ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਸ਼ਿਮਲਾ ਅਤੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਮੈਡੀਕਲ ਕਾਲਜ ਮੰਡੀ ਨੂੰ 2 ਟਰਸ਼ੀਅਰੀ ਕੈਂਸਰ ਕੇਅਰ ਸੈਂਟਰ ਦਿੱਤੇ ਗਏ ਹਨ। ਪੂਰੇ ਦੇਸ਼ ਵਿਚ ਭਾਰਤ ਸਰਕਾਰ ਨੇ ਅਜਿਹੇ 20 ਸੈਂਟਰਾਂ ਨੂੰ ਮਨਜ਼ੂਰੀ ਦਿੱਤੀ ਹੈ। ਪਤਾ ਲੱਗਾ ਹੈ ਕਿ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਦੀਆਂ ਕੋਸ਼ਿਸ਼ਾਂ ਸਦਕਾ ਸੂਬੇ ਨੂੰ ਇਕ ਨਹੀਂ ਸਗੋਂ 2 ਅਜਿਹੇ ਸੈਂਟਰ ਮਿਲੇ ਹਨ।
ਭਾਰਤ ਸਰਕਾਰ ਤੀਜੇ ਪੱਧਰ ਦੀਆਂ ਕੈਂਸਰ ਕੇਅਰ ਸੈਂਟਰ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਸਕੀਮ ਲਾਗੂ ਕਰ ਰਹੀ ਹੈ। ਇਸ ਪਹਿਲ ਦੇ ਤਹਿਤ ਇਨ੍ਹਾਂ ਸੈਂਟਰਾਂ ਲਈ ਇਕ ਵਾਰ ਵਿਚ 45 ਕਰੋੜ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਵਿਚ ਸੂਬੇ ਦਾ ਹਿੱਸਾ ਵੀ ਸ਼ਾਮਲ ਹੈ।
ਇਹ ਸੰਸਥਾਵਾਂ ਐਡਵਾਂਸਡ ਕੈਂਸਰ ਕੇਅਰ, ਡਾਇਗਨੋਸਿਸ, ਰਿਸਰਚ ਤੇ ਕਪੈਸਿਟੀ ਬਿਲਡਿੰਗ ਲਈ ਜ਼ਰੂਰੀ ਹੱਬ ਵਜੋਂ ਕੰਮ ਕਰਦੀਆਂ ਹਨ ਅਤੇ ਵਿਸ਼ੇਸ਼ ਇਨਫ੍ਰਾਸਟ੍ਰੱਕਚਰ ਤੇ ਐਕਸਪਰਟ ਮੈਨਪਾਵਰ ਨਾਲ ਲੈਸ ਹਨ।
ਟਰਸ਼ੀਅਰੀ ਕੈਂਸਰ ਕੇਅਰ ਸੈਂਟਰ ਹਾਈ ਕੁਆਲਿਟੀ ਕੇਅਰ ਦੇਣ ਅਤੇ ਪਬਲਿਕ ਹੈਲਥ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕੇਂਦਰ ਨੇ ਸਟੇਟ ਕੈਂਸਰ ਇੰਸਟੀਚਿਊਟ (ਐੱਸ. ਸੀ. ਆਈ.) ਲਈ 120 ਕਰੋੜ ਰੁਪਏ ਤੱਕ ਦੀ ਇਕ ਵਾਰ ਦੀ ਗ੍ਰਾਂਟ ਵੀ ਮੁਹੱਈਆ ਕਰਵਾਈ ਹੈ ਅਤੇ ਹੁਣ ਤੱਕ 19 ਸਟੇਟ ਕੈਂਸਰ ਇੰਸਟੀਚਿਊਟਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਹਿਮਾਚਲ ਫਿਲਹਾਲ ਇਸ ਸੂਚੀ ਵਿਚ ਨਹੀਂ ਹੈ।
ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਨਾਨ-ਕਮਿਊਨੀਕੇਬਲ ਡਿਜ਼ੀਜ਼ ਢਾਂਚੇ ਨੂੰ ਮਜ਼ਬੂਤ ਕਰਨ, ਹਿਊਮਨ ਰਿਸੋਰਸ ਡਿਵੈਲਪਮੈਂਟ, ਹੈਲਥ ਪ੍ਰਮੋਸ਼ਨ, ਜਲਦੀ ਡਾਇਗਨੋਸਿਸ, ਮੈਨੇਜਮੈਂਟ ਅਤੇ ਸਹੀ ਪੱਧਰ ਦੀਆਂ ਹੈਲਥਕੇਅਰ ਸਹੂਲਤਾਂ ਲਈ ਰੈਫਰਲ ’ਤੇ ਫੋਕਸ ਕਰਦਾ ਹੈ। ਇਸ ਪ੍ਰੋਗਰਾਮ ਤਹਿਤ ਹਿਮਾਚਲ ਪ੍ਰਦੇਸ਼ ਵਿਚ 12 ਡਿਸਟ੍ਰਿਕਟ ਨਾਨ-ਕਮਿਊਨੀਕੇਬਲ ਡਿਜ਼ੀਜ਼ (ਐੱਨ. ਸੀ. ਡੀ.) ਕਲੀਨਿਕ, 108 ਕਮਿਊਨਿਟੀ ਹੈਲਥ ਸੈਂਟਰ ਕਲੀਨਿਕ (ਐੱਨ. ਸੀ. ਡੀ.) ਕਲੀਨਿਕ ਅਤੇ 12 ਡਿਸਟ੍ਰਿਕਟ ਕੈਂਸਰ ਕੇਅਰ ਸੈਂਟਰ ਬਣਾਏ ਗਏ ਹਨ। ਇਸ ਪਹਿਲ ਦਾ ਮਕਸਦ ਮਰੀਜ਼ਾਂ ਦੀਆਂ ਲੋੜਾਂ ਅਨੁਸਾਰ ਇਨਫ੍ਰਾਸਟ੍ਰੱਕਚਰ ਡਿਵੈਲਪਮੈਂਟ ਨੂੰ ਜੋੜ ਕੇ ਡੀਸੈਂਟਰਲਾਈਜ਼ਡ ਕੈਂਸਰ ਕੇਅਰ ਨੂੰ ਮਜ਼ਬੂਤ ਕਰਨਾ ਹੈ।
ਵੋਟਰਾਂ ਦੇ ਨਾਂ ਜੋੜਨੇ ਤੇ ਹਟਾਉਣੇ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ ਦਾ ਹਿੱਸਾ : ਸੁਪਰੀਮ ਕੋਰਟ
NEXT STORY