ਪਟਿਆਲਾ (ਵੈੱਬ ਡੈਸਕ/ਪਰਮੀਤ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਪੀ. ਐੱਸ. ਪੀ. ਸੀ. ਐੱਲ. ਦੇ ਇੰਜੀਨੀਅਰਾਂ ਨਾਲ ਪਟਿਆਲਾ ਵਿਖੇ ਮੁਲਾਕਾਤ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਨੇ ਪੀ. ਐੱਸ. ਪੀ. ਸੀ. ਐੱਲ. ਦੀ ਕਾਰਜਸ਼ੈੱਲੀ ’ਤੇ ਗੱਲਬਾਤ ਕੀਤੀ ਅਤੇ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਡਿਪਟੀ ਕਮਿਸ਼ਨਰ ਕੰਪਲੈਕਸ, ਤਹਿਸੀਲ ਕੰਪਲੈਕਸ ਸਮੇਤ ਜਿੰਨੀਆਂ ਵੀ ਸਰਕਾਰੀ ਇਮਾਰਤਾਂ ਹਨ, ਉਨ੍ਹਾਂ ਦੀਆਂ ਛੱਤਾਂ ’ਤੇ ਬਿਜਲੀ ਪੈਦਾ ਕਰਨ ਵਾਲੇ ਸੋਲਰ ਯੂਨਿਟ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸਰਕਾਰੀ ਅਦਾਰਿਆਂ ਵਿਚ ਪ੍ਰੀ-ਪੇਡ ਮੀਟਰ ਵੀ ਲਗਾਏ ਜਾਣਗੇ। ਮੁੱਖ ਮੰਤਰੀ ਨੇ ਫਿਰ ਦੁਹਰਾਇਆ ਕਿ ਪੰਜਾਬ ਵਿਚ ਜਿਹੜੇ ਟੋਲ ਪਲਾਜ਼ੇ ਦੀ ਮਿਆਦ ਖ਼ਤਮ ਹੋ ਜਾਵੇਗੀ, ਉਸੇ ਨੂੰ ਉਸੇ ਦਿਨ ਬੰਦ ਕੀਤਾ ਜਾਵੇਗਾ। ਹਾਲਾਂਕਿ ਉਹ ਐਕਸਟੈਨਸ਼ਨ ਮੰਗ ਰਹੇ ਹਨ, ਇਹ ਮੰਗ 2013 ਤੋਂ ਕਰਦੇ ਆ ਰਹੇ ਹਨ, ਜੋ ਮਿਲ ਵੀ ਰਹੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਟੋਲ ਪਲਾਜ਼ਿਆਂ ਦੀ ਲੁੱਟ ਜਾਰੀ ਨਹੀਂ ਰਹਿਣ ਦੇਵੇਗੀ। ਇਸ ਦੇ ਖ਼ਿਲਾਫ਼ ਭਾਵੇਂ ਸਾਨੂੰ ਹਾਈਕੋਰਟ ਜਾਂ ਸੁਪਰੀਮ ਕੋਰਟ ਜਾਣਾ ਪਵੇ ਅਸੀਂ ਜਾਵਾਂਗੇ ਪਰ ਜਿਸ ਵੀ ਟੋਲ ਪਲਾਜ਼ੇ ਦੀ ਮਿਆਦ ਜਿਸ ਦੀ ਖ਼ਤਮ ਹੋਵੇਗੀ, ਉਸੇ ਦਿਨ ਉਸ ਨੂੰ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ੇ ਨਾ ਤਾਂ ਸੜਕਾਂ ਠੀਕ ਕਰਦੇ ਹਨ, ਨਾ ਇਨ੍ਹਾਂ ਕੋਲ ਐਂਬੂਲੈਂਸਾਂ ਹਨ, ਨਾ ਉਨ੍ਹਾਂ ਕੋਲ ਰਿਕਵਰੀ ਵੈਨਾਂ ਹਨ। ਇਸ ਤੋਂ ਇਲਾਵਾ ਟੋਲ ਪਲਾਜ਼ੇ ਦੇ 20 ਕਿੱਲੋਮੀਟਰ ਦੇ ਦਾਇਰੇ ਵਿਚ ਆਉਣ ਵਾਲੇ ਲੋਕਾਂ ਦੇ ਪਾਸ ਬਣਦੇ ਹਨ ਪਰ ਇਹ ਪਾਸ ਵੀ ਨਹੀਂ ਬਣਾਏ ਜਾਂਦੇ। ਇਸ ਲੁੱਟ ਨੂੰ ਬੰਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਯੋਜਨਾ ’ਚ ਲੱਗਾ ਭਾਰੀ ਕੱਟ, ਪੰਜਾਬ ’ਚ ਮਚੀ ਹਾਹਾਕਾਰ
ਇਥੇ ਲਾਅ ਯੂਨੀਵਰਸਿਟੀ ਵਿਖੇ ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰੋਗਰਾਮ ਵਿਚ ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਸਰਕਾਰੀ ਅਦਾਰਿਆਂ ਦੇ ਪੈਂਡਿੰਗ ਬਿਜਲੀ ਬਿੱਲਾਂ ਦੀ ਅਦਾਇਗੀ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਬਿਜਲੀ ਜੋ ਸਰਕਾਰ ਨੇ ਵਰਤੀ ਹੈ, ਉਸਦੇ ਪੈਸੇ ਦੇਣਾ ਸਾਡੀ ਜ਼ਿੰਮੇਵਾਰੀ ਹੈ, ਉਹ ਪੂਰੀ ਕੀਤੀ ਜਾਵੇਗੀ। ਮਾਨ ਨੇ ਇਹ ਵੀ ਆਖਿਆ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਵਿਚ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਦੀ ਥਾਂ 15-15 ਘੰਟੇ ਬਿਜਲੀ ਸਪਲਾਈ ਦਿੱਤੀ ਅਤੇ ਇੰਡਸਟਰੀ ਤੇ ਘਰੇਲੂ ਸਮੇਤ ਕਿਸੇ ਵੀ ਖਪਤਕਾਰ ’ਤੇ ਕੋਈ ਬਿਜਲੀ ਕੱਟ ਨਹੀਂ ਲਗਾਇਆ। ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਵਿਚ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗਦੇ ਸਨ ਤੇ ਹੁਣ ਬਿਜਲੀ ਜਾਂਦੀ ਹੀ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੇਪਰਾਂ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਉਨ੍ਹਾਂ ਨੇ ਅਡਾਨੀ ਮਾਮਲੇ ’ਤੇ ਕੇਂਦਰ ਸਰਕਾਰ ਨੂੰ ਵੀ ਘੇਰਿਆ ਅਤੇ ਕਿਹਾ ਕਿ ਸਰਕਾਰ ਅਡਾਨੀ ਦਾ ਫਾਇਦਾ ਕਰਨ ਲਈ ਹੀ ਹਮੇਸ਼ਾ ਉਲਟ ਯੋਜਨਾਵਾਂ ਬਣਾ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਕੋਲੇ ਦੀ ਸਪਲਾਈ ਲਈ ਬਣਾਈ ਨੀਤੀ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਜਾਣ ਬੁੱਝ ਕੇ ਪੰਜਾਬ ਨੂੰ ਤੰਗ ਕਰਨ ਵਾਲੇ ਫੈਸਲੇ ਲੈ ਰਿਹਾ ਹੈ। ਮਾਨ ਨੇ ਕਿਹਾ ਕਿ ਅਸੀਂ ਮੁਲਾਜ਼ਮਾਂ ਦੇ ਨਾਂ ਨਾਲੋਂ ਕੱਚਾ ਲਫਜ਼ ਹਟਾ ਕੇ ਉਨ੍ਹਾਂ ਨੂੰ ਪੱਕੇ ਕਰਾਂਗੇ। ਸਾਡੀ ਸਰਕਾਰ ਸਾਰੇ ਫ਼ੈਸਲੇ ਪੰਜਾਬ ਦੇ ਹਿੱਤ ਵਿਚ ਕਰ ਰਹੀ ਹੈ। ਮਾਨ ਨੇ ਕਿਹਾ ਕਿ ਅਸੀਂ ਰੇਤ ਦੀਆਂ ਖੱਡਾਂ ਖੋਲ੍ਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਖੱਡਾਂ ਖੋਲ੍ਹੀਆਂ ਜਾਣਦੀਆਂ, ਜਿੱਥੇ ਲੋਕ ਸਸਤੀ ਰੇਤਾ ਲੈ ਸਕਣਗੇ। ਮੁੱਖ ਮੰਤਰੀ ਨੇ ਫਿਰ ਦੁਹਰਾਇਆ ਕਿ ਪੰਜਾਬ ਵਿਚ ਜਿਹੜੇ ਟੋਲ ਪਲਾਜ਼ੇ ਦੀ ਮਿਆਦ ਖ਼ਤਮ ਹੋ ਜਾਵੇਗੀ, ਉਸੇ ਨੂੰ ਉਸੇ ਦਿਨ ਬੰਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕੈਨੇਡਾ ਗਏ ਪੁੱਤ ਦੇ ਨਾਂ ’ਤੇ ਵਿਦੇਸ਼ੋਂ ਆਈ ਕਾਲ ਨੇ ਉਡਾਏ 7 ਲੱਖ ਰੁਪਏ, ਸੱਚ ਸਾਹਮਣੇ ਆਇਆ ਤਾਂ ਉਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜੀ-20 ਸ਼ਿਖਰ ਸੰਮੇਲਨ ਨੂੰ ਲੈ ਕੇ ਅੰਮ੍ਰਿਤਸਰ ਪ੍ਰਸ਼ਾਸਨ ਸਾਹਮਣੇ 3 ਵੱਡੀਆਂ ਚੁਣੌਤੀਆਂ
NEXT STORY