ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਛਿੜਿਆ ਗ੍ਰਹਿ ਯੁੱਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਸਾਰੇ ਕਲੇਸ਼ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਹੀ ਵਜ਼ੀਰ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਫੇਸਬੁੱਕ ਖਾਤੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝੀ ਕੀਤੀ ਉਹ ਤਸਵੀਰ ਹਟਾ ਦਿੱਤੀ ਹੈ, ਜਿਸ ਵਿਚ 2022 ਦਾ ਕੈਪਟਨ ਲਿਖਿਆ ਸੀ। ਚਰਨਜੀਤ ਚੰਨੀ ਵਲੋਂ ਜਿਹੜੀ ਤਸਵੀਰ ਡਲੀਟ ਕੀਤੀ ਗਈ ਹੈ, ਉਸ ਵਿਚ ਉਨ੍ਹਾਂ (ਚਰਨਜੀਤ ਚੰਨੀ) ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵੀ ਲਗਾਈ ਗਈ ਸੀ ਅਤੇ ਤਸਵੀਰ ’ਤੇ 2022 ਚੋਣਾਂ ਦਾ ਜ਼ਿਕਰ ਕੀਤੀ ਗਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਵਿਆਹ ਤੋਂ 13 ਦਿਨ ਬਾਅਦ ਲਾੜੇ ਦੀ ਮੌਤ
ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤੀ ਸੁਰਾਂ ਤੋਂ ਬਾਅਦ ਮੰਤਰੀ ਚਰਨਜੀਤ ਚੰਨੀ ਦਾ ਮੀ-ਟੂ ਵਾਲਾ ਕੇਸ ਤਿੰਨ ਸਾਲ ਬਾਅਦ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਹੈ। ਇਸ ਮਾਮਲੇ ਵਿਚ ਮਹਿਲਾ ਕਮਿਸ਼ਨ ਨੇ ਵੀ ਪੰਜਾਬ ਸਰਕਾਰ ਤੋਂ ਤੁਰੰਤ ਕਾਰਵਾਈ ਮੰਗੀ ਹੈ ਅਤੇ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਧਰਨਾ ਦੇਣ ਦੀ ਚਿਤਾਵਨੀ ਵੀ ਦਿੱਤੀ ਹੈ।
ਇਹ ਵੀ ਪੜ੍ਹੋ : ਕੋਟਕਪੂਰਾ ਤੋਂ ਦਿਲ ਕੰਬਾਉਣ ਵਾਲੀ ਘਟਨਾ, ਪਹਿਲਾਂ ਪੁੱਤ, ਫਿਰ ਪਿਤਾ ਤੇ ਮਾਂ ਦੀ ਵੀ ਕੋਰੋਨਾ ਕਾਰਣ ਮੌਤ
ਉਧਰ ਇਸ ਸਾਰੇ ਮਾਮਲੇ ਤੋਂ ਬਾਅਦ ਮੰਗਲਵਾਰ ਨੂੰ ਚਰਨਜੀਤ ਸਿੰਘ ਚੰਨੀ ਦੇ ਘਰ ’ਚ ਕੈਪਟਨ ਤੋਂ ਨਾਰਾਜ਼ ਚੱਲ ਰਹੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਬੈਠਕ ਹੋਈ। ਇਸ ਬੈਠਕ ਵਿਚ ਬੇਅਦਬੀ ’ਤੇ ਆਵਾਜ਼ ਚੁੱਕਣ ਵਾਲਿਆਂ ’ਤੇ ਕਾਰਵਾਈ ਨੂੰ ਲੈ ਕੇ ਆਲੋਚਨਾ ਕੀਤੀ ਗਈ। ਫਿਲਹਾਲ ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਦਰਮਿਆਨ ਹਾਈਕਮਾਨ ਨੇ ਵੀ ਦਖਲ ਦਿੱਤਾ ਹੈ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ, 24 ਘੰਟਿਆਂ ’ਚ 34 ਮੌਤਾਂ
ਸੁਖਬੀਰ ਬਾਦਲ ਦੇ ਕੈਪਟਨ ’ਤੇ ਰਗੜੇ, ਕਿਹਾ-ਸਿਹਤ ਸਹੂਲਤਾਂ ਦੇਣ 'ਚ ਫੇਲ੍ਹ ਸਾਬਤ ਹੋਈ ਪੰਜਾਬ ਸਰਕਾਰ
NEXT STORY