ਲੁਧਿਆਣਾ (ਗੌਤਮ)- ਉਦਯੋਗ ਦੇ ਹਰ ਖੇਤਰ ’ਚ ਸੰਨ੍ਹ ਲਾਉਣ ਵਾਲੀ ਚਾਈਨਾ ਦੀ ਇੰਡਸਟਰੀ ਨੇ ਸ਼ਾਲ ਅਤੇ ਸਟਾਲ ਇੰਡਸਟਰੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਅੰਮ੍ਰਿਤਸਰ, ਲੁਧਿਆਣਾ, ਪਾਣੀਪਤ ਦੀ ਇਸ ਇੰਡਸਟਰੀ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਕਾਰਨ ਇਹ ਹੈ ਕਿ ਲੁਕ, ਡਿਜ਼ਾਈਨਿੰਗ ਅਤੇ ਫਿਨਿਸ਼ਿੰਗ ’ਚ ਅੱਵਲ ਹੋਣ ਦੇ ਨਾਲ-ਨਾਲ ਸਸਤਾ ਹੋਣ ਕਾਰਨ ਇਸ ਦੀ ਮੰਗ ਹੈ ਪਰ ਕੁਆਲਿਟੀ ’ਚ ਇੰਡੀਆ ਬਿਹਤਰ ਹੈ। ਸਿਰਫ ਪੈਸਾ ਕਮਾਉਣ ਦੇ ਚੱਕਰ ਵਿਚ ਹੀ ਕੁਝ ਇੰਪੋਰਟਰ ਇਸ ਧੰਦੇ ’ਚ ਜੁੜੇ ਹੋਏ ਹਨ, ਜੋ ਅੰਡਰ ਬਿÇਲਿੰਗ, ਗਲਤ ਕੋਡ ਮੰਗਵਾ ਕੇ ਕੇਂਦਰ ਸਰਕਾਰ ਦੇ ਰੈਵੇਨਿਊ ਨੂੰ ਤਾਂ ਨੁਕਸਾਨ ਪਹੁੰਚਾ ਹੀ ਰਹੇ ਹਨ, ਸਗੋਂ ਹਵਾਲਾ ਕਾਰੋਬਾਰ ਨੂੰ ਵੀ ਹੱਲਾਸ਼ੇਰੀ ਦੇ ਰਹੇ ਹਨ।
ਇਸ ਦੇ ਪ੍ਰਭਾਵ ਕਾਰਨ ਪਾਵਰਲੂਮ ਦੀ 60 ਫੀਸਦੀ ਇੰਡਸਟਰੀ ਬੰਦ ਹੋ ਚੁੱਕੀ ਹੈ। ਕੁਝ ਆਟੋਮੈਟਿਕ ਮਸ਼ੀਨਰੀ ’ਚ ਬਦਲ ਗਈ ਅਤੇ ਬਾਕੀ ਦੀ ਬੰਦ ਹੋਣ ਕੰਢੇ ਹੈ। ਸਮਾਂ ਰਹਿੰਦੇ ਜੇਕਰ ਕੇਂਦਰ ਸਰਕਾਰ ਨੇ ਇਸ ਨੂੰ ਨਾ ਰੋਕਿਆ ਤਾਂ ਆਉਣ ਵਾਲੇ ਸਮੇਂ ’ਚ ਇਸ ਇੰਡਸਟਰੀ ਨੂੰ ਹੋਰ ਵੀ ਨੁਕਸਾਨ ਹੋਵੇਗਾ। ਇਸ ਕਾਰੋਬਾਰ ਨਾਲ ਜੁੜੀ ਲੇਬਰ ਨੂੰ ਵੀ ਬੇਰੋਜ਼ਗਾਰ ਹੋਣਾ ਪਵੇਗਾ।
ਕੁਆਲਿਟੀ ’ਚ ਚਾਈਨਾ ਭਾਰਤ ਦਾ ਮੁਕਾਬਲਾ ਨਹੀਂ ਕਰ ਸਕਦਾ ਪਰ ਇਸ ਸਾਮਾਨ ਦੀ ਚਕਾਚੌਂਧ ਨੇ ਇੰਡਸਟਰੀ ਨੂੰ ਗ੍ਰਹਿਣ ਲਗਾ ਦਿੱਤਾ ਹੈ। ਇੰਡਸਟਰੀ ਨਾਲ ਜੁੜੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕਈ ਵਾਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਨੂੰ ਰੋਕਣ ਲਈ ਉੱਚਿਤ ਕਦਮ ਚੁੱਕੇ ਜਾਣ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਨਿੱਕਾਮੱਲ ਚੌਕ, ਮੋਚਪੁਰਾ ਬਾਜ਼ਾਰ, ਸ਼ਾਲ ਮਾਰਕੀਟ, ਬਹਾਦਰਕੇ ਰੋਡ, ਸੁੰਦਰ ਨਗਰ ਤੋਂ ਇਲਾਵਾ ਹੋਰਨਾਂ ਥਾਵਾਂ ’ਤੇ ਚਾਈਨਾ ਦਾ ਮਾਲ ਜ਼ੋਰਾਂ-ਸ਼ੋਰਾਂ ਨਾਲ ਵਿਕ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਭੈਣ ਕੋਲ ਰੱਖੜੀ ਬੰਨ੍ਹਵਾਉਣ ਆਏ ਭਰਾ ਨੂੰ ਜੀਜੇ ਨੇ ਵੱਢਿਆ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਮੁੱਖ ਕਾਰੋਬਾਰੀ ਰਾਜੇਸ਼ ਢਾਂਡਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਇੰਡਸਟਰੀ ਨੂੰ ਬਚਾਉਣ ਲਈ ਡਿਊਟੀ ਵਧਾਵੇ ਤਾਂ ਕਿ ਸਥਾਨਕ ਇੰਡਸਟਰੀ ਇਸ ਦਾ ਮੁਕਾਬਲਾ ਕਰ ਸਕੇ। ਸਰਕਾਰ ਸਖ਼ਤ ਕਦਮ ਚੁੱਕਦੀ ਹੈ ਤਾਂ ਹੀ ਇਹ ਇੰਡਸਟਰੀ ਬਚ ਸਕੇਗੀ, ਨਹੀਂ ਤਾਂ ਬਚੀ-ਖੁਚੀ ਇੰਡਸਟਰੀ ਵੀ ਬੰਦ ਹੋ ਜਾਵੇਗੀ। ਬੰਦਰਗਾਹਾਂ ’ਤੇ ਵੀ ਅਧਿਕਾਰੀਆਂ ਨੂੰ ਸਖ਼ਤੀ ਨਾਲ ਕੰਮ ਲੈਣਾ ਚਾਹੀਦਾ ਹੈ। ਕੰਟੇਨਰ ਨੂੰ ਚੈੱਕ ਕਰਦੇ ਹੋਏ ਪੂਰੇ ਮਾਪਦੰਡ ਅਪਣਾਉਣ ਦੀ ਲੋੜ ਹੈ, ਨਾ ਕਿ ਦਿਖਾਵੇ ਦੇ ਤੌਰ ’ਤੇ ਚੈਕਿੰਗ ਕਰ ਕੇ ਕੰਟੇਨਰ ਨੂੰ ਕਲੀਅਰ ਕਰ ਦਿੱਤਾ ਜਾਵੇ। ਰੈਵੇਨਿਊ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉੱਥੇ ਹੀ ਹੇਮੰਤ ਅਭੀ ਦਾ ਕਹਿਣਾ ਹੈ ਕਿ ਚਾਈਨਾ ਤੋਂ ਆਉਣ ਵਾਲੇ ਸ਼ਾਲ ਅਤੇ ਸਟਾਲ ਦੀ ਕੁਆਲਿਟੀ ਘਟੀਆ ਹੈ ਪਰ ਸਸਤਾ ਹੋਣ ਕਾਰਨ ਹੀ ਇਸ ਦੀ ਮੰਗ ਰਹਿੰਦੀ ਹੈ। ਉਲਟਾ, ਇਸ ’ਚ ਵਰਤਿਆ ਜਾਣ ਵਾਲਾ ਧਾਗਾ ਵੀ ਘਟੀਆ ਕਿਸਮ ਦਾ ਹੁੰਦਾ ਹੈ, ਜੋ ਇਕ ਵਾਰ ਧੋਣ ਤੋਂ ਬਾਅਦ ਖਤਮ ਹੋ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ’ਤੇ ਗਲਤ ਅਸਰ ਪੈਂਦਾ ਹੈ ਅਤੇ ਇਨਫੈਕਸ਼ਨ ਹੋ ਜਾਂਦੀ ਹੈ ਪਰ ਇਸ ਦੀ ਦਿੱਖ ਅਤੇ ਫਿਨੀਸ਼ਿੰਗ ਅਤੇ ਡਿਜ਼ਾਈਨਿੰਗ ਕਾਰਨ ਹੀ ਲੋਕ ਇਸ ਵੱਲ ਖਿੱਚੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਇਹ ਇੰਡਸਟਰੀ ਪੂਰੀ ਤਰ੍ਹਾਂ ਮੰਦੇ ਦੀ ਲਹਿਰ ਵਿਚ ਹੈ। ਇਸ ਤੋਂ ਇਲਾਵਾ ਸਥਾਨਕ ਮਾਰਕੀਟ ਵਿਚ ਯਾਰਨ ਅਤੇ ਹੋਰ ਸਾਮਾਨ ਦੀਆਂ ਕੀਮਤਾਂ ਜ਼ਿਆਦਾ ਹੋਣ ਕਾਰਨ ਸਥਾਨਕ ਇੰਡਸਟਰੀ ਚਾਈਨਾ ਦਾ ਮੁਕਾਬਲਾ ਨਹੀਂ ਕਰ ਪਾ ਰਹੀ।
ਰਾਜੇਸ਼ ਗੁਪਤਾ ਲੋਕ ਸਿਰਫ ਡਿਜ਼ਾਈਨਿੰਗ ਅਤੇ ਫਿਨੀਸ਼ਿੰਗ ਦੇਖ ਕੇ ਹੀ ਚਾਈਨਾ ਦਾ ਸਾਮਾਨ ਖਰੀਦੇ ਹਨ, ਸਗੋਂ ਕੁਆਲਿਟੀ ਵੱਲ ਨਹੀਂ ਜਾਂਦੇ। ਭਾਰਤ ’ਚ ਪਸ਼ਮੀਨਾ, ਕੈਸ਼ਮੀਲੋਨ ਅਤੇ ਹੋਰ ਯਾਰਨ ਤੋਂ ਬਣਨ ਵਾਲੀ ਸ਼ਾਲ ਅਤੇ ਸਟਾਲ ਮਹਿੰਗੇ ਜ਼ਰੂਰ ਹਨ ਪਰ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਜ਼ਿਆਦਾ ਚਲਦੇ ਹਨ। ਚਾਈਨਾ ਦੇ ਸ਼ਾਲ ਅਤੇ ਸਟਾਲ ’ਚ ਪਾਲਿਸਟਰ ਯਾਰਨ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸਰੀਰ ਲਈ ਨੁਕਸਾਨਦੇਹ ਹੁੰਦਾ ਹੈ। ਕੁਝ ਇੰਪੋਰਟਰ ਸਿਰਫ ਆਪਣਾ ਮੁਨਾਫਾ ਦੇਖ ਰਹੇ ਹਨ। ਸਥਾਨਕ ਇੰਡਸਟਰੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਕੁਆਲਿਟੀ ’ਚ ਭਾਰਤ ਦਾ ਧਾਗਾ ਚਾਈਨਾ ਨਾਲੋਂ ਵਧੀਆ ਹੈ।
ਇਹ ਖ਼ਬਰ ਵੀ ਪੜ੍ਹੋ - ਰੋਮਾਂਚਕ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾ ਕੇ ਏਸ਼ੀਆਈ ਚੈਂਪੀਅਨ ਬਣਿਆ ਭਾਰਤ
ਸ਼ਾਲ ਅਤੇ ਸਟਾਲ ਕਾਰੋਬਾਰੀ ਬੀ. ਕੇ. ਸੱਭਰਵਾਲ ਨੇ ਕਿਹਾ ਕਿ ਸ਼ਾਲ ਅਤੇ ਸਟਾਲ ਦੀ ਡਿਮਾਂਡ ਘੱਟ ਹੋਣਾ ਵੀ ਸਥਾਨਕ ਇੰਸਡਟਰੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਲਟਾ, ਚਾਈਨਾ ਦੀ ਐਂਟਰੀ ਨੇ ਇਸ ਨੂੰ ਹੋਰ ਵੀ ਨੁਕਸਾਨ ਪਹੁੰਚਾਇਆ ਹੈ। ਜੇਕਰ ਸਰਕਾਰ ਇਸ ਦੇ ਇੰਪੋਰਟ ’ਤੇ ਟੈਕਸ ਵਧਾ ਦੇਵੇ ਤਾਂ ਇੰਡਸਟਰੀ ਨੂੰ ਬਚਾਇਆ ਜਾ ਸਕਦਾ ਹੈ। ਅੰਡਰ ਬਿਲਿੰਗ ਅਤੇ ਗਲਤ ਕੋਡ ਨਾਲ ਰੈਵੇਨਿਊ ਦੇ ਨੁਕਸਾਨ ਦੇ ਨਾਲ ਹਵਾਲਾ ਕਾਰੋਬਾਰ ਨੂੰ ਹੱਲਾਸ਼ੇਰੀ ਮਿਲ ਰਹੀ ਹੈ। ਇੰਪੋਰਟ ਦੇ ਮੁਕਾਬਲੇ ਦੇਸ਼ ’ਚ ਐਕਸਪੋਰਟ ਕਾਫੀ ਘੱਟ ਮਾਤਰਾ ਵਿਚ ਹੋ ਰਿਹਾ ਹੈ, ਜਿਸ ਦਾ ਦੇਸ਼ ਦੀ ਆਰਥਿਕ ਹਾਲਤ ਨੂੰ ਨੁਕਸਾਨ ਹੈ। ਸਰਕਾਰ ਨੂੰ ਕੱਚੇ ਮਾਲ ਦੇ ਰੇਟਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਰਾਜਨ ਗੁਪਤਾ ਦਾ ਕਹਿਣਾ ਹੈ ਕਿ ਇੰਡਸਟਰੀ ਬਚਾਉਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਿਰਚ ਐਂਡ ਡਿਵੈਲਪਮੈਂਟ ਸੈਂਟਰ ਬਣਾਵੇ ਤਾਂ ਕਿ ਇਸ ’ਚ ਯਾਰਨ ਸਬੰਧੀ ਕਈ ਤਕਨੀਕਾਂ ਲੱਭੀਆਂ ਜਾ ਸਕਣ ਤਾਂ ਕਿ ਧਾਗੇ ਦੀ ਫਿਨੀਸ਼ਿੰਗ ਸਬੰਧੀ ਚਾਈਨਾ ਦਾ ਮੁਕਾਬਲਾ ਕਰ ਸਕੇ। ਉਲਟਾ ਕਸਟਮ ਡਿਊਟੀ ਚੋਰੀ ਕਰਨ, ਹਵਾਲਾ ਕਾਰੋਬਾਰ ਕਰ ਕੇ ਨੁਕਸਾਨ ਪਹੁੰਚਾਉਣ, ਗਲਤ ਕੋਡ ਵਰਤਣ ਵਾਲੇ ਅਜਿਹੇ ਇੰਪੋਰਟਰਾਂ ਖਿਲਾਫ ਡੀ. ਆਰ. ਆਈ. ਅਤੇ ਕਸਟਮ ਵਿਭਾਗ ਸ਼ਿਕੰਜਾ ਕੱਸੇ। ਇਸ ਤੋਂ ਬਿਨਾਂ ਬਿੱਲ ਦੇ ਮਾਲ ਵਿਕਣ ਕਾਰਨ ਰਾਜ ਸਰਕਾਰ ਦੇ ਰੈਵੇਨਿਊ ਨੂੰ ਵੀ ਨੁਕਸਾਨ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - Part Time Job ਦੀ ਭਾਲ 'ਚ ਹੋ ਤਾਂ ਹੋ ਜਾਓ ਸਾਵਧਾਨ, ਕਿਤੇ ਕਰ ਨਾ ਬੈਠੀਓ ਅਜਿਹੀ ਗਲਤੀ
ਪੰਜਾਬ ਵਪਾਰ ਮੰਡਲ ਦੇ ਜਨਰਲ ਸਕੱਤਰ ਸਨੀਲ ਮਹਿਰਾ ਨੇ ਕਿਹਾ ਕਿ ਇੰਪੋਰਟ ਕਰਦੇ ਸਮੇਂ ਅੰਡਰ ਬਿਲਿੰਗ ਮਾਲ ਆਉਣ ਨਾਲ ਸਥਾਨਕ ਮਾਰਕੀਟ ’ਚ ਵਿਕਦਾ ਹੈ, ਜਿਸ ਕਾਰਨ ਬੋਗਸ ਬਿÇਲਿੰਗ ਨੂੰ ਬਹੁਤ ਉਤਸ਼ਾਹ ਮਿਲਦਾ ਹੈ, ਜਿਸ ਨਾਲ ਹਵਾਲਾ ਕਾਰੋਬਾਰ ਵਧਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਰੈਵੇਨਿਊ ਚੋਰੀ ਕਰਨ ਵਾਲੇ ਅਜਿਹੇ ਇੰਪੋਰਟਰਾਂ ’ਤੇ ਨਜ਼ਰ ਰੱਖੇ। ਇਸ ਕੰਮ ’ਚ ਕੁੱਝ ਲੋਕ ਸਿਰਫ ਆਪਣੇ ਦਸਤਾਵੇਜ਼ ਕਿਰਾਏ ’ਤੇ ਦੇ ਕੇ ਆਪਣਾ ਮੁਨਾਫਾ ਕਮਾ ਲੈਂਦੇ ਹਨ, ਸਗੋਂ ਸਾਮਾਨ ਦੂਜੇ ਲੋਕ ਮੰਗਵਾ ਕੇ ਰੈਵੇਨਿਊ ਚੋਰੀ ਕਰਦੇ ਹਨ। ਕੁਝ ਸਮਾਂ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕੁਝ ਲੋਕਾਂ ਨੂੰ ਫੜਿਆ ਸੀ, ਜੋ ਵਿਦੇਸ਼ਾਂ ਤੋਂ ਸਾਮਾਨ ਮੰਗਵਾਉਣ ਦੀ ਆੜ ’ਚ ਨਸ਼ੀਲੇ ਪਦਾਰਥ ਮੰਗਵਾ ਰਹੇ ਸਨ ਅਤੇ ਕਰੋੜਾਂ ਰੁਪਏ ਵਿਦੇਸ਼ੀ ਸਮੱਗਲਰਾਂ ਤੱਕ ਹਵਾਲੇ ਰਾਹੀਂ ਭੇਜ ਦਿੱਤੇ, ਜਿਸ ਦੀ ਜਾਂਚ ਚੱਲ ਰਹੀ ਹੈ। ਸਰਕਾਰ ਨੂੰ ਇਸ ਸਬੰਧੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੌਲਾਂ ਦੇ ਸੈਂਪਲ ਰਿਜੈਕਟ ਕਰਨ ਤੋਂ ਭੜਕੇ ਸ਼ੈਲਰ ਮਾਲਕਾਂ ਨੇ FCI ਤੇ ਪਨਗ੍ਰੇਨ ਦਫ਼ਤਰਾਂ ਸਾਹਮਣੇ ਕੀਤਾ ਪ੍ਰਦਰਸ਼ਨ
NEXT STORY