ਚੰਡੀਗੜ੍ਹ (ਰਾਜਿੰਦਰ) : ਮਿਲੇਟਸ ਦੇ ਅੰਤਰਰਾਸ਼ਟਰੀ ਸਾਲ (ਆਈ. ਐੱਮ. ਵਾਈ.) 2023 ਤਹਿਤ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈੱਲਪਮੈਂਟ ਕਾਰਪੋਰੇਸ਼ਨ (ਸਿਟਕੋ) ਵਲੋਂ ਵੀ ਮਿਲੇਟਸ ਫੂਡ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਮਿਲੇਟਸ, ਮਾਕਟੇਲ ਅਤੇ ਮਿਊਜ਼ਿਕ ਫੈਸਟੀਵਲ ਆਦਿ ਸ਼ਾਮਲ ਹੋਵੇਗਾ। ਫੂਡ ਫੈਸਟੀਵਲ ਹੋਟਲ ਮਾਊਂਟਵਿਊ ਵਿਚ 10 ਤੋਂ 14 ਫਰਵਰੀ ਤੱਕ, ਹੋਟਲ ਸ਼ਿਵਾਲਿਕ ਵਿਊ ਵਿਚ 24 ਤੋਂ 26 ਫਰਵਰੀ ਅਤੇ ਸ਼ੇਫ ਲੇਕ ਵਿਊ ਵਿਚ 25 ਤੋਂ 27 ਫਰਵਰੀ ਤੱਕ ਆਯੋਜਿਤ ਕੀਤਾ ਜਾਵੇਗਾ। ਸਿਟਕੋ ਦੀ ਮੈਨੇਜਿੰਗ ਡਾਇਰੈਕਟਰ ਪੂਰਵਾ ਗਰਗ ਨੇ ਦੱਸਿਆ ਕਿ ਉਹ ਆਪਣੇ ਹੋਟਲਾਂ ਵਿਚ ਇਹ ਫੈਸਟੀਵਲ ਆਯੋਜਿਤ ਕਰ ਰਹੇ ਹਨ।
ਇਹ ਨਾ ਸਿਰਫ਼ ਬਾਜਰੇ ਦੇ ਵਿਅੰਜਨਾਂ ਨੂੰ ਹਰਮਨ ਪਿਆਰਾ ਬਣਾਉਣ ਵਿਚ ਮੱਦਦ ਕਰੇਗਾ, ਸਗੋਂ ਨਾਲ ਹੀ ਨਿਵਾਸੀਆਂ ਨੂੰ ਵੀਕੈਂਡ ’ਤੇ ਆਪਣੇ ਪਰਿਵਾਰਾਂ ਨਾਲ ਬਾਜਰੇ ਦੇ ਵਿਅੰਜਨਾਂ ਦਾ ਸਵਾਦ ਲੈਣ ਲਈ ਇਨ੍ਹਾਂ ਸਥਾਨਾਂ ’ਤੇ ਜਾਣ ਦਾ ਮੌਕੇ ਦੇਵੇਗਾ। ਬੁਫੇ ਦਰਾਂ ਨੂੰ ਕਾਫ਼ੀ ਰਿਆਇਤੀ ਰੱਖਿਆ ਗਿਆ ਹੈ ਕਿਉਂਕਿ ਸਾਡਾ ਮੁੱਖ ਮਕਸਦ ਸਿਟੀ ਬਿਊਟੀਫੁਲ ਵਿਚ ਬਾਜਰੇ ਨੂੰ ਬੜਾਵਾ ਦੇਣਾ ਹੈ। ਉਨ੍ਹਾਂ ਕਿਹਾ ਕਿ ਫੂਡ ਫੈਸਟੀਵਲ ਨੂੰ ਫੂਡ ਲਵਰਜ਼ ਵਿਚ ਹਰਮਨ ਪਿਆਰਾ ਬਣਾਉਣ ਲਈ ਸਮਰੱਥ ਵਿਵਸਥਾ ਕੀਤੀ ਗਈ ਹੈ।
ਸਿਟਕੋ ਨੇ ਟ੍ਰਾਈਸਿਟੀ ਵਿਚ ਇਨ੍ਹਾਂ ਆਯੋਜਨਾਂ ਨੂੰ ਬੜਾਵਾ ਦੇਣ ਲਈ ਸਾਰੇ ਪ੍ਰਬੰਧ ਕੀਤੇ ਹਨ। ਇਸ ਤੋਂ ਇਲਾਵਾ ਵਿਭਾਗ ਦੇ ਮੁਲਾਜ਼ਮ ਵੀ ਲੋਕਾਂ ਨੂੰ ਇਸ ਪ੍ਰਤੀ ਜਾਣਕਾਰੀ ਦੇ ਰਹੇ ਹਨ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਵਿਚ ਹਿੱਸਾ ਲੈਣ।
ਦੁਕਾਨ 'ਚ ਸੁੱਤਾ ਪਿਆ ਸੀ ਬਜ਼ੁਰਗ, ਸਵੇਰੇ ਪਰਿਵਾਰ ਪੁੱਜਿਆ ਤਾਂ ਹਾਲਤ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
NEXT STORY