ਚੰਡੀਗੜ੍ਹ-ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕਾਂਗਰਸ ਹਾਈਕਮਾਨ ਦੀ ਲੜਾਈ ਅਤੇ ਆਪਸ 'ਚ ਖਿੱਚੋਤਾਨ ਅਤੇ ਹੱਠਧਰਮ ਕਾਰਨ ਅਤੇ ਕਾਂਗਰਸ ਨੇਤਾਵਾਂ ਦੇ ਥਾਣੇ ਤੋਂ ਪੁਲਸ ਹੈੱਡਕੁਆਰਟਰ ਤੱਕ ਦਖ਼ਲਅੰਦਾਜ਼ੀ ਦੇ ਕਾਰਨ ਪੰਜਾਬ ਪੁਲਸ ਦੇ ਹੱਥ ਬੰਨ੍ਹ ਕੇ ਕੰਮ ਲਿਆ ਜਾ ਰਿਹਾ ਹੈ ਅਤੇ ਕਾਂਗਰਸ ਸਰਕਾਰ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਡ੍ਰੋਨ ਅਤੇ ਟਿਫਿਨ ਬਾਕਸ ਬੰਬਾਂ ਦੇ ਬਾਰੇ 'ਚ ਜਾਣਕਾਰੀ ਜਨਤਾ ਤੋਂ ਲੁੱਕਾ ਰਹੀ ਹੈ।
ਇਹ ਵੀ ਪੜ੍ਹੋ :ਨਵੇਂ ਸਾਲ 'ਚ ਹੀਰੋ ਮੋਟਰਕਾਰਪ ਅਤੇ ਵਾਕਸਵੈਗਨ ਦੇ ਵਾਹਨ ਖਰੀਦਣਾ ਹੋਵੇਗਾ ਮਹਿੰਗਾ
ਲੁਧਿਆਣਾ 'ਚ ਬੰਬ ਧਮਾਕੇ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਚੁੱਘ ਨੇ ਕਿਹਾ ਕਿ ਰਾਸ਼ਟਰ ਵਿਰੋਧੀ ਤਾਕਤਾਂ ਦੇਸ਼ ਦੀ ਸਥਿਤੀ ਦਾ ਫਾਇਦਾ ਚੁੱਕ ਰਹੀ ਹੈ ਕਿਉਂਕਿ ਸੂਬਾ ਸਰਕਾਰ ਸੁਰੱਖਿਆ ਨੂੰ ਲੈ ਕੇ ਪਹਿਲ ਦੇਣ 'ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।ਚੁੱਘ ਨੇ ਕਿਹਾ ਕਿ ਪਾਕਿਸਤਾਨ ਆਈ.ਐੱਸ.ਆਈ. ਵੱਲੋਂ ਪੰਜਾਬ 'ਚ ਲਗਾਤਾਰ ਡ੍ਰੋਨ ਅਤੇ ਬੰਬ ਸੁੱਟੇ ਜਾ ਰਹੇ ਹਨ ਅਤੇ ਸੂਬਾ ਸਰਕਾਰ ਦਾ ਇਹ ਫਰਜ਼ ਹੈ ਕਿ ਉਹ ਇਸ ਦੇ ਵਿਰੁੱਧ ਵਾਧੂ ਸੁਚੇਤ ਰਹੇ।
ਇਹ ਵੀ ਪੜ੍ਹੋ : ਚੀਨ ਮਹਿਲਾਵਾਂ ਦੇ ਅਧਿਕਾਰੀਆਂ ਦੀ ਰੱਖਿਆ ਲਈ ਸਖ਼ਤ ਕਾਨੂੰਨ ਪਾਸ ਕਰਨ ਦੀ ਤਿਆਰੀ 'ਚ
ਚੁੱਘ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਰਗੇ ਕੁਝ ਸੀਨੀਅਰ ਕਾਂਗਰਸੀ ਨੇਤਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਦੇ ਫੌਜ ਮੁੱਖੀ ਬਾਜਵਾ ਵੱਲੋਂ ਤਾਰੀਫ਼ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਹੈ ਕਿ ਉਹ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਗਏ ਹਨ। ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਤੋਂ ਸਥਿਤੀ ਦੇ ਪ੍ਰਤੀ ਸੁਚੇਤ ਰਹਿਣ ਅਤੇ ਰਾਸ਼ਟਰੀ ਸੁਰੱਖਿਆ ਮਾਮਲਿਆਂ 'ਤੇ ਸਿਆਸਤ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇਤਾ ਪੰਜਾਬ 'ਚ ਰਾਸ਼ਟਰੀ ਸੁਰੱਖਿਆ ਨਾਲ ਸਿਆਸਤ ਕਰ ਰਹੇ ਹਨ ਅਤੇ ਇਹ ਪੰਜਾਬ ਲਈ ਇਕ ਗੰਭੀਰ ਚਿਤਾਵਨੀ ਹੈ।
ਇਹ ਵੀ ਪੜ੍ਹੋ : ਸਪੂਤਨਿਕ-ਵੀ, ਸਪੂਤਨਿਕ ਲਾਈਟ ਬੂਸਟਰ ਟੀਕੇ ਓਮੀਕ੍ਰੋਨ ਵਿਰੁੱਧ ਅਸਰਦਾਰ : ਅਧਿਐਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਦੇ ਲੋਕ ਫਿਰਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ : ਸਿੱਧੂ
NEXT STORY