ਮੋਗਾ (ਗੋਪੀ ਰਾਊਕੇ) - ਬੀਤੇ ਦਿਨ ਹੋਈ ਮਾਨਸੂਨ ਦੀ ਬਾਰਿਸ਼ ਦੇ ਬਾਅਦ ਸ਼ਹਿਰ ਅਤੇ ਪਿੰਡ ਨਿਵਾਸੀਆਂ ਨੇ ਕਾਫੀ ਰਹਿਤ ਮਹਿਸੂਸ ਕੀਤੀ। ਬੇਸ਼ੱਕ ਅੱਜ ਤੀਸਰੇ ਦਿਨ ਸਵੇਰ ਦੇ ਸਮੇਂ ਥੋਡ਼ੀ ਬੂੰਦਾਬਾਂਦੀ ਹੋਈ, ਪਰ ਬਾਅਦ ’ਚ ਪੂਰਾ ਦਿਨ ਵਾਤਾਵਰਣ ਖੁਸਮਿਜਾਜ਼ ਰਿਹਾ ਅਤੇ ਪੂਰਾ ਦਿਨ ਚੱਲੀਆਂ ਠੰਡੀਆਂ ਹਵਾਵਾਂ ਦਾ ਲੋਕਾਂ ਖੂਬ ਆਨੰਦ ਮਾਣਿਆ ਤੇ ਬਾਜ਼ਾਰਾਂ ’ਚ ਲੋਕਾਂ ਦੀ ਰੋਣਕ ਦੇਖਣ ਨੂੰ ਮਿਲੀ। ਇਸ ਸਬੰਧੀ ਗੱਲਬਾਤ ਕਰਦਿਆਂ ਸ਼ਹਿਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਮੌਸਮ ਦੇ ਬਦਲਣ ਨਾਲ ਜਿਥੇ ਗਰਮੀ ਤੋਂ ਕੁੱਝ ਰਾਹਤ ਮਿਲੀ ਉਥੇ ਦੂਸਰੇ ਪਾਸੇ ਗਾਹਕ ਵੀ ਆਉਣਾ ਸ਼ੁਰੂ ਹੋਇਆ। ਅੱਜ ਮੋਗਾ ’ਚ ਮੌਸਮ ਦਾ ਪਾਰਾ ਜਿਥੇ 30-31 ਡਿੱਗਰੀ ਦੇ ਵਿਚਕਾਰ ਰਿਹਾ, ਉਥੇ ਇਸ ਦੀ ਮਾਤਰਾ 3 ਪ੍ਰਤੀਸ਼ਤ ਦੇ ਕਰੀਬ ਰਹੀ। ਇਸ ਦੇ ਨਾਲ ਹੀ ਅਸਮਾਨ ’ਚ ਹਵਾਵਾਂ 6 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲੀ।
ਖੱਡਿਆਂ ਵਾਲੀਆਂ ਸਡ਼ਕਾਂ ’ਤੇ ਨਹੀਂ ਪੈ ਰਿਹਾ ਪ੍ਰੀਮਿਕਸ
NEXT STORY