ਜਲੰਧਰ — ਜਲੰਧਰ ਸ਼ਹਿਰ ਨੂੰ ਬੈਗਿੰਗ ਫਰੀ ਸਿਟੀ ਬਣਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਰੋਡ ਮੈਪ ਤਿਆਰ ਕੀਤਾ ਹੈ। ਇਸ ਦੀ ਅਗਵਾਈ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਅਮਿਤ ਸਰੀਨ ਕਰਨਗੇ। ਹਾਲਾਂਕਿ ਬੀਤੇ ਸਾਲਾਂ ’ਚ ਕਈ ਵਾਰ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਮੁਹਿੰਮ ਸ਼ੁਰੂ ਕਰ ਚੁੱਕਾ ਹੈ ਪਰ ਕਾਮਯਾਬੀ ਨਹੀਂ ਮਿਲੀ। ਇਸ ਵਾਰ ਚੌਂਕਾਂ ਅਤੇ ਚੌਰਾਹਿਆਂ ਦਾ ਸਵਰੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਿਖ਼ਾਰੀਆਂ ਦੀ ਗਿਣਤੀ ’ਤੇ ਵੀ ਅਧਿਕਾਰੀ ਕੰਮ ਕਰਨ ਵਾਲੀ ਟੀਮ ਰੇਡ ਕਰਨ ਤੋਂ ਬਾਅਦ ਬੱਚਿਆਂ ਨੂੰ ਰੈਸਕਿਊ ਕਰੇਗੀ।
ਏ. ਡੀ. ਸੀ. ਮੇਜਰ ਅਮਿਤ ਸਰੀਨ ਨੇ ਸੀ. ਡੀ. ਪੀ. ਓ. ਅਤੇ ਡੀ. ਸੀ. ਪੀ. ਓ. ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਥਾਵਾਂ ’ਤੇ ਬੱਚਿਆਂ ਤੋਂ ਭੀਖ ਮੰਗਵਾਈ ਜਾ ਰਹੀ ਹੈ, ਉਥੋਂ ਦੀ ਪੂਰੀ ਰਿਪੋਰਟ ਬਣਾਈ ਜਾਵੇ। ਰੇਡ ਦੌਰਾਨ ਪੁਲਸ ਵੀ ਨਾਲ ਹੋਵੇ। ਪਲਾਨ ਮੁਤਾਬਕ ਮੌਕੇ ’ਤੇ ਭੀਖ ਮੰਗਣ ਵਾਲੇ ਬੱਚਿਆਂ ਨਾਲ ਵਿਅਕਤੀ ਜਾਂ ਮਹਿਲਾ ਹੈ ਤਾਂ ਉਸ ਨੂੰ ਵੀ ਨਾਲ ਲਿਜਾਇਆ ਜਾਵੇਗਾ। ਬੱਚਾ ਕਿਸ ਦਾ ਹੈ, ਇਸ ਬਾਰੇ ਪਤਾ ਕੀਤਾ ਜਾਵੇਗਾ। ਪ੍ਰਸ਼ਾਸਨ ਮੰਨ ਕੇ ਚੱਲ ਰਿਹਾ ਹੈ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਦੇ ਪਿੱਛੇ ਵੱਡੇ ਲੋਕਾਂ ਦਾ ਹੱਥ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹਾਈ ਅਲਰਟ ਦੌਰਾਨ ਵੱਡੀ ਵਾਰਦਾਤ, ਪ੍ਰਕਾਸ਼ ਆਈਸਕ੍ਰੀਮ ਦੇ ਬਾਹਰ ਲੱਖਾਂ ਦੀ ਲੁੱਟ
ਮਦਦਗਾਰਾਂ ਦੇ ਜਬਜ਼ਾਤਾਂ ਨਾਲ ਵੀ ਖਿਲਵਾੜ ਕਰਦੇ ਹਨ ਬੱਚੇ
ਅਕਸਰ ਰੈੱਡ ਲਾਈਟ ਗੱਡੀ ਕੋਲ ਬੱਚੇ ਸ਼ੀਸ਼ਾ ਸਾਫ਼ ਕਰਨ ਆ ਜਾਂਦੇ ਹਨ ਅਤੇ ਪੈਸੇ ਮੰਗਦੇ ਹਨ। ਅਜਿਹੇ ਬੱਚੇ ਬੀ. ਐੱਮ. ਸੀ. ਚੌਂਕ, ਗੁਰੂ ਨਾਨਕ ਮਿਸ਼ਨ ਅਤੇ ਨਕੋਦਰ ਚੌਂਕ ਵਿਚ ਆਮ ਹੀ ਵੇਖਣ ਨੂੰ ਮਿਲ ਜਾਣਗੇ। ਇਨ੍ਹਾਂ ਬੱਚਿਆਂ ਨਾਲ ਔਰਤਾਂ ਅਤੇ ਪੁਰਸ਼ ਵੀ ਹੁੰਦੇ ਹਨ, ਜੋ ਇਨ੍ਹਾਂ ਤੋਂ ਭੀਖ ਮੰਗਵਾਉਂਦੇ ਹਨ। ਇਸੇ ਲੜੀ ਨੂੰ ਤੋੜਨ ਲਈ ਹੁਣ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਕਈ ਭਿਖਾਰੀ ਅਜਿਹੇ ਵੀ ਹੁੰਦੇ ਹਨ ਜੋ ਮਦਦਗਾਰਾਂ ਦੇ ਜਜ਼ਬਾਤਾਂ ਨਾਲ ਵੀ ਖ਼ਿਲਵਾੜ ਕਰ ਜਾਂਦੇ ਹਨ। ਸਰੀਰ ’ਤੇ ਪੱਟੀਆਂ ਬੰਨ੍ਹ ਕੇ ਲੋਕਾਂ ਨੂੰ ਪੈਸੇ ਦੇਣ ਲਈ ਕਹਿੰਦੇ ਹਨ। ਪੱਟੀਆਂ ’ਤੇ ਖ਼ੂਨ ਵਰਗਾ ਰੰਗ ਲਗਾਇਆ ਹੁੰਦਾ ਹੈ।
ਉਥੇ ਹੀ ਏ. ਡੀ. ਸੀ. (ਜ) ਮੇਜਰ ਅਮਿਤ ਸਰੀਨ ਦਾ ਕਹਿਣਾ ਹੈ ਕਿ ਮੁਹਿੰਮ ’ਚ ਜਿਹੜੇ ਬੱਚਿਆਂ ਨੂੰ ਰੈਸਕਿਊ ਕਰਨ ਜਾ ਰਹੇ ਹਨ, ਉਨ੍ਹਾਂ ਨੂੰ ਸ਼ੈਲਟਰ ਹੋਮ ’ਚ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਮਾਤਾ-ਪਿਤਾ ਨੂੰ ਵੀ ਸਾਬਤ ਕਰਨਾ ਹੋਵੇਗਾ ਕਿ ਬੱਚਾ ਉਨ੍ਹਾਂ ਦਾ ਹੈ। ਸ਼ੱਕੀ ਮਾਮਲਿਆਂ ’ਚ ਬੱਚਿਆਂ ਦੀ ਤਸਵੀਰ ਅਤੇ ਹੋਰ ਜਾਣਕਾਰੀ ਕੇਂਦਰ ਸਰਕਾਰ ਦੇ ਪੋਰਟਲ ’ਤੇ ਅਪਲੋਡ ਕਰਨਗੇ। ਇਸ ਦੇ ਇਲਾਵਾ ਭਿਖਾਰੀਆਂ ਦੇ ਨੈਕਸੈਸ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਰਹੇਗੀ।
ਇਹ ਵੀ ਪੜ੍ਹੋ: ਜਲੰਧਰ ਪੁੱਜੇ ਕੇਜਰੀਵਾਲ ਤੇ CM ਮਾਨ ਨੇ ਦਿੱਲੀ ਏਅਰਪੋਰਟ ਲਈ ਸਰਕਾਰੀ ਬੱਸਾਂ ਨੂੰ ਦਿੱਤੀ ਹਰੀ ਝੰਡੀ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ
NEXT STORY