ਅੰਮ੍ਰਿਤਸਰ (ਬਿਊਰੋ, ਸਾਗਰ) - ਦੇਸ਼ ਦੇ ਚੀਫ਼ ਜਸਟਿਸ ਐੱਮ.ਵੀ. ਰਮੰਨਾ ਦੋ ਦਿਨਾਂ ਅੰਮ੍ਰਿਤਸਰ ਦੌਰੇ ’ਤੇ ਅੱਜ ਸ੍ਰੀ ਗੁਰੂ ਰਾਮਦਾਸ ਜੀ ਹਵਾਈਅੱਡਾ ਅੰਮ੍ਰਿਤਸਰ ਪੁੱਜੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸੁਆਗਤ ਕੀਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਚੀਫ਼ ਜਸਟਿਸ ਨਾਲ ਖ਼ਾਸ ਮੁਲਾਕਾਤ ਕਰਨ ਵਾਲੇ ਹਨ, ਜੋ ਅੰਮ੍ਰਿਤਸਰ ਦੇ ਪੰਜ ਸਿਤਾਰਾ ਹੋਟਲ ’ਚ ਹੋਵੇਗੀ। ਇਸ ਤੋਂ ਬਾਅਦ ਚੀਫ਼ ਜਸਟਿਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਜਲ੍ਹਿਆਂਵਾਲਾ ਬਾਗ ਜਾਣਗੇ।
ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਮੁੱਖ ਮੰਤਰੀ ਨੇ ਜਸਟਿਸ ਐੱਨ.ਵੀ. ਰਮਨਾ ਨੂੰ ਗੁਲਦਸਤਾ ਭੇਟ ਕਰਕੇ ਸੂਬੇ ਦੀ ਪਲੇਠੀ ਫੇਰੀ ‘ਤੇ ਆਉਣ ਲਈ ਉਨ੍ਹਾਂ ਦਾ ਸੁਆਗਤ ਕੀਤਾ। ਮੁੱਖ ਮੰਤਰੀ ਨੇ ਚੀਫ਼ ਜਸਟਿਸ ਨੂੰ ਸੂਬੇ ਵੱਲੋਂ ਪਿਆਰ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਜਾਇਦਾਦ ਦੀ ਖ਼ਾਤਰ ਪਿਓ ਨੇ ਆਪਣੀ ਕੁੜੀ, ਜਵਾਈ ਤੇ 6 ਮਹੀਨੇ ਦੀ ਦੋਹਤੀ ਦਾ ਕੀਤਾ ਕਤਲ
ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਡਾਇਰੈਕਟਰ ਜਨਰਲ ਆਫ਼ ਪੁਲਸ ਵੀ.ਕੇ.ਭਾਵਰਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਏ.ਵੇਣੂ ਪ੍ਰਸਾਦ, ਕਮਿਸ਼ਨਰ ਜਲੰਧਰ ਡਵੀਜ਼ਨ ਵੀ.ਕੇ.ਮੀਨਾ, ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ, ਪੁਲਸ ਕਮਿਸ਼ਨਰ ਅਰੁਣਪਾਲ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਆਦਿ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਵਲੋਂ ਵੱਖ ਹੋਣ ਦਾ ਐਲਾਨ
ਨਵੀਨੀਕਰਨ ਤੋਂ ਬਾਅਦ ਜਲ੍ਹਿਆਂਵਾਲਾ ਬਾਗ ’ਚ ਵਧੀ ਸੈਲਾਨੀਆਂ ਦੀ ਗਿਣਤੀ
NEXT STORY