ਲੁਧਿਆਣਾ(ਖੁਰਾਣਾ)-ਬਾਲ ਮਜ਼ਦੂਰੀ ਖਿਲਾਫ ਛੇੜੀ ਗਈ ਹਫਤਾਵਾਰੀ ਮੁਹਿੰਮ ਦੇ ਪਹਿਲੇ ਦਿਨ ਜ਼ਿਲਾ ਟਾਸਕ ਫੋਰਸ ਟੀਮ ਨੇ 12 ਮਜ਼ਦੂਰਾਂ ਨੂੰ ਆਜ਼ਾਦ ਕਰਵਾਉਣ ਦਾ ਦਾਅਵਾ ਕੀਤਾ ਹੈ। ਟੀਮ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਡੋਮੈਸਟਿਕ ਅਤੇ ਕਮਰਸ਼ੀਅਲ ਸਥਾਨਾਂ 'ਤੇ ਕਾਰਵਾਈ ਨੂੰ ਅੰਜਾਮ ਦਿੱਤਾ। ਜ਼ਿਲਾ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਨਵੀਂ ਰਣਨੀਤੀ ਤਹਿਤ ਆਪਣੇ ਦਫਤਰ 'ਚ ਜ਼ਿਲਾ ਟਾਸਕ ਫੋਰਸ ਦੀਆਂ ਤਿੰਨ ਟੀਮਾਂ ਦਾ ਗਠਨ ਕੀਤਾ, ਜਿਸ 'ਚ ਵੱਖ-ਵੱਖ 8 ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਐਂਟੀ ਹਿਊਮਨ ਟ੍ਰੈਫਕਿੰਗ ਵਿੰਗ ਦੇ ਪੁਲਸ ਜਵਾਨਾਂ ਦੇ ਨਾਲ ਹੀ ਬਚਪਨ ਬਚਾਓ ਅੰਦੋਲਨ ਸੰਸਥਾ ਦੇ ਵਾਲੰਟੀਅਰ ਸ਼ਾਮਲ ਹੋਏ। ਦੱਸ ਦੇਈਏ ਕਿ ਪਹਿਲਾਂ ਛਾਪੇਮਾਰੀ ਟੀਮਾਂ ਦਾ ਗਠਨ ਲੇਬਰ ਵਿਭਾਗ ਦੇ ਗਿੱਲ ਚੌਕ ਸਥਿਤ ਦਫਤਰ 'ਚ ਹੀ ਕੀਤਾ ਜਾਂਦਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪੂਨਮਪ੍ਰੀਤ ਕੌਰ ਦੀ ਅਗਵਾਈ 'ਚ ਉਕਤ ਗਠਿਤ ਟੀਮ ਨੂੰ ਛਾਪੇਮਾਰੀ ਲਈ ਭੇਜਿਆ। ਬਾਲ ਮਜ਼ਦੂਰੀ ਦੀ ਕੈਦ 'ਚੋਂ ਬੱਚਿਆਂ ਨੂੰ ਆਜ਼ਾਦੀ ਦਿਵਾਉਣ ਲਈ ਅੱਜ ਸਵੇਰੇ ਸ਼ੁਰੂ ਹੋਈ ਕਾਰਵਾਈ ਦੌਰਾਨ ਟੀਮ-ਏ ਨੇ ਸਿਵਲ ਲਾਈਨਜ਼ ਸਥਿਤ ਇਲਾਕੇ ਦੰਡੀ ਸਵਾਮੀ ਚੌਕ ਨੇੜੇ ਇਕ ਸਵੀਟ ਸ਼ਾਪ ਤੋਂ 3, ਟੀਮ-ਬੀ ਨੇ ਡੀ. ਐੱਮ. ਸੀ. ਹਸਪਤਾਲ ਕੋਲ ਪੈਂਦੇ ਖੇਤਰ ਦੇ ਢਾਬੇ ਅਤੇ ਡਿਪਾਰਟਮੈਂਟ ਸਟੋਰ ਤੋਂ 4, ਸੇਖੋਵਾਲ 'ਚ ਪੈਂਦੇ ਇਕ ਉਦਯੋਗਿਕ ਘਰਾਣੇ 'ਚ ਛਾਪੇਮਾਰੀ ਕਰ ਕੇ 5 ਬੱਚਿਆਂ ਨੂੰ ਬਾਲ ਮਜ਼ਦੂਰੀ ਦੇ ਬੰਧਨ ਤੋਂ ਮੁਕਤ ਕਰਵਾਇਆ।
ਮੈਡੀਕਲ ਤੋਂ ਬਾਅਦ ਬੱਚਿਆਂ ਨੂੰ ਚਾਈਲਡ ਹੋਮ ਭੇਜਿਆ
ਛਾਪੇਮਾਰੀ ਟੀਮ 'ਚ ਸ਼ਾਮਲ ਐਡੀਸ਼ਨਲ ਡਿਪਟੀ ਡਾਇਰੈਕਟਰ ਨਰਿੰਦਰਪਾਲ ਸਿੰਘ ਨੇ ਛੁਡਾਏ ਗਏ ਸਾਰੇ 12 ਬੱਚਿਆਂ ਦਾ ਸਿਵਲ ਹਸਪਤਾਲ 'ਚ ਮੈਡੀਕਲ ਚੈੱਕਅਪ ਕਰਵਾਉਣ ਤੋਂ ਬਾਅਦ ਚਾਈਲਡ ਵੈੱਲਫੇਅਰ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ। ਉਥੇ ਮੌਕੇ 'ਤੇ ਬੱਚਿਆਂ ਦੇ ਮਾਤਾ-ਪਿਤਾ ਨਾ ਹੋਣ ਦੀ ਸਥਿਤੀ 'ਚ ਸੀ. ਡਬਲਿਊ. ਸੀ. ਕਮੇਟੀ ਵੱਲੋਂ ਸ਼ਾਰਟ ਟਰਮ ਲਈ ਚਾਈਲਡ ਹੋਮ ਸ਼ਿਮਲਾਪੁਰੀ ਭੇਜ ਦਿੱਤਾ ਗਿਆ, ਜਿਨ੍ਹਾਂ ਨੂੰ ਵਿਭਾਗੀ ਕਾਰਵਾਈ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਦੇ ਹਵਾਲੇ ਕੀਤਾ ਜਾਵੇਗਾ।
ਜਗਤਾਰ ਜੌਹਲ ਵਲੋਂ ਪੰਜਾਬ ਪੁਲਸ 'ਤੇ ਅਣਮਨੁੱਖੀ ਤਸ਼ੱਦਦ ਦਾ ਇਲਜ਼ਾਮ
NEXT STORY