ਪਟਿਆਲਾ : ਪਟਿਆਲਾ ਪੁਲਸ ਨੇ 6 ਸਾਲਾ ਬੱਚੇ ਦੇ ਕਤਲ ਕੇਸ ਦੀ ਗੁੱਥੀ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਐੱਸ. ਐੱਸ. ਪੀ. ਪਟਿਆਲਾ ਮਨਦੀਪ ਸਿੱਧੂ ਨੇ ਦੱਸਿਆ ਕਿ ਪੰਜ ਦਸੰਬਰ ਨੂੰ ਦਾਣਾ ਮੰਡੀ ਘਨੌਰ 'ਚ ਵਿਆਹ ਸਮਾਗਮ ਦੌਰਾਨ ਮਨਾਨ ਪੁੱਤਰ ਸੋਹਿਲ ਖਾਨ ਨੂੰ ਅਗਵਾ ਕਰ ਲਿਆ ਗਿਆ ਸੀ। ਜਦਕਿ ਮਨਾਨ ਦੀ ਲਾਸ਼ 21 ਦਸੰਬਰ ਨੂੰ ਨਰਵਾਣਾ ਨਹਿਰ ਨੇੜੇ ਪਿੰਡ ਲਾਛੜੂ ਖੁਰਦ ਝਾੜੀਆਂ 'ਚ ਪਈ ਮਿਲੀ ਸੀ। ਇਸ ਸਾਰੇ ਮਾਮਲੇ ਦੀ ਜਾਂਚ ਲਈ ਪੁਲਸ ਵਲੋਂ ਟੀਮ ਗਠਿਤ ਕੀਤੀ ਗਈ ਸੀ। ਪੁਲਸ ਨੇ ਇਸ ਮਾਮਲੇ ਵਿਚ ਦੋ ਦੋਸ਼ੀਆਂ ਅਵਿਨਾਸ਼ ਕੁਮਾਰ ਉਰਫ ਕਾਲਾ ਪੁੱਤਰ ਮਾਂਗੇ ਰਾਮ ਅਤੇ ਸੁਨੀਤਾ ਬੇਗਮ ਪਤਨੀ ਰਸੀਦ ਖਾਨ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਮੁਤਾਬਕ ਸੁਨੀਤਾ ਅਤੇ ਅਵਿਨਾਸ਼ ਵਿਚਾਲੇ ਪ੍ਰੇਮ ਸੰਬੰਧ ਸਨ ਅਤੇ ਕਿਸੇ ਸਮੇਂ ਬੱਚੇ ਦੇ ਦਾਦੇ ਨੇ ਦਾਣਾ ਘਨੋਰ ਮੰਡੀ ਵਿਚ ਸਥਿਤ ਸੁਨੀਤਾ ਦੇ ਘਰ ਨੂੰ ਖਾਲੀ ਕਰਵਾਇਆ ਸੀ, ਇਸੇ ਰੰਜਿਸ਼ ਦੇ ਚੱਲਦੇ ਉਕਤ ਦੋਸ਼ੀਆਂ ਵਲੋਂ ਬੱਚੇ ਦਾ ਕਤਲ ਕੀਤਾ ਗਿਆ ਹੈ।
ਅੰਮ੍ਰਿਤਸਰ : ਸਹੁਰਿਆ ਨੇ ਘਰ 'ਚ ਵੜ੍ਹ ਕੇ ਕੁੱਟਿਆ ਜਵਾਈ
NEXT STORY