ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੱਧੂ ’ਤੇ ਤੰਜ ਕੱਸਦਿਆਂ ਸਿੱਧੂ ਨੇ ਵਿਆਹਾਂ ਸ਼ਾਦੀਆਂ ਦੇ ਸੂਟਾਂ ਵਰਗਾ ਆਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਉਹ ਆਗੂ ਹੈ ਜਿਸ ਨੇ ਆਪ ਕੋਈ ਕੰਮ ਕੀਤਾ ਨਹੀਂ ਅਤੇ ਦੂਜਿਆਂ ਨੂੰ ਕਰਨ ਨਹੀਂ ਦੇਣਾ। ਸਿੱਧੂ ਨੂੰ ਜਦੋਂ ਖੁਦ ਬਿਜਲੀ ਮੰਤਰੀ ਬਣਾਇਆ ਗਿਆ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਹੁਣ ਜਦੋਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤਾਂ ਦੂਜੇ ਦੇ ਕੰਮਾਂ ਵਿਚ ਨੁਕਤਾ ਚੀਨੀ ਕਰ ਰਹੇ ਹਨ। ਚੰਡੀਗੜ੍ਹ ਵਿਚ ਮਿਸ਼ਨ ਰੋਜ਼ਗਾਰ ਤਹਿਤ ਵੱਖ-ਵੱਖ ਵਿਭਾਗਾਂ ਦੇ 457 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਦੌਰਾਨ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਵਿਆਹਾਂ ਸ਼ਾਦੀਆਂ ਵਿਚ ਲੈਣ-ਦੇਣ ਵਾਲੇ ਉਨ੍ਹਾਂ ਸੂਟਾਂ ਵਰਗਾ ਹੈ, ਜਿਸ ਨੂੰ ਲੋਕ ਅੱਗੇ ਤੋਰ ਦਿੰਦੇ ਹਨ ਅਤੇ ਕਈ ਵਾਰ ਇਹ ਸੂਟ ਮੁੜ ਕੇ ਆਪਣੇ ਕੋਲ ਹੀ ਆ ਜਾਂਦਾ ਹੈ। ਕਾਂਗਰਸ ਦੀ ਮਾੜੀ ਕਿਸਮਤ ਉਸ ਨੇ ਇਸ ਨੂੰ ਖੋਲ੍ਹ ਲਿਆ ਜਿਸ ਨੂੰ ਨਾ ਹੁਣ ਸਵਾਇਆ ਜਾ ਸਕਦਾ ਹੈ ਨਾ ਬੰਦ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਸਰਕਾਰੀ ਨੌਕਰੀ ਦੀ ਭਾਲ ’ਚ ਬੈਠੇ ਨੌਜਵਾਨਾਂ ਲਈ ਮੁੱਖ ਮੰਤਰੀ ਦਾ ‘ਖਾਸ’ ਸੁਨੇਹਾ, ਪੜ੍ਹੋ ਪੂਰੀ ਖ਼ਬਰ
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਰੀ ਕਾਂਗਰਸ ਭਾਜਪਾ ਵਿਚ ਤੁਰੀ ਫਿਰਦੀ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਦੁਖੀ ਹੋ ਕੇ ਸੁਨੀਲ ਜਾਖੜ ਭਾਜਪਾ ਵਿਚ ਗਏ ਸੀ ਪਰ ਉਥੇ ਵੀ ਕੈਪਟਨ ਟੱਕਰ ਗਏ। ਮਨਪ੍ਰੀਤ ਬਾਦਲ ਖੁਦ ਭਾਜਪਾ ਵਿਚ ਹਨ। ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਿੰਨੀਆਂ ਪਾਰਟੀਆਂ ਬਦਲ ਚੁੱਕੇ ਹਨ। ਮਾਨ ਨੇ ਕਿਹਾ ਕਿ ਮੈਨੂੰ ਸਾਢੇ ਤਿੰਨ ਕਰੋੜ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੈ, ਉਹ ਪੰਜਾਬ ਦੀ ਇੱਜ਼ਤ ਅਤੇ ਅਣਖ ਨੂੰ ਕਦੇ ਦਾਗ ਨਹੀਂ ਲੱਗਣ ਦੇਣਗੇ।
ਇਹ ਵੀ ਪੜ੍ਹੋ : ਪਿੰਡ ਫਤਿਹਗੜ੍ਹ ਛੰਨਾ ਦੇ ਨੌਜਵਾਨ ਸਤਿਗੁਰੂ ਸਿੰਘ ਦੀ ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ, ਮਾਰਚ ਦੇ ਪਹਿਲੇ ਹਫ਼ਤੇ ਜਾਰੀ ਕਰ ਸਕਦੀ ਹੈ 150 ਉਮੀਦਵਾਰਾਂ ਦੀ ਸੂਚੀ
NEXT STORY