ਲੁਧਿਆਣਾ (ਅਮਨ) : ਰਸਾਇਣਕ ਪਾਣੀ ਨਾਲ ਭਰਿਆ ਟੈਂਕ ਲੀਕੇਜ ਹੋਣ ਨਾਲ ਧਮਾਕਾ ਹੋ ਗਿਆ ਜਿਸ 'ਚ 2 ਲੱਖ ਲੀਟਰ ਪਾਣੀ ਇਕ ਧਮਾਕੇ ਨਾਲ ਕੰਧਾਂ ਨੂੰ ਤੋੜ ਕੇ ਨਾਲ ਲੱਗਦੀਆਂ ਗਲੀਆਂ ਅਤੇ ਘਰਾਂ 'ਚ ਦਾਖਲ ਹੋ ਗਿਆ। ਫੋਕਲ ਪੁਆਇੰਟ ਅਧੀਨ ਪੈਂਦੀ ਈਸ਼ਵਰ ਪੁਲਸ ਚੌਕੀ ਦੇ ਇਲਾਕੇ ਜਸਬੀਰ ਕਾਲੋਨੀ, ਗੋਬਿੰਦ ਨਗਰ 'ਚ ਸੀਨਟੈਕਸ ਟੈਕਸਟਾਈਲ ਫੈਕਟਰੀ 'ਚ ਲੱਗੇ ਵਾਟਰ ਟੈਂਕ ਤੋਂ ਲੀਕੇਜ਼ ਹੋਣ 'ਤੇ ਇਕ ਦਮ ਧਮਾਕਾ ਹੋ ਗਿਆ ਜਿਸ ਨਾਲ ਰਸਾਇਣਿਕ ਪਾਣੀ ਸੜਕਾਂ 'ਤੇ ਇਸ ਤਰ੍ਹਾਂ ਵਗ ਰਿਹਾ ਸੀ ਜਿਸ ਤਰ੍ਹਾਂ ਹੜ੍ਹ ਆ ਗਿਆ ਹੋਵੇ। ਇਸ ਦੇ ਨਾਲ ਲੱਗਦੀਆਂ ਕਾਲੋਨੀਆਂ 'ਚ ਪਾਣੀ ਘਰਾਂ 'ਚ ਦਾਖਲ ਹੋ ਗਿਆ ਅਤੇ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਤੇ ਕਈ ਔਰਤਾਂ ਤੇ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਦੇਰ ਸ਼ਾਮ ਹੋਏ ਇਸ ਧਮਾਕੇ 'ਚ ਇਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ, ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਲੋਕਾਂ ਨੇ ਕਿਹਾ ਕਿ ਪੁਲਸ ਦੀ ਢਿੱਲੀ ਕਾਰਵਾਈ ਕਾਰਨ ਜ਼ਖਮੀ ਲੋਕਾਂ ਦੀ ਸੁਧਬੁੱਧ ਨਹੀਂ ਲਈ ਅਤੇ ਨਾ ਹੀ ਲੋਕਾਂ ਦੇ ਬਿਆਨ ਦਰਜ ਕੀਤੇ। ਦੱਸਣਯੋਗ ਹੈ ਕਿ ਮੌਕੇ 'ਤੇ ਪੁਲਸ ਦਾ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ ਅਤੇ ਧਮਾਕਾ ਹੋਣ ਤੋਂ ਦੋ ਘੰਟੇ ਬਾਅਦ ਪੁਲਸ ਉਥੇ ਪੁੱਜੀ।
ਮੇਰੀ ਦੁਕਾਨ ਦਾ ਹੋਇਆ ਕਾਫੀ ਨੁਕਸਾਨ : ਰੇਣੂ ਦੇਵੀ
ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਰੇਣੂ ਦੇਵੀ ਨੇ ਦੱਸਿਆ ਕਿ ਜ਼ੋਰਦਾਰ ਧਮਾਕਾ ਹੋਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਅਤੇ ਮੇਰੀ ਦੁਕਾਨ ਦਾ ਸਾਰਾ ਸਾਮਾਨ ਪਾਣੀ ਨਾਲ ਖਰਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਦੁਕਾਨ 'ਚ ਪਿਆ ਟੀ. ਵੀ. ਅਤੇ ਹੋਰ ਸਾਮਾਨ ਖਰਾਬ ਹੋ ਗਿਆ ਪਰ ਫੈਕਟਰੀ ਮਾਲਕਾਂ ਵਲੋਂ ਸਾਡੀ ਕਿਸੇ ਦੀ ਵੀ ਗੱਲ ਪੁੱਛਣ ਦੀ ਜ਼ਰੂਰਤ ਨਹੀਂ ਸਮਝੀ।

ਇਸ ਮੌਕੇ ਬਜ਼ੁਰਗ ਵਿਮਲਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ 10 ਹਜ਼ਾਰ ਰੁਪਏ ਦੀ ਰੇਤਾ ਬਜਰੀ ਪਈ ਹੋਈ ਸੀ ਅਤੇ ਉਹ ਵੀ ਪਾਣੀ 'ਚ ਰੁੜ੍ਹ ਗਈ ਜਦ ਕਿ ਮੈਂ ਇਕੱਲੀ ਮਜ਼ਦੂਰੀ ਕਰ ਕੇ ਘਰ ਚਲਾਉਂਦੀ ਹਾਂ।
'ਮਿੰਨੀ ਰੋਜ਼ ਗਾਰਡਨ' 'ਚ ਚਿੜੀ-ਛਿੱਕਾ ਖੇਡਣ ਵਾਲਿਆਂ ਨੇ ਪਾਇਆ ਰੰਗ 'ਚ ਭੰਗ
NEXT STORY