ਬਟਾਲਾ(ਮਠਾਰੂ)-ਸਭ ਦਾ ਭਲਾ ਹਿਊਮੈਨਿਟੀ ਕਲੱਬ ਦੇ ਮੁੱਖ ਸੰਚਾਲਕ ਨਵਤੇਜ ਸਿੰਘ ਗੁੱਗੂ ਵੱਲੋਂ ਬੀਤੇ ਦਿਨ ਅੱਧੀ ਰਾਤ ਨੂੰ ਨਾਜ਼ੁਕ ਹਾਲਤ 'ਚ ਪਹੁੰਚੇ ਮਾਸੂਮ ਬੱਚੇ ਗੁਰਨੂਰ ਵਾਸੀ ਪਿੰਡ ਮਸਾਣੀਆਂ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਮਾਹਿਰ ਡਾਕਟਰਾਂ ਦੀ ਦੇਖਰੇਖ ਹੇਠ ਕੁਝ ਦਿਨਾਂ ਦੇ ਇਲਾਜ ਤੋਂ ਬਾਅਦ ਬੱਚਾ ਬਿਲਕੁਲ ਠੀਕ ਠਾਕ ਹੋ ਗਿਆ ਹੈ ਅਤੇ ਹਸਪਤਾਲ ਤੋਂ ਬੱਚੇ ਨੂੰ ਛੁੱਟੀ ਦੇ ਦਿੱਤੀ ਗਈ ਹੈ ਪਰ ਕੁਝ ਦਿਨ ਪਹਿਲਾਂ ਇਕ ਨਾਮੀ ਹਸਪਤਾਲ 'ਚ ਜ਼ੇਰੇ ਇਲਾਜ ਇਸ ਮਾਸੂਮ ਬੱਚੇ ਨੂੰ ਅੱਧੀ ਰਾਤ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਗਿਆ ਸੀ ਕਿ ਇਹ ਬੱਚਾ ਮਰ ਚੁੱਕਾ ਹੈ, ਜਿਸ ਕਰ ਕੇ ਇਹ ਮਾਮਲਾ ਕਾਫ਼ੀ ਤੂਲ ਫੜ ਗਿਆ ਸੀ।
ਸਮਾਜ ਸੇਵੀ ਗੁੱਗੂ ਤੇ ਲਾਟੂ ਪ੍ਰਧਾਨ ਨੇ ਸੀ. ਬੀ. ਆਈ. ਜਾਂਚ ਦੀ ਕੀਤੀ ਮੰਗ
ਸਭ ਦਾ ਭਲਾ ਹਿਊਮੈਨਿਟੀ ਕਲੱਬ ਦੇ ਮੁੱਖ ਸੰਚਾਲਕ ਤੇ Àੁੱਘੇ ਸਮਾਜ ਸੇਵਕ ਨਵਤੇਜ ਸਿੰਘ ਗੁੱਗੂ ਅਤੇ ਪੰਜਾਬ ਬ੍ਰਾਹਮਣ ਕਲਿਆਣ ਮੰਚ ਦੇ ਸੂਬਾ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਆਗੂ ਪੰਡਤ ਨਰੇਸ਼ ਕੁਮਾਰ ਧਾਮੀ ਲਾਟੂ ਪ੍ਰਧਾਨ ਨੇ ਕਿਹਾ ਕਿ ਜਿਥੇ ਕਲੱਬ ਵੱਲੋਂ ਬੱਚੇ ਦਾ ਇਲਾਜ ਕਰਵਾਇਆ ਗਿਆ ਹੈ, ਉਥੇ ਨਾਲ ਹੀ ਇਸ ਮਾਮਲੇ ਸਬੰਧੀ ਸੀ. ਬੀ. ਆਈ. ਜਾਂਚ ਦੀ ਮੰਗ ਕਰਦਿਆਂ ਉੱਚ ਨਿਆਂ ਪਾਲਿਕਾ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਜਦ ਕਿ ਮਾਸੂਮ ਬੱਚੇ ਦੇ ਮਾਮਲੇ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਲਿਖਤੀ ਰੂਪ 'ਚ ਭੇਜਿਆ ਗਿਆ ਹੈ।
'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਤਹਿਤ ਭਰਾਏ ਜਾ ਰਹੇ ਫਰਜ਼ੀ ਫਾਰਮ
NEXT STORY