ਚੰਡੀਗੜ੍ਹ - ਚਾਈਨੀਜ਼ ਚੀਜ਼ਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਲਈ ਸਵਦੇਸ਼ੀ ਜਾਗਰਣ ਮੰਚ ਦੇ ਬੈਨਰ ਹੇਠ ਅੱਜ ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ ਦੇ ਕਨਵੀਨਰ ਦੀਪਕ ਬੱਤਰਾ ਤੇ ਸਾਬਕਾ ਕੌਂਸਲਰ ਤੇ ਭਾਜਪਾ ਆਗੂ ਸੌਰਭ ਜੋਸ਼ੀ ਨੇ ਸਾਂਝੇ ਤੌਰ 'ਤੇ ਇਕ ਵੱਡੀ ਦਸਤਖਤ ਮੁਹਿੰਮ ਦੀ ਸ਼ੁਰੂਆਤ ਕੀਤੀ। ਸਵਦੇਸ਼ੀ ਜਾਗਰਣ ਮੰਚ ਵਲੋਂ ਸੈਕਟਰ-17 ਦੀ ਪਾਸ਼ ਮਾਰਕੀਟ ਦੇ ਵਿਚਕਾਰ ਸਥਿਤ ਪਲਾਜ਼ਾ ਵਿਚ ਇਕ ਵੱਡੀ 'ਵਾਲ' ਲਾ ਕੇ ਇਸ ਦਸਤਖਤ ਮੁਹਿੰਮ ਜ਼ਰੀਏ ਸ਼ਹਿਰਵਾਸੀਆਂ ਤੇ ਦੁਕਾਨਦਾਰਾਂ ਨੂੰ ਚਾਈਨੀਜ਼ ਚੀਜ਼ਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਲਈ ਅਪੀਲ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀ ਸਮਾਪਤੀ 20 ਅਗਸਤ ਨੂੰ ਸੈਕਟਰ-27 ਸਥਿਤ ਰਾਮਲੀਲਾ ਮੈਦਾਨ ਵਿਚ ਇਕ ਵਿਸ਼ਾਲ ਜਨਸਭਾ ਆਯੋਜਿਤ ਕਰਕੇ ਕੀਤੀ ਜਾਵੇਗੀ, ਜਿਸ ਵਿਚ ਮੰਚ ਦੇ ਕੌਮੀ ਪੱਧਰ 'ਤੇ ਆਗੂ ਸ਼ਿਰਕਤ ਕਰਨਗੇ, ਜੋ ਕਿ ਲੋਕਾਂ ਨੂੰ ਚਾਈਨੀਜ਼ ਪ੍ਰੋਡਕਟਸ ਦੇ ਬਾਈਕਾਟ ਲਈ ਅਪੀਲ ਕਰਨਗੇ। ਇਸ ਮੌਕੇ ਤਿਰਲੋਕੀ ਨਾਥ ਸੰਘ ਚਾਲਕ ਚੰਡੀਗੜ੍ਹ, ਰਜਿੰਦਰ ਜੈਨ ਸਹਿ ਸੰਘ ਚਾਲਕ ਤੋਂ ਇਲਾਵਾ ਸਵਦੇਸ਼ੀ ਜਾਗਰਣ ਮੰਚ ਤੇ ਭਾਜਪਾ ਦੇ ਸੈਂਕੜੇ ਵਰਕਰ ਮੌਜੂਦ ਸਨ।
ਹੁਣ ਵਿਦਿਆਰਥਣ ਦੀ ਗੁੱਤ ਕੱਟਣ ਦੀ ਘਟਨਾ ਚਰਚਾ 'ਚ
NEXT STORY