ਮੋਗਾ (ਕਸ਼ਿਸ਼ ਸਿੰਗਲਾ) : ਜਿੱਥੇ ਪੂਰੇ ਪੰਜਾਬ ਭਰ ਵਿੱਚ ਪ੍ਰਸ਼ਾਸਨ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਉਹਨਾਂ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਪਰ ਚਾਈਨਾ ਡੋਰ ਹਾਲੇ ਵੀ ਬਿਨਾਂ ਕਿਸੇ ਰੋਕ-ਟੋਕ ਵਿਕ ਰਹੀ ਹੈ ਅਤੇ ਵੱਖ-ਵੱਖ ਨੌਜਵਾਨ, ਇਸਤਰੀ-ਪੁਰਸ਼ ਅਤੇ ਪਸ਼ੂ ਪੰਛੀ ਇਸ ਨਾਲ ਜ਼ਖਮੀ ਹੋ ਰਹੇ ਹਨ।
ਇਹ ਵੀ ਪੜ੍ਹੋ : Big Breaking: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋ ਗਿਆ Free
ਇਸੇ ਤਰ੍ਹਾਂ ਦੀ ਤਾਜ਼ਾ ਮਿਸਾਲ ਦੇਖਣ ਨੂੰ ਸਾਹਮਣੇ ਆਈ ਹੈ ਜਿਸ ਵਿੱਚ ਮੋਗਾ ਦੇ ਚਾਈਨਾ ਡੋਰ ਖਿਲਾਫ ਕਾਰਵਾਈ ਕਰਨ ਵਾਲੀ ਸੰਸਥਾ ਦੇ ਆਗੂ ਦੇ ਬੇਟੇ ਉੱਪਰ ਚਾਈਨਾ ਡੋਰ ਚੱਲ ਗਈ ਅਤੇ ਉਸਦੇ ਮੂੰਹ ਉੱਪਰ ਕਈ ਟਾਂਕੇ ਲਗਾਉਣੇ ਪਏ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਕਿਸੇ ਕੰਮ ਲਈ ਬਾਹਰ ਗਿਆ ਸੀ ਅਤੇ ਘਰ ਆਉਂਦੇ ਸਮੇਂ ਰਸਤੇ ਵਿੱਚ ਚਾਈਨਾ ਡੋਰ ਉਸਦੇ ਮੂੰਹ 'ਤੇ ਫਿਰਕ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੂੰ ਉਸਦੇ ਮੂੰਹ 'ਤੇ ਕਈ ਟਾਂਕੇ ਲਗਾਉਣੇ ਪਏ। ਇਸ ਦੌਰਾਨ ਮੋਗਾ ਦੇ ਮੋਹਤਬਰ ਵਿਅਕਤੀਆਂ ਨੇ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਹੁਣ ਵੀ ਨਾ ਕੋਈ ਕਾਰਵਾਈ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਵੱਲੋਂ ਉਕਤ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ।
ਕਹਿਰ ਓ ਰੱਬਾ! ਇਕੋਂ ਸਕੂਲ 'ਚ ਪੜ੍ਹਦੇ ਮੁੰਡਿਆਂ ਨੇ ਕਰ'ਤਾ ਆਪਣੇ ਹੀ ਦੋਸਤ ਦਾ ਕਤਲ
NEXT STORY