ਅੰਮ੍ਰਿਤਸਰ (ਅਵਦੇਸ਼) : ਅੰਮ੍ਰਿਤਸਰ ਦੇ ਗਿੱਲਵਾਲੀ ਗੇਟ ਸਥਿਤ ਗਿਰਜਾ ਘਰ ਵਿਚ ਨੌਜਵਾਨਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮ ਰਣਦੀਪ ਗਿੱਲ ਨੂੰ ਪੁਲਸ ਨੇ ਵਾਰਦਾਤ ਦੇ ਕੁੱਝ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰਣਦੀਪ ਗਿੱਲ ਨੂੰ ਪੁਲਸ ਨੇ ਦੋ ਸਾਥੀਆਂ ਬਲਰਾਮ ਗਿੱਲ ਅਤੇ ਸੂਰਜ ਕੁਮਾਰ ਸਣੇ ਟਾਂਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਵਾਰਦਾਤ ਤੋਂ ਬਾਅਦ ਅੰਮ੍ਰਿਤਸਰ ਪੁਲਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਵਲੋਂ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਜਿਸ ਤੋਂ ਬਾਅਦ ਪੁਲਸ ਵਲੋਂ ਮੁਸ਼ਤੈਦੀ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਕੁੜੀ ਦੀ ਫੇਸਬੁਕ ਆਈ. ਡੀ. ਕੀਤੀ ਹੈਕ. ਇਤਰਾਜ਼ਯੋਗ ਤਸੀਵਰਾਂ ਕੀਤੀਆਂ ਪੋਸਟ
ਦੱਸਣਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਗਿੱਲਵਾਲੀ ਗੇਟ ਸਥਿਤ ਗਿਰਜਾ ਘਰ ਵਿਚ ਖ਼ੜ੍ਹੇ ਨੌਜਵਾਨਾਂ 'ਤੇ ਕੁਝ ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ ਸਨ, ਜਿਸ ਨਾਲ ਉਥੇ ਖੜ੍ਹੇ ਪ੍ਰਿੰਸ ਨਾ ਦਾ ਨੌਜਵਾਨ ਖੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿੱਗ ਗਿਆ ਅਤੇ ਕੁਝ ਦੇਰ ਵਿਚ ਹੀ ਉਸ ਦੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਖੜ੍ਹਾ ਕਾਮਦੇਵ ਪਹਿਲਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਗੋਲ਼ੀਆਂ ਚਲਾਉਣ ਵਾਲਿਆਂ ਵਿਚ ਰਣਦੀਪ ਗਿੱਲ ਅਤੇ ਉਸ ਦਾ ਭਰ ਬਲਰਾਮ ਗਿੱਲ ਤੋਂ ਇਲਾਵਾ ਉਨ੍ਹਾਂ ਦੇ ਸਾਥੀ ਸ਼ਾਮਲ ਸਨ।
ਇਹ ਵੀ ਪੜ੍ਹੋ : ਲੁਧਿਆਣਾ ਮੁਥੂਟ ਫਾਇਨਾਂਸ ਡਕੈਤੀ ਮਾਮਲੇ 'ਚ ਵੱਡਾ ਖ਼ੁਲਾਸਾ, ਭਾਜਪਾ ਨੇਤਾ ਦੇ ਕਤਲ ਨਾਲ ਜੁੜੇ ਤਾਰ
ਗਰਭਵਤੀ ਜਨਾਨੀਆਂ ਦੇ ਭਰੂਣ ਟੈਸਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਅਲਟਰਾਸਾਊਂਡ ਮਸ਼ੀਨ ਬਰਾਮਦ
NEXT STORY