ਲੁਧਿਆਣਾ (ਨਰਿੰਦਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਮੇਕ ਇਨ ਇੰਡੀਆ' ਨਾਅਰਾ ਦੀਵਾਲੀ ਦੇ ਮੌਕੇ 'ਤੇ ਫੇਲ ਦਿਖਾਈ ਦੇ ਰਿਹਾ ਹੈ ਕਿਉਂਕਿ ਮਹਿੰਗੇ ਭਾਰਤੀ ਸਮਾਨ ਨੂੰ ਛੱਡ ਕੇ ਚਾਈਨਾ ਦਾ ਸਸਤਾ ਸਮਾਨ ਧੜਾਧੜ ਵਿਕ ਰਿਹਾ ਹੈ, ਜਿਸ ਕਾਰਨ ਸਥਾਨਕ ਨਿਰਮਾਤਾਵਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਬਿਜਲੀ ਮਾਰਕਿਟ ਦੇ ਦੁਕਾਨਦਾਰ ਜਸਮੀਤ ਸਿੰਘ ਮੱਕੜ ਨੇ ਦੱਸਿਆ ਕਿ ਬਿਜਲੀ ਦੀਆਂ ਲਾਈਟਾਂ ਦੀ ਚਾਈਨਜ਼ ਡਿਜ਼ਾਈਨਿੰਗ ਅਤੇ ਰੇਟ ਉਨ੍ਹਾਂ ਲਈ ਚੁਣੌਤੀ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਗਾਹਕ ਸੋਚ ਕੇ ਤਾਂ ਇਹੀ ਆਉਂਦੇ ਹਨ ਕਿ ਉਹ ਭਾਰਤੀ ਲੜੀਆਂ ਖਰੀਦਣਗੇ ਪਰ ਇੱਥੇ ਕੀਮਤਾਂ ਦੇਖ ਕੇ ਉਨ੍ਹਾਂ ਨੂੰ ਕੋਈ ਦੂਜਾ ਚਾਰਾ ਨਹੀਂ ਬਚਦਾ, ਜਿਸ ਕਾਰਨ ਉਨ੍ਹਾਂ ਨੂੰ ਚਾਈਨਾ ਦਾ ਸਮਾਨ ਲੈਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੀ ਵੈਰਾਇਟੀ 'ਚ ਵੀ ਬਹੁਤ ਫਰਕ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 'ਮੇਕ ਇਨ ਇੰਡੀਆ' ਦਾ ਨਾਅਰਾ ਤਾਂ ਦੇ ਦਿੱਤਾ ਪਰ ਤਕਨੀਕ ਦਿੱਤੀ ਦਿੱਤੀ। ਜਦੋਂ ਗਾਹਕਾਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਾਈਨੀਜ਼ ਲੜੀਆਂ ਦਾ ਕ੍ਰੇਜ਼ ਵਧ ਚੁੱਕਾ ਹੈ, ਜਦੋਂ ਕਿ ਭਾਰਤੀ ਲੜੀਆਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਉਨ੍ਹਾਂ ਦੱਸਿਆ ਕਿ ਚਾਈਨੀਜ਼ ਲੜੀ 15 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਹਰ ਵਿਅਕਤੀ ਖਰੀਦ ਸਕਦਾ ਹੈ ਤਾਂ ਫਿਰ ਲੋਕ ਭਾਰਤੀ ਲੜੀਆਂ ਨੂੰ ਇੰਨੀ ਮਹਿੰਗੀ ਕੀਮਤ 'ਤੇ ਕਿਉਂ ਖਰੀਦਣਗੇ।
ਵਿਦਿਆਰਥਣਾਂ ਦੀ ਤਲਾਸ਼ੀ ਲੈਣ ਵਾਲੀ ਅਧਿਆਪਕ ਆਈ ਸਾਹਮਣੇ, ਦਿੱਤੀ ਸਫਾਈ
NEXT STORY