ਤਰਨਤਾਰਨ, (ਰਾਜੂ/ਮਿਲਾਪ/ਰਮਨ)- ਜ਼ਿਲਾ ਤਰਨਤਾਰਨ ਪੁਲਸ ਨੇ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 12 ਵਿਅਕਤੀਆਂ ਨੂੰ 12 ਮੋਟਰਸਾਈਕਲਾਂ ਤੇ ਹੋਰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਇਨਵੈਸਟੀਗੇਸ਼ਨ ਤਿਲਕ ਰਾਜ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਏ. ਟੀ. ਐੱਮ. ਚੋਰੀ ਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਮੈਂਬਰਾਂ ਸ਼ਮਸ਼ੇਰ ਸਿੰਘ, ਰਾਜਨਦੀਪ ਸਿੰਘ, ਦਿਲਬਾਗ ਸਿੰਘ ਵਾਸੀਆਨ ਭਗਵਾਨਪੁਰਾ, ਭਗਤ ਰਾਮ ਵਾਸੀ ਚੰਬਲ, ਹਰਪ੍ਰੀਤ ਸਿੰਘ ਵਾਸੀ ਪਿੱਦੀ ਤੇ ਲਵਪ੍ਰੀਤ ਸਿੰਘ ਵਾਸੀ ਸਭਰਾ ਨੂੰ ਦਾਣਾ ਮੰਡੀ ਅਮਰਕੋਟ ਦੇ ਕਮਰਿਆਂ 'ਚੋਂ ਇਕ 315 ਬੋਰ ਪਿਸਤੌਲ, 2 ਰੌਂਦ, 6 ਮੋਟਰਸਾਈਕਲਾਂ, ਇਕ ਲੋਹੇ ਦੀ ਕਿਰਚ, 2 ਦਾਤਰਾਂ, ਇਕ ਨਲਕੇ ਦੀ ਹੱਥੀ ਤੇ ਇਕ ਬਿਜਲੀ ਵਾਲੇ ਕਟਰ ਸਮੇਤ ਕਾਬੂ ਕੀਤਾ ਹੈ। ਫੜੇ ਗਏ ਉਕਤ ਵਿਅਕਤੀਆਂ ਖਿਲਾਫ ਥਾਣਾ ਵਲਟੋਹਾ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਐੱਸ. ਪੀ. ਤਿਲਕ ਰਾਜ ਨੇ ਦੱਸਿਆ ਕਿ ਥਾਣਾ ਪੱਟੀ ਦੇ ਐੱਸ. ਐੱਚ. ਓ. ਮੋਹਿਤ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਨਗਿੰਦਰ ਸਿੰਘ, ਗੁਰਭੇਜ ਸਿੰਘ ਵਾਸੀਆਨ ਆਸਲਉਤਾੜ, ਗੁਰਮੇਜ ਸਿੰਘ ਵਾਸੀ ਅਮਰਕੋਟ, ਸੁਖਦੇਵ ਸਿੰਘ ਵਾਸੀ ਪੱਟੀ ਨੂੰ 6 ਮੋਟਰਸਾਈਕਲਾਂ ਸਮੇਤ ਕਾਬੂ ਕਰ ਕੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਸਰਹਾਲੀ ਦੀ ਪੁਲਸ ਨੇ ਅਣਸੁਲਝੇ ਚੋਰੀ ਦੇ ਕੇਸ ਨੂੰ ਟਰੇਸ ਕਰਦਿਆਂ ਅਮਰਜੀਤ ਸਿੰਘ ਉਰਫ ਅਜੀਤ ਸਿੰਘ ਵਾਸੀ ਚੌਧਰੀਵਾਲਾ ਅਤੇ ਵਰਿੰਦਰ ਸਿੰਘ ਵਾਸੀ ਪੱਤੀ ਮਾਣੋਕੀ ਨੂੰ ਬੀਤੇ ਦਿਨੀਂ ਚੋਰੀ ਕੀਤੇ 32 ਬੋਰ ਰਿਵਾਲਵਰ, 5 ਰੌਂਦ ਅਤੇ ਇਕ ਲੈਪਟੋਪ ਸਮੇਤ ਕਾਬੂ ਕੀਤਾ ਹੈ।
ਟੋਲ ਪਲਾਜ਼ਾ ਕੰਪਨੀਆਂ ਦਾ ਜੰਗਲ ਰਾਜ ਨਹੀਂ ਚੱਲਣ ਦੇਵਾਂਗੇ
NEXT STORY