ਲੁਧਿਆਣਾ (ਹਿਤੇਸ਼): ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਵੱਲੋਂ ਚਾਰਜ ਸੰਭਾਲਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਜੋ ਵੀ ਨਗਰ ਨਿਗਮ ਮੁਲਾਜ਼ਮ ਡਿਊਟੀ 'ਤੇ ਸਮੇਂ ਸਿਰ ਨਹੀਂ ਆਉਂਦੇ ਜਾਂ ਪੂਰਾ ਸਮਾਂ ਡਿਊਟੀ 'ਤੇ ਨਹੀਂ ਰਹਿੰਦੇ, ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਇਸ ਬਾਰੇ ਕਈ ਵਾਰ ਹਾਜ਼ਰੀ ਚੈੱਕ ਕੀਤੀ ਗਈ ਤੇ ਗੈਰ-ਹਾਜ਼ਰ ਮੁਲਾਜ਼ਮਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਈ, ਪਰ ਉਨ੍ਹਾਂ ਦੀ ਚੇਤਾਵਨੀ ਦਾ ਮੁਲਾਜ਼ਮਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ। ਇਸ ਦਾ ਸਬੂਤ ਵੀਰਵਾਰ ਨੂੰ ਮੇਅਰ ਵੱਲੋਂ ਜ਼ੋਨ ਬੀ ਆਫ਼ਿਸ ਵਿਚ ਕੀਤੀ ਗਈ ਚੈਕਿੰਗ ਦੌਰਾਨ ਮਿਲਿਆ, ਜਦੋਂ ਮੇਅਰ ਸਵੇਰੇ ਆਫ਼ਿਸ ਪਹੁੰਚ ਗਏ ਪਰ ਕਾਫ਼ੀ ਮੁਲਾਜ਼ਮ ਸੀਟਾਂ 'ਤੇ ਮੌਜੂਦ ਨਹੀਂ ਸੀ। ਉੱਥੇ ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਛੁੱਟੀ ਦਾ ਮਾਹੌਲ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪੰਜਾਬ ਪੁਲਸ ਦਾ ਵੱਡਾ ਐਕਸ਼ਨ! UP ਤੋਂ ਫੜਿਆ 'ਬੱਬਰ ਖ਼ਾਲਸਾ' ਦਾ ਅੱਤਵਾਦੀ, ਗ੍ਰਨੇਡ ਤੇ ਹਥਿਆਰ ਬਰਾਮਦ
ਇਸ ਦੌਰਾਨ ਮੇਅਰ ਨੇ ਹਰ ਕਮਰੇ ਵਿਚ ਜਾ ਕੇ ਚੈਕਿੰਗ ਕੀਤੀ। ਉਨ੍ਹਾਂ ਵੱਲੋਂ ਗੈਰ-ਹਾਜ਼ਰ ਮੁਲਾਜ਼ਮਾਂ ਦੇ ਨਾਂ ਨੋਟ ਕੀਤੇ ਗਏ। ਕੁਝ ਮੁਲਾਜ਼ਮ ਲੇਟ ਆਏ, ਉਨ੍ਹਾਂ ਨੂੰ ਚੇਤਾਵਨੀ ਦੇ ਦਿੱਤੀ ਤੇ ਅੱਗੇ ਸਮੇਂ ਸਿਰ ਆਉਣ ਲਈ ਕਿਹਾ। ਮੇਅਰ ਨੇ ਕਿਹਾ ਹੈ ਕਿ ਅੱਗੇ ਤੋਂ ਮੁਲਾਜ਼ਮਾਂ ਦੀ ਤਨਖਾਹ ਬਾਇਓਮੈਟ੍ਰਿਕ ਹਾਜ਼ਰੀ ਦੇ ਮੁਤਾਬਕ ਬਣੇਗੀ ਤੇ ਜਿਹੜੇ ਮੁਲਾਜ਼ਮ ਲੇਟ ਆਉਣਗੇ, ਉਨ੍ਹਾਂ ਨੂੰ ਅੱਧੇ ਦਿਨ ਦੀ ਤਨਖ਼ਾਹ ਹੀ ਮਿਲੇਗੀ। ਚੈਕਿੰਗ ਦੌਰਾਨ ਕਲਰਕ, ਇੰਸਪੈਕਟਰ, ਸੁਪਰੀਡੰਟ, ਏ.ਟੀ.ਪੀ., ਐੱਸ.ਡੀ.ਓ. ਐਕਸੀਅਨ, ਐੱਸ.ਈ. ਸਾਰੇ ਹੀ ਗੈਰ-ਹਾਜ਼ਰ ਮਿਲੇ। ਇਸ 'ਤੇ ਮੇਅਰ ਨੇ ਕਾਫ਼ੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਅਧਿਆਪਕ ਭੰਬਲਭੂਸੇ 'ਚ! ਪ੍ਰੀਖਿਆਵਾਂ ਤੋਂ ਪਹਿਲਾਂ ਪਿਆ ਨਵਾਂ ਪੰਗਾ
NEXT STORY