ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : ਪੰਜਾਬ ਸਰਕਾਰ ਵਲੋਂ ਸੂਬੇ 'ਚ ਨਸ਼ਿਆਂ ਨੂੰ ਖਤਮ ਕਰਨ ਦੀ ਵਿੱਢੀ ਮੁਹਿੰਮ ਦੀ ਆੜ ਹੇਠ ਦਵਾਈ ਵਿਕਰੇਤਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਖਿਲਾਫ ਅੱਜ ਪੰਜਾਬ ਕੈਮਿਸਟ ਐਸੋਸੀਏਸ਼ਨ (ਪੀ. ਸੀ. ਏ) ਦੇ ਸੱਦੇ 'ਤੇ ਰੋਪੜ ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਸ੍ਰੀ ਅਨੰਦਪੁਰ ਸਾਹਿਬ ਕੈਮਿਸਟ ਐਸੋਸੀਏਸ਼ਨ ਵਲੋਂ ਨੰਗਲ, ਕੀਰਤਪੁਰ ਸਾਹਿਬ ਦੇ ਸਮੂਹ ਕੈਮਿਸਟਾਂ ਨਾਲ ਮਿਲ ਕੇ ਸ਼ਹਿਰ ਅੰਦਰ ਭਰਵੀਂ ਰੋਸ ਰੈਲੀ ਕੀਤੀ ਗਈ। ਸਿਵਲ ਹਸਪਤਾਲ ਤੋਂ ਸ਼ੁਰੂ ਹੋਈ ਇਹ ਰੋਸ ਰੈਲੀ ਗੁ. ਸੀਸ ਗੰਜ ਸਾਹਿਬ, ਮੇਨ ਬਾਜ਼ਾਰ, ਕਲਗੀਧਰ ਮਾਰਕੀਟ, ਪੁੱਡਾ ਮਾਰਕੀਟ ਹੁੰਦੀ ਹੋਈ ਗੁ. ਰਵਿਦਾਸ ਚੌਕ ਵਿਖੇ ਸਮਾਪਤ ਹੋਈ।
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੈਮਿਸਟ ਦਵਾਈਆਂ ਵੇਚਦੇ ਹਨ ਨਾ ਕਿ ਨਸ਼ਾ, ਇਸ ਲਈ ਇਸ ਮੁਹਿੰਮ ਦੀ ਆੜ ਹੇਠ ਕੈਮਿਸਟਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਇਸ ਮੌਕੇ ਸਕੱਤਰ ਕੰਵਲਜੀਤ ਸਿੰਘ, ਕੈਸ਼ੀਅਰ ਚਿੰਟੂ ਸੋਢੀ, ਕਾਕੂ ਸੋਢੀ, ਅੰਕੁਰ ਮਲਹੋਤਰਾ, ਬੰਟੀ ਬਾਸੋਵਾਲ, ਕੀਰਤਪੁਰ ਸਾਹਿਬ ਤੋਂ ਪ੍ਰਧਾਨ ਰਾਕੇਸ਼ ਸੋਨੀ ਅਤੇ ਮੈਂਬਰ, ਨੰਗਲ ਤੋਂ ਪ੍ਰਧਾਨ ਰਮਨ ਕੁਮਾਰ, ਸਕੱਤਰ ਦਿਨੇਸ਼ ਕੁਮਾਰ, ਕਰਨ ਚੋਧਰੀ, ਵਿਨੈ ਰਾਵਲ, ਰਾਜੇਸ਼ ਕੁਮਾਰ ਸਮੇਤ ਵੱਡੀ ਗਿਣਤੀ ਕੈਮਿਸਟ ਹਾਜ਼ਰ ਸਨ।
ਚੰਡੀਗੜ੍ਹ : ਮਿਡ-ਡੇਅ ਮੀਲ ਬਣਾ ਰਹੀ ਔਰਤ 'ਤੇ ਪਿਆ ਗਰਮ ਤੇਲ, ਜ਼ਖਮੀਂ (ਵੀਡੀਓ)
NEXT STORY