ਗੁਰਦਾਸਪੁਰ : ਸਵੇਰੇ ਘਰੋਂ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜ ਰਹੇ ਮਾਪਿਆਂ ਨੂੰ ਕੀ ਪਤਾ ਸੀ ਕਿ ਜਿਸ ਬੱਸ ਵਿਚ ਉਹ ਆਪਣੇ ਬੱਚਿਆਂ ਨੂੰ ਭੇਜ ਰਹੇ ਹਨ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਜਾਵੇਗੀ। ਇਸ ਹਾਦਸੇ ਵਿਚ ਮਰਨ ਵਾਲੇ ਚਚੇਰੇ ਭਰਾਵਾਂ ਹਰਕੀਰਤ ਸਿੰਘ (11), ਹਰਪ੍ਰੀਤ ਸਿੰਘ (12) ਦੀ ਭੂਆ ਨੇ ਦੱਸਿਆ ਕਿ ਦੋਵੇਂ ਭਰਾ ਸਵੇਰੇ ਸਕੂਲ ਨਾ ਜਾਣ ਅਤੇ ਪਤੰਗ ਉਡਾਉਣ ਲਈ ਡੋਰ ਮੰਗ ਰਹੇ ਸਨ। ਪਰਿਵਾਰ ਨੇ ਉਨ੍ਹਾਂ ਸਮਝਾ ਕੇ ਸਕੂਲ ਭੇਜ ਦਿੱਤਾ ਅਤੇ ਕਿਹਾ ਕਿ ਜਦੋਂ ਉਹ ਸਕੂਲੋਂ ਘਰ ਆਉਣ ਤਾਂ ਉਨ੍ਹਾਂ ਨੂੰ ਡੋਰ ਅਤੇ ਪਤੰਗ ਮਿਲ ਜਾਵੇਗੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜਿਨ੍ਹਾਂ ਬੱਚਿਆਂ ਨੂੰ ਉਹ ਸਮਝਾ ਕੇ ਸਕੂਲ ਭੇਜ ਰਹੇ ਹਨ ਉਹ ਮੁੜ ਵਾਪਸ ਨਹੀਂ ਪਰਤਣਗੇ ਅਤੇ ਪਤੰਗ ਦੀ ਡੋਰ ਮੰਗ ਰਹੇ ਬੱਚੇ ਮੌਤ ਦੀ ਡੋਰ ਨਾਲ ਬੱਝ ਜਾਣਗੇ। ਹੁਣ ਉਹ ਸੋਚ ਰਹੇ ਹਨ ਕਿ ਕਾਸ਼ ਉਨ੍ਹਾਂ ਨੇ ਬੱਚਿਆਂ ਦੀ ਗੱਲ ਮੰਨ ਲਈ ਹੁੰਦੀ ਅਤੇ ਉਨ੍ਹਾਂ ਨੂੰ ਸਕੂਲ ਨਾ ਭੇਜਿਆ ਹੁੰਦਾ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਦੋਵੇਂ ਭਰਾਵਾਂ ਦੇ ਨਾਲ ਉਨ੍ਹਾਂ ਦੀ ਭੈਣ ਵੀ ਬੱਸ 'ਚ ਸੀ ਜਿਸ ਨੂੰ ਇਕ ਖਰੋਚ ਤੱਕ ਨਹੀਂ ਆਈ। ਸਵੇਰੇ 8 ਵਜੇ ਜਦੋਂ ਸਕੂਲ ਬਸ ਪਿੰਡ ਵਡਾਰਾ ਵੀਰਮ, ਭੋਜਾ ਅਤੇ ਵਡਾਰਾ ਦੇ ਬੱਚਿਆਂ ਨੂੰ ਘਰੋਂ ਸਕੂਲ ਲੈ ਕੇ ਜਾ ਰਹੀ ਸੀ ਤਾਂ ਪਿੱਡ ਠੱਠਾ ਦੇ ਨੇੜੇ ਪੈਂਦੀ ਪੁਲੀ 'ਤੇ ਇਕ ਜਿਪਸੀ ਨਾਲ ਬੱਸ ਦੀ ਟੱਕਰ ਹੀ ਗਈ ਅਤੇ ਬੱਸ ਦਾ ਸੰਤੁਲਣ ਵਿਗੜਨ ਕਾਰਨ ਡਰੇਨ 'ਚ ਜਾ ਡਿੱਗੀ। ਰਾਹਗੀਰਾਂ ਤੇ ਪਿੰਡ ਵਾਸੀਆਂ ਨੇ ਭਾਰੀ ਜੱਦੋ-ਜਹਿਦ ਨਾਲ ਚਕਨਾ ਚੂਰ ਹੋਈ ਬੱਸ 'ਚੋਂ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ।
ਇਸ ਹਾਦਸੇ ਦਾ ਕਾਰਨ ਸਮਰੱਥਾ ਤੋਂ ਵੱਧ ਬੱਚੇ ਬਸ ਵਿਚ ਸਵਾਰ ਹੋਣਾ ਵੀ ਦੱਸਿਆ ਜਾ ਰਿਹਾ ਹੈ ਅਤੇ ਇਸ ਵੈਨ ਵਿਚ 60 ਬੱਚੇ ਸਵਾਰ ਸਨ। ਹਾਦਸੇ ਵਾਲੀ ਥਾਂ 'ਤੇ ਪੁੱਜੇ ਬਟਾਲਾ ਦੇ ਪੁਲਸ ਕਪਤਾਨ ਗੁਰਵਿੰਦਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਕੂਲ ਵੈਨ ਦੇ ਡਰਾਈਵਰ ਦੀ ਹਾਲਤ ਗੰੰਭੀਰ ਹੈ ਅਤੇ ਕੈਪਟਨ ਸਕੂਲ ਦੇ ਮਾਲਕ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ ਅਤੇ ਮੋਟਰ ਵ੍ਹੀਕਲ ਐਕਟ ਅਨੁਸਾਰ ਮਾਮਲੇ ਦੀ ਤਫਤੀਸ਼ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
20 ਸਾਲਾਂ ਬਾਅਦ ਅਦਾਲਤ ਦੇ ਹੁਕਮਾਂ 'ਤੇ ਮਿਲਿਆ ਪ੍ਰਵਾਸੀ ਬਜ਼ੁਰਗ ਜੋੜੇ ਨੂੰ ਆਪਣਾ ਘਰ
NEXT STORY