ਹਨ, ਉਨ੍ਹਾਂ ਵਿਚ ਵੀ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਲੋਕਾਂ ਵਿਚ ਚੰਨੀ ਅਤੇ ਸਿੱਧੂ ਦੀ ਆਪਸੀ ਖਿੱਚੋਤਾਣ ਨਾਲ ਗਲਤ ਪ੍ਰਭਾਵ ਪੈ ਰਿਹਾ ਹੈ। ਉੱਤੋਂ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਸਮੇਤ ਵਿਰੋਧੀ ਦਲ ਹਲਮਾਵਰ ਤਰੀਕੇ ਨਾਲ ਚੋਣ ਮੈਦਾਨ ਵਿਚ ਉਤਰਨ ਲਈ ਤਿਆਰ ਹੋ ਚੁੱਕੇ ਹਨ। ਅਜਿਹੇ ਵਿਚ ਸਰਕਾਰ ਅਤੇ ਪਾਰਟੀ ਵਿਚਕਾਰ ਇੱਕ ਬਿਹਤਰ ਅਤੇ ਮਜ਼ਬੂਤ ਰਿਸ਼ਤਾ ਲੋਕਾਂ ਵਿਚ ਵਿਖਾਈ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : CM ਚੰਨੀ ਨੇ ਆਟੋ ਚਾਲਕਾਂ ਨੂੰ ਦਿੱਤੀ ਵੱਡੀ ਰਾਹਤ, ਚਲਾਨਾਂ ਦੇ ਜੁਰਮਾਨੇ ਹੋਣਗੇ ਮੁਆਫ਼
ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਸਰਕਾਰ
ਹਾਈਕਮਾਨ ਨੇ ਆਗੂਆਂ ਨੂੰ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ। ਬੇਸ਼ੱਕ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਵਾਪਸੀ ਦਾ ਐਲਾਨ ਕਰ ਦਿੱਤਾ ਹੈ ਪਰ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਸਮੇਤ ਮੁਆਵਜ਼ੇ ਨੂੰ ਲੈ ਕੇ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾਵੇ। ਇਸ ਸਬੰਧ ਵਿਚ ਕਾਂਗਰਸ ਨੇ ਪਹਿਲਾਂ ਵੀ ਰਾਜ ਦੀ ਪਾਰਟੀ ਇਕਾਈ ਨੂੰ ਕੁੱਝ ਨਿਰਦੇਸ਼ ਜਾਰੀ ਕੀਤੇ ਸਨ। ਇਸ ਕੜੀ ਵਿਚ ਹੁਣ ਅੱਗੇ ਦੀ ਰਣਨੀਤੀ ’ਤੇ ਕੰਮ ਕਰਨ ਦੀ ਯੋਜਨਾ ਬਣਾਈ ਗਈ ਹੈ।
ਇਹ ਵੀ ਪੜ੍ਹੋ : ਨਾਰਾਜ਼ ਹੋਣ ਮਗਰੋਂ ਪਹਿਲੀ ਵਾਰ ਇਕ-ਦੂਜੇ ਨਾਲ ਮੰਚ ਸਾਂਝਾ ਕਰਨਗੇ 'ਚੰਨੀ-ਸਿੱਧੂ', ਕੇਜਰੀਵਾਲ ਨਾਲ ਹੋਵੇਗਾ ਸਾਹਮਣਾ
ਚੋਣਾਵੀ ਸੌਗਾਤਾਂ ਵੰਡੇਗੀ ਸਰਕਾਰ
ਬੈਠਕ ਵਿਚ ਇਸ ਗੱਲ ’ਤੇ ਵੀ ਮੰਥਨ ਕੀਤਾ ਗਿਆ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਲੋਕ ਪੱਖੀ ਐਲਾਨ ਕਰੇ। ਖ਼ਾਸ ਤੌਰ ’ਤੇ ਮੱਲਿਕਾਰਜੁਨ ਕਮੇਟੀ ਵੱਲੋਂ ਦਿੱਤੇ ਗਏ 18 ਸੂਤਰੀ ਏਜੰਡੇ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾਵੇ। ਇਸ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਲੋਕ ਪੱਖੀ ਐਲਾਨ ਕਰ ਰਹੀ ਹੈ। ਸਸਤੀ ਬਿਜਲੀ ਤੋਂ ਲੈ ਕੇ ਸਸਤਾ ਰੇਤਾ ਅਤੇ ਮਾਫੀਆ ਰਾਜ ਦੇ ਸਫਾਏ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਇਸ ਕੜੀ ਵਿਚ ਆਉਣ ਵਾਲੇ ਦਿਨਾਂ ਦੌਰਾਨ ਕਈ ਲੋਕ ਪੱਖੀ ਐਲਾਨ ਕੀਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਧਾਨ ਸਭਾ ਚੋਣਾਂ: ਕਾਂਗਰਸ 'ਚ ਟਿਕਟ ਵੰਡ ਲਈ ਕਮੇਟੀ ਦਾ ਗਠਨ ਨਾ ਹੋਣ ਕਰਕੇ ਸੰਭਾਵੀ ਉਮੀਦਵਾਰਾਂ 'ਚ ਸ਼ਸ਼ੋਪੰਜ ਜਾਰੀ
NEXT STORY