ਚੰਡੀਗੜ੍ਹ (ਸੰਦੀਪ) - ਸੈਕਟਰ-31 ਥਾਣਾ ਏਰੀਏ 'ਚ ਨਾਬਾਲਗ ਨਾਲ ਬਦਫੈਲੀ ਕਰਨ 'ਤੇ ਉਸਦੇ ਨਾਬਾਲਗ ਦੋਸਤ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਪੀੜਤ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਉਸਦਾ ਮੈਡੀਕਲ ਕਰਵਾਇਆ ਤੇ ਮੁਲਜ਼ਮ ਨੂੰ ਇਲਾਕਾ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਉਸਨੂੰ ਬਾਲ ਸੁਧਾਰ ਘਰ ਭੇਜ ਦਿੱਤਾ। ਜਾਣਕਾਰੀ ਮੁਤਾਬਕ 11 ਸਾਲਾ ਪੀੜਤ ਆਪਣੇ ਪਰਿਵਾਰ ਦੇ ਨਾਲ ਸੈਕਟਰ-31 ਥਾਣਾ ਏਰੀਏ 'ਚ ਰਹਿੰਦਾ ਹੈ। ਘਰ ਤੋਂ ਕੁਝ ਹੀ ਦੂਰੀ 'ਤੇ ਉਸਦੇ ਦੋਸਤ ਦਾ ਘਰ ਹੈ, ਜੋ ਕਿ 14 ਸਾਲ ਦਾ ਹੈ। ਉਸਦਾ ਦੋਸਤ ਉਸਨੂੰ ਨਾਲ ਲਗਦੇ ਜੰਗਲ 'ਚ ਲੈ ਗਿਆ ਤੇ ਉਸ ਨਾਲ ਬਦਫੈਲੀ ਕੀਤੀ। ਬਦਫੈਲੀ ਤੋਂ ਬਾਅਦ ਉਸਨੇ ਇਸ ਸਬੰਧੀ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ। ਘਟਨਾ ਤੋਂ ਬਾਅਦ ਪੀੜਤ ਇੰਨਾ ਘਬਰਾ ਗਿਆ ਕਿ ਉਸਨੂੰ ਬੁਖਾਰ ਚੜ੍ਹ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਉਸਦੀ ਘਬਰਾਹਟ ਬਾਰੇ ਪੁੱਛਿਆ ਤਾਂ ਉਸਨੇ ਸਾਰੀ ਗੱਲ ਦੱਸੀ।
ਭ੍ਰਿਸ਼ਟਾਚਾਰ ਦੇ ਮਾਮਲਿਆਂ ਤੋਂ ਲਗਾਤਾਰ ਕੰਨੀ ਕਤਰਾ ਰਹੇ ਵੀ. ਸੀ. ਗਰੋਵਰ
NEXT STORY