ਤਲਵੰਡੀ ਭਾਈ (ਗੁਲਾਟੀ)—ਜ਼ਿਲਾ ਪੁਲਸ ਕਪਤਾਨ ਫਿਰੋਜ਼ਪੁਰ ਭੁਪਿੰਦਰ ਸਿੰਘ ਵੱਲੋਂ ਜਾਰੀ ਹੁਕਮਾਂ 'ਤੇ ਜ਼ਿਲੇ ਅਧੀਨ ਆਉਂਦੇ ਚੌਕੀ ਇੰਚਾਰਜਾਂ ਦੇ ਤਬਾਦਲੇ ਇਸ ਤਰ੍ਹਾਂ ਕੀਤੇ ਗਏ। ਜਿਨ੍ਹਾਂ 'ਚ ਮਨਜੀਤ ਸਿੰਘ ਪੁਲਸ ਲਾਈਨ ਫਿਰੋਜ਼ਪੁਰ ਨੂੰ ਇੰਚਾਰਜ ਚੌਕੀ ਮੋਹਰੇ ਵਾਲਾ, ਕੁਲਵੰਤ ਸਿੰਘ ਇੰਚਾਰਜ ਚੌਕੀ ਮੋਹਰੇਵਾਲਾ ਨੂੰ ਚੌਂਕੀ ਮੁੱਦਕੀ, ਸੁਨੀਲ ਕੁਮਾਰ ਓ. ਐੱਸ. ਆਈ. ਡੀ. ਪੀ. ਓ. ਫਿਰੋਜ਼ਪੁਰ ਨੂੰ ਸੀ. ਆਈ. ਏ. ਸਟਾਫ ਫਿਰੋਜ਼ਪੁਰ, ਇੰਦਰਜੀਤ ਸਿੰਘ ਨਾਰਕੋਟਿਕ ਕੰਟਰੋਲ ਸੈਲ ਫਿਰੋਜ਼ਪੁਰ ਨੂੰ ਓ. ਐੱਸ. ਆਈ. ਡੀ. ਪੀ. ਓ. ਫਿਰੋਜ਼ਪੁਰ, ਜੋਗਿੰਦਰ ਸਿੰਘ ਇੰਨਵੈਸਟੀਗੇਸ਼ਨ ਯੂਟਿਨ ਥਾਣਾ ਕੁਲਗੜੀ ਨੂੰ ਇੰਚਾਰਜ ਥਾਣਾ ਕੁਲਗੜੀ, ਸਤਨਾਮ ਸਿੰਘ ਇੰਚਾਰਜ ਚੌਕੀ ਮੁੱਦਕੀ ਨੂੰ ਪੁਲਸ ਲਾਈਨ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਇੰਨਵੈਸਟੀਗੇਸ਼ਨ ਯੂਨਿਟ-04 ਥਾਣਾ ਘੱਲ ਖੁਰਦ ਨੂੰ ਤਫਤੀਸ਼ ਆਰਜੀ ਥਾਣਾ ਘੱਲ ਖੁਰਦ ਅਤੇ ਦਰਸ਼ਨ ਲਾਲ ਲਾਅ ਐਂਡ ਆਰਡਰ ਡਿਊਟੀ ਥਾਣਾ ਗੁਰੂ ਹਰਸਹਾਏ ਨੂੰ ਇੰਚਾਰਜ ਚੌਕੀ ਬਾਰੇ ਕੇ ਥਾਣਾ ਸਦਰ ਫਿਰੋਜ਼ਪੁਰ ਲਾਇਆ ਗਿਆ।
ਇਕੋ ਸਮੇਂ ਇਕੱਠਾ ਪਿਆ 5 ਨੌਜਵਾਨਾਂ ਦਾ ਭੋਗ, ਪਿੰਡ 'ਚ ਛਾਇਆ ਮਾਤਮ
NEXT STORY