ਘਨੌਲੀ, (ਸ਼ਰਮਾ)- ਨਜ਼ਦੀਕੀ ਪਿੰਡ ਡੰਗੌਲੀ 'ਚ ਸਬਜ਼ੀਆਂ ਲਾ ਕੇ ਗੁਜ਼ਾਰਾ ਕਰਨ ਵਾਲੇ ਪ੍ਰਵਾਸੀ ਪਰਿਵਾਰ ਦਾ ਰੈਣਬਸੇਰਾ ਅਚਾਨਕ ਸੜ ਗਿਆ। ਪਰਿਵਾਰ ਦੇ ਮੁਖੀ ਸੋਮਪਾਲ ਮੂਲ ਵਾਸੀ ਧਰਮਪੁਰ ਬਰੇਲੀ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਹ ਘਨੌਲੀ 'ਚ ਵੱਖ-ਵੱਖ ਥਾਵਾਂ 'ਤੇ ਜ਼ਮੀਨ ਠੇਕੇ 'ਤੇ ਲੈ ਕੇ ਸਬਜ਼ੀਆਂ ਉਗਾਉਣ ਦਾ ਕੰਮ 10 ਸਾਲਾਂ ਤੋਂ ਕਰ ਰਿਹਾ ਹੈ। ਬੀਤੀ ਰਾਤ ਉਹ ਪਰਿਵਾਰ ਨਾਲ ਆਪਣੀ ਝੁੱਗੀ 'ਚ ਸੌਂ ਰਿਹਾ ਸੀ ਕਿ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ।
ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ। ਉਸ ਨੇ ਦੱਸਿਆ ਕਿ ਅੱਗ ਨੇ ਕੁਝ ਹੀ ਪਲਾਂ 'ਚ ਝੁੱਗੀ ਨੂੰ ਸੁਆਹ ਕਰ ਦਿੱਤਾ। ਉਹ ਕੁਝ ਵੀ ਸਾਮਾਨ ਬਚਾ ਨਹੀਂ ਸਕੇ। ਸਵੇਰੇ ਆ ਕੇ ਲੋਕਾਂ ਨੇ ਸਹਾਇਤਾ ਕੀਤੀ। ਅੱਗ 'ਚ ਉਸ ਦੀ ਪਤਨੀ ਦੇ ਗਹਿਣੇ ਤੇ ਨਕਦੀ ਵੀ ਸੜ ਗਈ।
ਜਲੰਧਰ : ਕਬਾੜ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ
NEXT STORY