ਫਿਰੋਜ਼ਪੁਰ (ਮਲਹੋਤਰਾ) : ਇੱਥੇ ਝੌਂਪੜੀ 'ਚ ਸੌਂ ਰਹੇ ਬੱਚੇ ਨੂੰ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ। ਇਹ ਮਾਮਲਾ ਡੀ. ਆਰ. ਐਮ. ਦਫ਼ਤਰ ਦੇ ਨੇੜਲੀਆਂ ਝੁੱਗੀਆਂ ਦਾ ਹੈ। ਥਾਣਾ ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਿਠਣ ਵਾਸੀ ਬਿਹਾਰ ਹਾਲ ਆਬਾਦ ਫਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਉਹ ਬਸੰਤ ਦੇ ਤਿਓਹਾਰ ਸਬੰਧੀ ਸਮਾਨ ਵੇਚਣ ਲਈ ਇੱਥੇ ਆਏ ਹੋਏ ਹਨ ਤੇ ਡੀ. ਆਰ. ਐਮ. ਦਫ਼ਤਰ ਦੇ ਕੋਲ ਝੁੱਗੀਆਂ ਬਣਾ ਕੇ ਰਹਿ ਰਹੇ ਹਨ। ਉਸ ਨੇ ਦੱਸਿਆ ਕਿ 21 ਫਰਵਰੀ ਦੀ ਰਾਤ ਉਹ ਰੋਟੀ ਖਾ ਕੇ ਝੁੱਗੀ 'ਚ ਸੌਂ ਗਏ।
ਸਵੇਰੇ ਉਸ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦਾ 4 ਸਾਲ ਦਾ ਪੁੱਤਰ ਝੌਂਪੜੀ 'ਚ ਨਹੀਂ ਹੈ। ਆਸ-ਪਾਸ ਦੀਆਂ ਝੁੱਗੀਆਂ 'ਚ ਭਾਲ ਕਰਨ 'ਤੇ ਵੀ ਉਸ ਦਾ ਕੋਈ ਪਤਾ ਨਹੀਂ ਲੱਗਾ। ਏ. ਐਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੇ ਸ਼ੱਕ ਦੇ ਆਧਾਰ 'ਤੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ 'ਚ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।
ਪੰਜਾਬੀ ਗਾਇਕੀ ’ਚ ਵੱਡੀ ਪਛਾਣ ਬਣਾਉਣ ਵਾਲੇ ਸਰਦੂਲ ਸਿਕੰਦਰ ਦਾ ਅਜਿਹਾ ਰਿਹਾ ਸਫ਼ਰ
NEXT STORY