ਲੁਧਿਆਣਾ(ਸਲੂਜਾ)-ਹੁੰਮਸ ਭਰੇ ਇਸ ਮੌਸਮ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ 'ਚ ਸਥਿਤ ਪੀ. ਏ. ਯੂ. ਸਰਕਾਰੀ ਸਕੂਲ 'ਚ ਛੋਟੇ ਮਾਸੂਮ ਸਕੂਲੀ ਬੱਚਿਆਂ ਤੋਂ ਮਜ਼ਦੂਰੀ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਇਸ ਸਕੂਲ ਵਿਚ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਨੂੰ ਆਉਣਾ ਸੀ ਪਰ ਉਸ ਤੋਂ ਪਹਿਲਾਂ ਸਕੂਲ ਪ੍ਰਸ਼ਾਸਨ ਵੱਲੋਂ ਸਿੱਖਿਆ ਪ੍ਰਾਪਤ ਕਰਨ ਲਈ ਆਏ ਬੱਚਿਆਂ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਡੀ. ਸੀ. ਸਾਹਿਬ ਨੇ ਅੱਜ ਸਕੂਲ 'ਚ ਬੂਟੇ ਲਾਉਣ ਆਉਣਾ ਹੈ, ਇਸ ਲਈ ਸਕੂਲ ਬਿਲਕੁਲ ਸਾਫ ਚਾਹੀਦਾ। ਸਕੂਲ ਕੈਂਪਸ ਦੇ ਕਿਸੇ ਵੀ ਹਿੱਸੇ 'ਚ ਨਾ ਤਾਂ ਕੋਈ ਪੱਥਰ ਅਤੇ ਨਾ ਹੋ ਕੋਈ ਗੰਦਗੀ ਨਜ਼ਰ ਆਉਣੀ ਚਾਹੀਦੀ ਹੈ। ਇਸ ਲਈ ਤੁਸੀਂ ਹੁਣ ਤੋਂ ਜੁਟ ਜਾਓ ਤਾਂ ਕਿ ਸਕੂਲ ਸਾਫ-ਸੁਥਰਾ ਦਿਖਾਈ ਦੇਵੇ। ਜਦ 'ਜਗ ਬਾਣੀ' ਟੀਮ ਨੇ ਇਸ ਸਕੂਲ ਦਾ ਦੌਰਾ ਕੀਤਾ ਤਾਂ ਕੁਝ ਬੱਚੇ ਧੁੱਪ 'ਚ ਘਾਹ ਨੂੰ ਉਖਾੜਦੇ ਹੋਏ ਅਤੇ ਬੱਚੇ ਸਕੂਲ ਕੈਂਪਸ 'ਚ ਖਿੱਲਰੇ ਪਏ ਪੱਥਰਾਂ ਨੂੰ ਚੁੱਕਦੇ ਹੋਏ ਨਜ਼ਰ ਆਏ। ਹੁਣ ਇਨ੍ਹਾਂ ਬੱਚਿਆਂ ਦੀ ਨਜ਼ਰ ਕੈਮਰੇ 'ਤੇ ਪਈ ਤਾਂ ਇਹ ਸਾਰੇ ਬੱਚੇ ਕੰਮ ਨੂੰ ਛੱਡ ਕੇ ਆਪਣੀਆਂ ਕਲਾਸਾਂ ਵੱਲ ਦੌੜ ਗਏ। ਇਥੇ ਇਹ ਦੱਸ ਦੇਈਏ ਕਿ ਇਕ ਦੋ ਦਿਨ ਪਹਿਲਾਂ ਗਡਵਾਸੂ ਯੂਨੀਵਰਸਿਟੀ ਦੀ ਮੈਸ ਤੋਂ ਵੀ ਬਾਲ ਮਜ਼ਦੂਰੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ।
ਮੇਰੇ ਧਿਆਨ 'ਚ ਨਹੀਂ : ਪਿ੍ੰਸੀਪਲ
ਇਸ ਸਬੰਧ ਵਿਚ ਸਕੂਲ ਦੇ ਪਿ੍ੰਸੀਪਲ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਕਿ ਬੱਚਿਆਂ ਤੋਂ ਕੋਈ ਬਾਲ ਮਜ਼ਦੂਰੀ ਵਰਗਾ ਕੰਮ ਕਰਵਾਇਆ ਗਿਆ ਹੈ। ਫਿਰ ਕੁਝ ਸੈਕਿੰਡ ਚੁੱਪ ਰਹਿਣ ਦੇ ਬਾਅਦ ਪਿ੍ੰਸੀਪਲ ਨੇ ਇਹ ਸਫਾਈ ਦਿੱਤੀ ਕਿ ਜੇਕਰ ਬੱਚਿਆਂ ਨੇ ਸਕੂਲ ਨੂੰ ਸਾਫ ਰੱਖਣ ਲਈ ਸਫਾਈ ਕਰ ਲਈ ਤਾਂ ਇਸ 'ਚ ਬੁਰਾਈ ਦੀ ਗੱਲ ਹੈ।
ਸਕੂਲ ਪ੍ਰਸ਼ਾਸਨ ਨੂੰ ਨੋਟਿਸ ਭੇਜਿਆ ਜਾਵੇਗਾ : ਚੇਅਰਮੈਨ
ਚਾਈਲਡ ਰਾਈਟਸ ਕਮਿਸ਼ਨ ਚੇਅਰਮੈਨ ਸੁਕੇਸ਼ ਕਾਲੀਆ ਨੇ ਸਪੱਸ਼ਟ ਕੀਤਾ ਕਿ ਚਾਹੇ ਕਿਸੇ ਵੀ ਵੀ. ਆਈ. ਪੀ. ਨੇ ਆਉਣਾ ਹੋਵੇ, ਬੱਚਿਆਂ ਤੋਂ ਬਾਲ ਮਜ਼ਦੂਰੀ ਵਰਗਾ ਕੋਈ ਕੰਮ ਨਹੀਂ ਕਰਵਾਇਆ ਜਾ ਸਕਦਾ। ਉਹ ਇਸ ਮਾਮਲੇ 'ਚ ਪੀ. ਏ. ਯੂ. ਸਕੂਲ ਪ੍ਰਸ਼ਾਸਨ ਨੂੰ ਨੋਟਿਸ ਭੇਜ ਕੇ ਜਵਾਬ ਤਲਬੀ ਕਰਨਗੇ।
ਡਾਕਟਰ ਦੇ ਘਰੋਂ 10 ਲੱਖ ਦੇ ਗਹਿਣੇ ਤੇ ਕੈਸ਼ ਚੋਰੀ
NEXT STORY