ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਇਕ ਮਹੀਨੇ ਵਿਚ ਹੀ ਤੀਜੀ ਵਾਰ ਵੱਡੇ ਪੱਧਰ ’ਤੇ ਜ਼ਿਲ੍ਹਾ ਪੁਲਸ ਨੇ ਵੱਡੀ ਚੈਕਿੰਗ ਮੁਹਿੰਮ ਚਲਾਈ ਪਰ ਹੈਰਾਨੀ ਦੀ ਗੱਲ ਰਹੀ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੈਕਿੰਗ ਸਟਾਫ਼ ਪੁੱਜਣ ਤੋਂ ਪਹਿਲਾਂ ਇਹ ਗੱਲ ਹਵਾ ਦੀ ਤਰ੍ਹਾਂ ਫੈਲ ਗਈ, ਜਿਸ ਕਾਰਨ ਜਿਸ ਜੇਲ੍ਹ ਵਿਚੋਂ ਅਕਸਰ ਦਰਜਨ ਅੱਧਾ ਦਰਜਨ ਮੋਬਾਇਲ ਆਏ ਦਿਨ ਬਰਾਮਦ ਹੋ ਰਹੇ ਹਨ, ਮੁਹਿੰਮ ਦੌਰਾਨ ਸਿਰਫ ਇਕ ਮੋਬਾਇਲ ਹੀ ਲਾਵਾਰਿਸ ਹਾਲਤ ਵਿਚ ਮਿਲਿਆ।
ਚੈਕਿੰਗ ਮੁਹਿੰਮ ਦੀ ਅਗਵਾਈ ਡੀ. ਸੀ. ਪੀ. ਰਵਰਨ ਸਿੰਘ ਬਰਾੜ, ਏ. ਡੀ. ਸੀ. ਪੀ.-4 ਜਗਤਪ੍ਰੀਤ ਸਿੰਘ, ਏ. ਸੀ. ਪੀ. ਸੁਰਿੰਦਰਪਾਲ ਸਮੇਤ ਹੋਰ ਕਈ ਪੁਲਸ ਅਧਿਕਾਰੀ ਸ਼ਾਮਲ ਰਹੇ। ਚੈਕਿੰਗ ਸਵੇਰੇ ਸ਼ੁਰੂ ਹੋਈ, ਜਿਸ ਵਿਚ 100 ਦੇ ਲਗਭਗ ਅਧਿਕਾਰੀ ਮੌਜੂਦ ਰਹੇ।
ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲੇ ਪਤੀ ਨੇ ਕਮਾਇਆ ਧਰੋਹ, ਖੁਦ ਦੋਸਤ ਅੱਗੇ ਪਰੋਸ ਦਿੱਤੀ ਪਤਨੀ
NEXT STORY