ਜਲੰਧਰ (ਸੋਨੂੰ)— ਜਲੰਧਰ ਦੇ ਮਸ਼ਹੂਰ ਸਿਟੀ ਇੰਸਟੀਚਿਊਟ ਦੇ ਅੰਦਰੋਂ ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿ੍ਰਫਤਾਰੀ ਤੋਂ ਬਾਅਦ ਹੁਣ ਇਸ ਮਾਮਲੇ 'ਚ ਰਾਜਨੀਤੀ ਗਰਮ ਹੋ ਗਈ ਹੈ। ਅੱਜ ਇਸੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਨੇਤਾ ਅਤੇ ਜਲੰਧਰ ਛਾਉਣੀ ਤੋਂ ਚੋਣਾਂ ਲੜ ਚੁੱਕੇ ਐੱਚ. ਐੱਸ. ਵਾਲੀਆ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਪੁਲਸ ਸਿਟੀ ਇੰਸਟੀਚਿਊਟ ਨੂੰ ਵੀ ਜਾਂਚ ਵਿੱਚ ਸ਼ਾਮਲ ਕਰੇ। ਉਨ੍ਹਾਂ ਨੇ ਸੰਸਥਾ ਪ੍ਰਬੰਧਨ ਖਿਲਾਫ ਦੇਸ਼ਧਰੋਹ ਦਾ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਸ ਮਾਮਲੇ ਨੂੰ ਹਾਈਕੋਰਟ 'ਚ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲਸ ਨੇ ਅਜੇ ਸਿਟੀ ਇੰਸਟੀਚਿਊਟ ਅਤੇ ਸੈਂਟ ਸੋਲਜਰਸ ਦੇ ਮੈਨੇਜਮੈਂਟ ਨੂੰ ਜਾਂਚ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਵਾਲੀਆ ਨੇ ਸ਼ੱਕ ਜ਼ਾਹਰ ਕਰਦੇ ਹੋਏ ਕਿਹਾ ਕਿ ਅੱਤਵਾਦੀਆਂ ਵੱਲੋਂ ਇਨ੍ਹਾਂ ਹਥਿਆਰਾਂ ਦੀ ਵਰਤੋਂ ਇੰਸਟੀਚਿਊਟ 'ਚ ਆਯੋਜਿਤ ਹੋਣ ਵਾਲੇ ਸਟੂਡੈਂਟ ਫੈਸਟੀਵਲ 'ਚ ਕੀਤਾ ਜਾ ਸਕਦਾ ਸੀ, ਜਿਸ 'ਚ ਦੇਸ਼ ਅਤੇ ਵਿਦੇਸ਼ਾਂ ਤੋਂ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲੈਣਾ ਸੀ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਇੰਸਟੀਚਿਊਟਾਂ 'ਤੇ ਭਰੋਸਾ ਕਰਕੇ ਮਾਂ-ਬਾਪ ਆਪਣੇ ਬੱਚੇ ਇਥੇ ਪੜ੍ਹਨ ਲਈ ਭੇਜਦੇ ਹਨ ਪਰ ਇਹ ਲੋਕ ਕਰੋੜਾਂ ਰੁਪਏ ਕਮਾਉਣ ਦੇ ਬਾਵਜੂਦ ਸੁਰੱਖਿਆ ਦੇ ਪ੍ਰਤੀ ਕਿੰਨੇ ਗੰਭੀਰ ਹਨ, ਉਹ, ਬੀਤੇ ਦਿਨ ਹੋਈ ਇਸ ਘਟਨਾ ਤੋਂ ਪਤਾ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਸ ਨੇ ਦੋ ਦਿਨ ਦੇ ਅੰਦਰ ਇੰਸਟੀਚਿਊਟ ਪ੍ਰਸ਼ਾਸਨ ਨੂੰ ਜਾਂਚ 'ਚ ਸ਼ਾਮਲ ਨਹੀਂ ਕੀਤਾ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ। ਜੇਕਰ ਫਿਰ ਵੀ ਕਾਰਵਾਈ ਨਾ ਕੀਤੀ ਤਾਂ ਉਹ ਮਜਬੂਰਨ ਇਸ ਮਾਮਲੇ ਨੂੰ ਹਾਈਕੋਰਟ ਲੈ ਕੇ ਜਾਣਗੇ।
ਆਗਾਮੀ ਲੋਕ ਸਭਾ ਚੋਣਾਂ 'ਚ ਕਿਸੇ ਵੀ ਪਾਰਟੀ ਨਾਲ ਨਹੀਂ ਕਰਾਂਗੇ ਗੱਠਜੋੜ: ਕੇਜਰੀਵਾਲ (ਵੀਡੀਓ)
NEXT STORY