ਫਿਲੌਰ (ਭਾਖੜੀ)— ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਅਕੈਡਮੀ ਪੁੱਜ ਕੇ ਪਾਸਿੰਗ ਆਊਟ ਪਰੇਡ ਦੀ ਸਲਾਮੀ ਲਈ। ਇਸ ਮੌਕੇ ਉਨ੍ਹਾਂ ਦੇ ਨਾਲ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਵੀ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਸਪੱਸ਼ਟ ਕਿਹਾ ਕਿ ਗੈਂਗਸਟਰਾਂ ਨੂੰ ਇਕ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਚੰਗਾ ਜੀਵਨ ਬਤੀਤ ਕਰਨ ਲਈ ਆਮ ਧਾਰਾ ਵਿਚ ਆ ਕੇ ਪੁਲਸ ਕੋਲ ਸਰੰਡਰ ਕਰ ਦੇਣ ਨਹੀਂ ਤਾਂ ਉਨ੍ਹਾਂ ਦਾ ਵੀ ਉਹੀ ਹਾਲ ਹੋਵੇਗਾ ਜੋ ਹਾਲ ਹੀ ਵਿਚ ਪੁਲਸ ਨੇ ਉਨ੍ਹਾਂ ਦੇ ਸਾਥੀਆਂ ਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਬਲ ਪੁਲਸ ਅਧਿਕਾਰੀ ਬਣਨ ਲਈ ਚੰਗੀ ਸਿਖਲਾਈ ਦਾ ਮਿਲਣਾ ਬਹੁਤ ਜ਼ਰੂਰੀ ਹੈ। ਮੈਨੂ ਮਾਣ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸਦ ਕਿਲੇ ਵਿਚ ਪੰਜਾਬ ਪੁਲਸ ਦੇ ਜਵਾਨਾਂ ਨੂੰ ਪੂਰੀ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਲਈ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 1920 ਵਿਚ ਮੇਰੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨੇ ਵੀ ਸਿਖਲਾਈ ਲਈ ਸੀ ਅਤੇ ਅੱਜ ਜਿਸ ਸਥਾਨ 'ਤੇ ਸਿਖਲਾਈ ਲੈ ਕੇ ਅਧਿਕਾਰੀ ਬੈਠੇ ਹਨ, ਸਾਲ 1963 ਵਿਚ ਉਹ ਵੀ ਇਸੇ ਤਰ੍ਹਾਂ ਦੇਹਰਾਦੂਨ ਵਿਚ ਲੈ ਕੇ ਪਾਸਿੰਗ ਪਰੇਡ ਦੀ ਸਲਾਮੀ ਲਈ ਬੈਠੇ ਸਨ।
ਉਨ੍ਹਾਂ ਕਿਹਾ ਕਿ ਸਾਲ 1965 'ਚ ਜਦੋਂ ਹਿੰਦ-ਪਾਕਿ ਦੀ ਜੰਗ ਹੋਈ ਸੀ, ਉਨ੍ਹਾਂ ਨੇ ਇਸੇ ਸਤਲੁਜ ਦਰਿਆ 'ਤੇ ਮੋਰਚਾ ਲਗਾ ਕੇ ਜੰਗ ਦੀ ਰਿਹਰਸਲ ਦੀ ਸਲਾਮੀ ਲਈ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਬਦਲ ਰਿਹਾ ਹੈ। ਅਪਰਾਧਕ ਵਿਅਕਤੀ ਨਵੀਂ ਤਰ੍ਹਾਂ ਦੀਆਂ ਯੋਜਨਾਵਾਂ ਬਣਾ ਕੇ ਕ੍ਰਾਇਮ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਇਸ ਲਈ ਸਾਡੀ ਪੁਲਸ ਫੋਰਸ ਨੂੰ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਉਨ੍ਹਾਂ ਤੋਂ ਇਕ ਕਦਮ ਅੱਗੇ ਰਹਿਣਾ ਪਵੇਗਾ।
ਮੁੱਖ ਮੰਤਰੀ ਨੇ ਲੜਕੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਸ 'ਚ ਲੜਕੀਆਂ ਦੇ ਭਰਤੀ ਹੋਣ ਦਾ ਰੁਝਾਣ ਹੀ ਨਹੀਂ ਵਧਿਆ, ਸਗੋਂ ਪੁਲਸ ਵਿਚ ਲੜਕੀਆਂ ਪੁਰਸ਼ ਪੁਲਸ ਅਧਿਕਾਰੀਆਂ ਨੂੰ ਪਿੱਛੇ ਰਹੀਆ ਹਨ। ਉਨ੍ਹਾਂ ਕਿਹਾ ਕਿ ਪੁਲਸ ਵਿਚ ਬਿਹਤਰ ਟ੍ਰੇਨਿੰਗ ਦਾ ਅਵਾਰਡ ਜਿੱਤਦ ਵਾਲੀਆਂ ਵੀ ਤਿੰਨੋ ਲੜਕੀਆਂ ਸਨ। ਜਿਸ ਵਿਚ ਆਲ ਰਾਊਂਡ ਫਾਸਟ, ਡੀ. ਐੱਸ. ਪੀ. ਰੁਪਿੰਦਰਦੀਪ ਕੌਰ, ਐੱਸ. ਆਈ. ਸਰਬਜੀਤ ਕੌਰ, ਆਈ. ਐੱਨ. ਟੀ. ਦੀ ਸਭ ਇੰਸਪੈਕਟਰ ਰਿੰਪਲਦੀਪ ਕੌਰ ਨੂੰ ਦਿੱਤਾ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਪੁਲਸ ਅਕੈਡਮੀ ਫਿਲੌਰ ਨੂੰ ਹੋਰ ਨਵਾਂ ਬਣਾਉਣ ਲਈ 3 ਕਰੋੜ ਰੁਪਏ ਦੀ ਗ੍ਰਾਂਟ ਦੇਣ ਦੀ ਘੋਸ਼ਣਾ ਕੀਤੀ। ਅੱਜ ਦੀ ਪਾਸਿੰਗ ਆਊਟ ਪਰੇਡ 'ਚ ਜਿਨ੍ਹਾਂ ਜਵਾਨਾਂ ਨੇ ਸਿਖਲਾਈ ਟ੍ਰੇਨਿੰਗ ਪਾਸ ਕੀਤੀ, ਉਨ੍ਹਾਂ ਵਿਚ 18 ਡੀ. ਐੱਸ. ਪੀ. ਅਤੇ 494 ਐੱਸ. ਆਈ. ਸਨ। ਇਸ ਮੌਕੇ ਆਈ. ਜੀ. ਜ਼ੋਨਲ ਅਰਪਿਤ ਸ਼ੁਕਲਾ, ਨਰਿੰਦਰ ਭਾਰਗਵ, ਮੈਂਬਰ ਪਾਰਲੀਮੈਂਟ ਸੰਤੋਖ਼ ਸਿੰਘ ਚੌਧਰੀ ਅਤੇ ਵਿਕਰਮ ਚੌਧਰੀ ਵੀ ਮੌਜੂਦ ਸਨ।
ਪਾਕਿਸਤਾਨੀ ਮਿੱਤਰ ਵੱਲੋਂ ਦਿੱਤੇ ਤੋਹਫੇ ਘੋੜੇ ਨੂੰ ਕੈਪਟਨ ਨੇ ਪੰਜ ਮਿੰਟ ਤੱਕ ਆਪਣੇ ਹੱਥੀਂ ਪਿਆਰ ਨਾਲ ਦੁਲਾਰਿਆ
ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਜਦੋਂ ਪੁਲਸ ਅਕੈਡਮੀ ਫਿਲੌਰ ਵਿਚ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣ ਪੁੱਜੇ ਤਾਂ ਸਮਾਗਮ ਦੀ ਸਮਾਪਤੀ ਤੋਂ ਤੁਰੰਤ ਬਾਅਦ ਕੈਪਟਨ ਨੇ ਅਕੈਡਮੀ ਦੇ ਡਾਇਰੈਕਟਰ ਤੋਂ ਸਾਲ 2004 ਵਿਚ ਜਦੋਂ ਉਹ ਮੁੱਖ ਮੰਤਰੀ ਪੰਜਾਬ ਸਨ, ਉਸ ਸਮੇਂ ਗੁਆਂਢੀ ਮੁਲਕ ਪਾਕਿਸਤਾਨ ਵਿਚ ਪੈਂਦੇ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਦੇ ਸੱਦੇ 'ਤੇ ਉੱਥੇ ਘੁੰਮਣ ਗਏ ਸਨ, ਜਿਨ੍ਹਾਂ ਨੂੰ ਪਾਕਿ ਪੰਜਾਬ ਨੇ ਮੁੱਖ ਮੰਤਰੀ ਨੇ ਅਰਬੀ ਨਸਲ ਦਾ ਸੰਨੀ ਕਿਡ ਘੋੜਾ ਤੋਹਫੇ ਵਜੋਂ ਦਿੱਤਾ ਸੀ। ਉਸ ਸਮੇਂ ਸੰਨੀ ਪੰਜ ਸਾਲ ਦਾ ਸੀ ਜਿਸ ਦੀ ਦੇਖ ਰੇਖ ਅਤੇ ਚੰਗੀ ਟ੍ਰੇਨਿੰਗ ਦੇ ਲਈ ਮੁੱਖ ਮੰਤਰੀ ਨੇ ਉਸ ਨੂੰ ਫਿਲੌਰ ਪੁਲਸ ਅਕੈਡਮੀ ਨੂੰ ਦੇ ਦਿੱਤਾ ਸੀ। ਉਕਤ ਘੋੜੇ ਨੂੰ ਸਿਖਲਾਈ ਦੇਣ ਵਾਲੇ ਡੀ. ਐੱਸ. ਪੀ. ਅਹੁਦੇ 'ਤੇ ਤਾਇਨਾਤ ਟ੍ਰੇਨਰ ਜਸਵਿੰਦਰ ਸਿੰਘ ਨੇ ਕੈਪਟਨ ਸਾਹਿਬ ਨੂੰ ਘੋੜੇ ਨੂੰ ਮਿਲਾਉਂਦੇ ਹੋਏ ਦੱਸਿਆ ਕਿ ਸੰਨੀ ਨੇ ਹੁਣ ਤਕ ਬਹੁਤ ਸਾਰੇ ਮੈਡਲ ਜਿੱਤੇ ਹਨ। ਸੰਨੀ ਪੁਲਸ ਅਕੈਡਮੀ 'ਚ ਸਭ ਤੋਂ ਉੱਚੇ ਕੱਦ ਕਾਠ ਦਾ ਘੋੜਾ ਹੈ, ਜਿਸ ਦੀ ਉਮਰ ਹੁਣ 16 ਸਾਲ ਦੀ ਹੋ ਚੁੱਕੀ ਹੈ, ਜਿਸ ਨੂੰ ਸਿਰਫ ਹੁਣ ਘੁਮਾਇਆ ਫਿਰਾਇਆ ਹੀ ਜਾਂਦਾ ਹੈ। ਵੁਸ ਤੋਂ ਹੁਣ ਤੇਜ਼ ਤਰਾਰ ਕੰਮ ਨਹੀਂ ਲਿਆ ਜਾਂਦਾ। ਕੈਪਟਨ ਅਮਰਿੰਦਰ ਸਿੰਘ ਘੋੜੇ ਸੰਨੀ ਨੂੰ ਮਿਲ ਕੇ ਬੇਹੱਦ ਖੁਸ਼ ਹੋਏ ਅਤੇ ਉਨ੍ਹਾਂ ਨੇ ਪਾਕਿਸਤਾਨੀ ਦੋਸਤ ਵੱਲੋਂ ਦਿੱਤੇ ਤੋਹਫੇ ਨੂੰ ਆਪਣੇ ਹੱਥਾਂ ਨਾਲ ਪੰਜ ਮਿੰਟ ਤਕ ਪਿਆਰ ਕਰਕੇ ਦੁਲਾਰਿਆ। ਪੁੱਛਣ 'ਤੇ ਜਸਵਿੰਦਰ ਨੇ ਇਹ ਵੀ ਦੱਸਿਆ ਕਿ ਉਕਤ ਨਸਲ ਦੇ ਘੋੜੇ ਤੋਂ ਅੱਗੇ ਕੋਈ ਵੀ ਬੱਚਾ ਨਹੀਂ ਲਿਆ ਗਿਆ।
ਨਰਿੰਦਰ ਭਾਰਗਵ ਨੂੰ ਮਿਲਿਆ ਬੈਸਟ ਪੁਲਸ ਦਾ ਅਵਾਰਡ
ਅੱਜ ਪੰਜਾਬ ਪੁਲਸ ਅਕੈਡਮੀ ਫਿਲੌਰ ਵਿਚ ਪਾਸਿੰਗ ਆਊਟ ਪਰੇਡ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੀ. ਪੀ. ਐੱਸ. ਅਫਸਰ ਨਰਿੰਦਰ ਭਾਰਗਵ ਨੂੰ ਪੁਲਸ ਵਿਚ ਬਿਹਤਰ ਕੰਮ ਕਰਨ ਕਰਕੇ ਵਿਸ਼ੇਸ਼ ਤੌਰ 'ਤੇ ਮੈਡਲ ਦੇ ਕੇ ਸਨਮਾਨਤ ਕੀਤਾ। ਭਾਰਗਵ ਤੋਂ ਇਲਾਵਾ ਇਸ ਮੌਕੇ ਮੁੱਖ ਮੰਤਰੀ ਨੇ ਤਿੰਨ ਏ. ਡੀ. ਸੀ. ਪੀ., 2 ਆਈ. ਜੀ. ਪੀ., 2 ਡੀ. ਆਈ. ਜੀ., 12 ਐੱਸ. ਐੱਸ. ਪੀ., 1 ਡੀ. ਐੱਸ. ਪੀ., 18 ਇੰਸਪੈਕਟਰ, 14 ਸਬ ਇੰਸਪੈਕਟਰ, 14 ਏ. ਐੱਸ. ਆਈ. ਅਤੇ ਇਕ ਹੌਲਦਾਰ ਨੂੰ ਵੀ ਪ੍ਰਸ਼ੰਸਾਯੋਗ ਕੰਮ ਕਰਨ ਬਦਲੇ ਸਨਮਾਨਤ ਕੀਤਾ।
ਲੁਧਿਆਣਾ ਦੇ ਨਵੇਂ ਮੇਅਰ 'ਤੇ ਕੈਪਟਨ ਦਾ ਸਸਪੈਂਸ ਬਰਕਰਾਰ
ਹਾਲ ਹੀ ਵਿਚ ਲੁਧਿਆਣਾ ਵਿਚ ਹੋਈਆਂ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਜਿੱਤ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਅਕਾਲੀਆਂ ਤੋਂ ਕਦੇ ਵੀ ਹਾਰ ਬਰਦਾਸ਼ਤ ਨਹੀਂ ਹੁੰਦੀ। ਆਪਣੀ ਹਾਰ 'ਤੇ ਵਿਚਾਰ ਕਰਨ ਦੀ ਬਜਾਏ ਉਹ ਇਕ ਹੀ ਇਲਜ਼ਾਮ ਲਗਾਉਂਦੇ ਹਨ ਕਿ ਕਾਂਗਰਸ ਨੇ ਚੋਣਾਂ ਵਿਚ ਧੱਕੇਸ਼ਾਹੀ ਕੀਤੀ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਨਗਰ ਨਿਗਮ ਦਾ ਲਵਾਂ ਮੇਅਰ ਪੁਰਸ਼ ਜਾਂ ਔਰਤ ਨੂੰ ਬਣਾਇਆ ਜਾਵੇਗਾ ਤਾਂ ਇਸ 'ਤੇ ਉਨ੍ਹਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਨਵੇਂ ਮੇਅਰ ਦੀ ਘੋਸ਼ਣਾ ਸਾਰਿਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਜਲਦ ਹੀ ਕਰ ਦਿੱਤੀ ਜਾਵੇਗੀ।
ਤਰਨਤਾਰਨ : ਪ੍ਰੀਖਿਆ ਕੇਂਦਰ 'ਚ ਚੈਕਿੰਗ ਕਰਨ ਪਹੁੰਚੇ ਸਿੱਖਿਆ ਅਫਸਰ ਨੂੰ ਲੋਕਾਂ ਨੇ ਘੇਰਿਆ
NEXT STORY