ਚੰਡੀਗੜ, (ਵੈਬ ਡੈਸਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਮ ਸਮੇਂ ਪੀ. ਜੀ. ਆਈ. 'ਚ ਦਾਖਲ ਕਰਵਾਇਆ ਗਿਆ। ਬੀਤੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਦੀ ਸਿਹਤ ਖਰਾਬ ਚਲ ਰਹੀ ਹੈ।
ਇਸ ਸੰਬੰਧੀ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਟਵ੍ਹੀਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਕਿਡਨੀ ਸਟੋਨ ਦੇ ਆਪ੍ਰੇਸ਼ਨ ਲਈ ਪੀ.ਜੀ.ਆਈ. ਚੰਡੀਗੜ੍ਹ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੋਮਵਾਰ ਸਵੇਰੇ ਇਕ ਸਧਾਰਨ ਲੇਜ਼ਰ ਆਪ੍ਰੇਸ਼ਨ ਨਾਲ ਕਿਡਨੀ ਸਟੋਨ ਹਟਾ ਦਿੱਤਾ ਜਾਵੇਗਾ ਤੇ ਉਹ ਮੰਗਲਵਾਰ ਤੋਂ ਮੁੜ ਕੰਮ 'ਤੇ ਵਾਪਸ ਆ ਜਾਣਗੇ।
ਜ਼ਿਕਰਯੋਗ ਹੈ ਕਿ ਕੈਪਟਨ 2 ਮਹੀਨਿਅਾਂ ਦੌਰਾਨ ਸਿਹਤ ਵਿਚ ਖਰਾਬੀ ਤੋਂ ਬਾਅਦ ਚੌਥੀ ਵਾਰ ਪੀ. ਜੀ. ਆਈ. ਵਿਚ ਗਏ ਹਨ। ਸਿਹਤ ਠੀਕ ਨਾ ਹੋਣ ਕਾਰਨ ਉਹ ਮੋਹਾਲੀ ਵਿਚ ਰਾਹੁਲ ਗਾਂਧੀ ਦੇ ਪ੍ਰੋਗਰਾਮ ਸਮੇਤ ਕਈ ਅਹਿਮ ਪ੍ਰੋਗਰਾਮਾਂ ਵਿਚ ਪਿਛਲੇ ਦਿਨਾਂ ’ਚ ਨਹੀਂ ਜਾ ਸਕੇ।
ਸਿੱਧੂ ਮੂਸੇਵਾਲਾ ਦੇ ਦੋਸਤ ਦੀ ਗੋਲੀ ਲੱਗਣ ਨਾਲ ਮੌਤ
NEXT STORY