ਤਲਵੰਡੀ ਸਾਬੋ, (ਮੁਨੀਸ਼)- ਪੰਜਾਬ ਕੈਮਿਸਟ ਅੈਸੋਸੀਏਸ਼ਨ ਵੱਲੋਂ ਦਿੱਤੇ ਪੰਜ ਦਿਨਾਂ ਰੋਸ ਪ੍ਰਦਰਸ਼ਨ ਦੇ ਸੱਦੇ ’ਤੇ ਅੱਜ ਚੌਥੇੇ ਦਿਨ ਮੈਡੀਕਲ ਸਟੋਰ ਸੰਚਾਲਕਾਂ ਨੇ ਮੈਡੀਕਲ ਸਟੋਰ ਬੰਦ ਰੱਖਕੇ ਸਥਾਨਕ ਪੁਲਸ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਭਾਵੇਂ ਪੰਜਾਬ ਕੈਮਿਸਟ ਅੈਸੋਸੀਏਸ਼ਨ ਵੱਲੋਂ 30 ਜੁਲਾਈ ਨੂੰ ਪੂਰੇ ਪੰਜਾਬ ਦੇ ਮੈਡੀਕਲ ਸਟੋਰ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ। ਤਲਵੰਡੀ ਸਾਬੋ ਕੈਮਿਸਟ ਅੈਸੋਸੀਏਸ਼ਨ ਨੇ ਸਥਾਨਕ ਪ੍ਰਸ਼ਾਸਨ ਅਤੇ ਪੁਲਸ ਦੇ ਧੱਕੇ ਖਿਲਾਫ ਅੱਜ ਵੀ ਪੂਰਾ ਦਿਨ ਮੈਡੀਕਲ ਸਟੋਰ ਬੰਦ ਕਰਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਡਰੱਗ ਵਿਭਾਗ ਦੇ ਅਧਿਕਾਰੀਆਂ ਨੇ ਕੁੱਝ ਸਮੇਂ ਦੌਰਾਨ ਕਰੋਡ਼ਾਂ ਰੁਪਏ ਦੀਆਂ ਜਾਇਦਾਦ ਬਣਾਈ ਹੈ ਜਿਸ ਦੀ ਜਾਂਚ ਕੀਤੀ ਜਾਵੇ ਕਿ ਇਨ੍ਹਾਂ ਨੇ ਕੁੱਝ ਸਾਲਾਂ ’ਚ ਇੰਨਾ ਪੈਸਾ ਕਿਥੋਂ ਲਿਆਂਦਾ ਤੇ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ ਮੈਡੀਕਲ ਸਟੋਰਾਂ ਨੂੰ ਪੁਲਸ ਅਤੇ ਡਰੱਗ ਵਿਭਾਗ ਵੱਲੋਂ ਤੰਗ ਪ੍ਰੇਸ਼ਾਨ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਆਗੂਆਂ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਮੈਡੀਕਲ ਸਟੋਰ ਮੁਕੰਮਲ ਤੌਰ ’ਤੇ ਬੰਦ ਰਹਿਣਗੇ।
ਇਸ ਮੌਕੇ ਡਾ. ਪਰਮਜੀਤ ਸਿੰਘ ਕੌਰੇਆਣਾ, ਬਰਿੰਦਰਪਾਲ ਮਹੇਸ਼ਵਰੀ, ਪ੍ਰੇਮ ਕੁਮਾਰ ਗੋਗੀ ਨੰਬਰਦਾਰ ਮੈਡੀਕਲ ਵਾਲਾ, ਰਾਕੇਸ ਕੁਮਾਰ, ਕਾਲਾ ਸਿੰਘ, ਮਨਦੀਪ ਸਿੰਘ, ਸਤਪਾਲ ਸਿੰਘ, ਸੰਜੀਵ ਕੁਮਾਰ, ਮਨੀਸ ਨੰਬਰਦਾਰ, ਸੁਨੀਲ ਕੁਮਾਰ, ਸਤਪਾਲ ਕੁਮਾਰ, ਸੁਰਿੰਦਰ ਸਿੰਘ, ਰਾਮ ਨਾਥ, ਲਾਲੀ ਸਿੰਘ, ਪੰਕਜ ਕਾਲਡ਼ਾ ਮੌਜੂਦ ਸਨ।
ਸਡ਼ਕ ਹਾਦਸਿਅਾਂ ’ਚ 1 ਦੀ ਮੌਤ, 1 ਜ਼ਖਮੀ
NEXT STORY