ਅੰਮ੍ਰਿਤਸਰ, (ਅਰੁਣ)- ਸੀ-ਡਵੀਜ਼ਨ ਥਾਣੇ ਦੀ ਪੁਲਸ ਨੇ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਨਵਦੀਪ ਸਿੰਘ ਸੰਨੀ ਪੁੱਤਰ ਪ੍ਰਦੀਪ ਸਿੰਘ ਵਾਸੀ ਬਾਬਾ ਸਾਹਿਬ ਚੌਕ, ਸੰਦੀਪ ਸੋਨੂੰ ਪੁੱਤਰ ਹਰਜਿੰਦਰ ਸਿੰਘ ਵਾਸੀ ਨਗਰ ਨਿਗਮ ਕਾਲੋਨੀ ਅਤੇ ਪੰਕਜ ਵੈਦ ਪੁੱਤਰ ਸੁਰਿੰਦਰ ਲਾਲ ਵੈਦ ਵਾਸੀ ਚੌਕ ਚਿੜਾ ਦੇ ਕਬਜ਼ੇ 'ਚੋਂ ਇਕ ਦੇਸੀ ਪਿਸਤੌਲ 315 ਬੋਰ, ਇਕ ਕਾਰਤੂਸ ਅਤੇ ਖੋਹਿਆ ਟੀ. ਵੀ. ਐੱਸ. ਅਪਾਚੀ ਮੋਟਰਸਾਈਕਲ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ।
ਜਾਂਚ ਅਧਿਕਾਰੀ ਗੁੱਜਰਪੁਰਾ ਚੌਕੀ ਇੰਚਾਰਜ ਏ. ਐੱਸ. ਆਈ. ਗੁਰਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਇਨ੍ਹਾਂ ਮੁਲਜ਼ਮਾਂ ਨੇ ਇਕ ਦੇਸੀ 315 ਬੋਰ ਦਾ ਪਿਸਤੌਲ ਅੱਗੇ ਕਿਸੇ ਨੂੰ ਵੇਚ ਦਿੱਤਾ, ਜਿਸ ਦੀ ਬਰਾਮਦਗੀ ਲਈ ਪੁਲਸ ਤਫਤੀਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕੀਤੀ ਜਾਵੇਗੀ।
ਝੁੱਗੀ 'ਚ ਲੱਗੀ ਅੱਗ; ਪਰਿਵਾਰ ਨੇ ਭੱਜ ਕੇ ਬਚਾਈ ਜਾਨ
NEXT STORY